ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ''ਤੇ ਕੇਸ ਦਰਜ

Sunday, Oct 01, 2017 - 06:06 PM (IST)

ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ''ਤੇ ਕੇਸ ਦਰਜ

ਮੁਕੇਰੀਆਂ(ਝਾਵਰ)— ਥਾਣਾ ਮੁਕੇਰੀਆਂ ਦੇ ਪਿੰਡ ਡੁਗਰੀ ਰਾਜਪੂਤਾ ਕਲੋਨੀ ਵਿਖੇ 12 ਸਾਲਾ ਨਬਾਲਗ ਲੜਕੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨਾਬਾਲਗ ਲੜਕੀ ਜਦੋਂ ਜੰਗਲ ਪਾਣੀ ਗਈ ਤਾਂ ਰਸਤੇ 'ਚ ਪਿੰਡ ਦੇ ਹੀ ਨੌਜਵਾਨ ਰਜਿੰਦਰ ਸਿੰਘ ਉਰਫ ਮੱਕੜ ਪੁੱਤਰ ਪ੍ਰੀਤਮ ਸਿੰਘ ਨੇ ਲੜਕੀ ਨੂੰ ਬਾਹੋ ਫੜ ਲਿਆ ਅਤੇ ਖੇਤਾਂ ਅੰਦਰ ਲਿਜਾਉਣ ਦੀ ਕੋਸ਼ਿਸ਼ ਕਰਨ ਲੱਗਾ। ਇਸੇ ਦੌਰਾਨ ਲੜਕੀ ਵੱਲੋਂ ਰੌਲਾ ਪਾਉਣ 'ਤੇ ਲੜਕੀ ਦੇ ਚਾਚੇ ਦਾ ਲੜਕਾ ਅਚਾਨਕ ਰੌਲਾ ਸੁਣਨ 'ਤੇ ਉਥੇ ਆ ਗਿਆ ਅਤੇ ਉਸ ਨੇ ਲੜਕੀ ਨੂੰ ਉਕਤ ਲੜਕੇ ਦੇ ਚੁਗਲ 'ਚੋਂ ਛੁਡਵਾਇਆ। ਜਾਂਚ ਅਧਿਕਾਰੀ ਏ. ਐੱਸ. ਆਈ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਧਾਰਾ 354 ਆਈ. ਪੀ. ਸੀ. ਅਧੀਨ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਵਾਲਾਤ 'ਚ ਭੇਜ ਦਿੱਤਾ ਹੈ।


Related News