ਭ੍ਰਿਸ਼ਟਾਚਾਰ ਦੇ ਕੇਸ ''ਚ ਮੁਅੱਤਲ ਖੇਤੀਬਾੜੀ ਅਫ਼ਸਰ ਰਾਮ ਸਿੰਘ ਪਾਲ ਨੂੰ ਬਰਖਾਸਤ ਕਰਨ ਦੀ ਮੰਗ
Monday, Jun 09, 2025 - 02:52 PM (IST)

ਖੰਨਾ (ਬਿਪਨ): ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਇਕ ਗੰਭੀਰ ਮਾਮਲੇ ਸਬੰਧੀ ਪਾਇਲ ਵਿਖੇ ਐੱਸ.ਡੀ.ਐੱਮ. ਪ੍ਰਦੀਪ ਸਿੰਘ ਬੈਂਸ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੰਗ ਪੱਤਰ ਰਾਹੀਂ ਖੇਤੀਬਾੜੀ ਵਿਭਾਗ ਦੇ ਮੁਅੱਤਲ ਅਫ਼ਸਰ ਰਾਮ ਸਿੰਘ ਪਾਲ ਦੀ ਨੌਕਰੀ ਤੋਂ ਬਰਖ਼ਾਸਤਗੀ ਅਤੇ ਵਧੇਰੇ ਕਾਰਵਾਈ ਦੀ ਮੰਗ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ! ਇੰਨੇ ਦਿਨ ਲੂ ਝੱਲਣ ਤੋਂ ਬਾਅਦ ਮਿਲੇਗੀ ਰਾਹਤ
ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਦੋਰਾਹਾ ਵਿਖੇ ਤਾਇਨਾਤ ਰਹੇ ਰਾਮ ਸਿੰਘ ਪਾਲ ਨੂੰ ਵਿਜੀਲੈਂਸ ਵਿਭਾਗ ਨੇ 5 ਮਈ 2025 ਨੂੰ ਫ਼ਤਹਿਗੜ੍ਹ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਵਿਰੁੱਧ ਪਟਿਆਲਾ ਰੇਂਜ ਵਿਖੇ ਐੱਫ.ਆਈ.ਆਰ ਨੰਬਰ 28 ਤਾਰੀਕ 16 ਅਗਸਤ 2023 ਨੂੰ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਦਰਜ ਹੋਈ ਸੀ। ਮੰਗ ਪੱਤਰ ਰਾਹੀਂ ਕਿਸਾਨ ਜਥੇਬੰਦੀ ਨੇ ਚਾਰ ਮੁੱਖ ਮੰਗਾਂ ਰੱਖੀਆਂ ਹਨ: ਰਾਮ ਸਿੰਘ ਪਾਲ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਉਸ ਦੀ ਚੱਲ-ਅਚੱਲ ਜਾਇਦਾਦ ਦੀ ਜਾਂਚ ਵਿਜੀਲੈਂਸ ਰਾਹੀਂ ਕਰਵਾਈ ਜਾਵੇ। ਜਦ ਤੱਕ ਅਦਾਲਤ ਵੱਲੋਂ ਕਲੀਨ ਚਿੱਟ ਨਾ ਮਿਲੇ, ਉਸ ਨੂੰ ਕਿਸੇ ਵੀ ਫੀਲਡ ਡਿਊਟੀ 'ਤੇ ਨਾ ਲਾਇਆ ਜਾਵੇ। ਜੇਕਰ ਸਰਕਾਰ ਵੱਲੋਂ ਉਸ ਨੂੰ ਦੁਬਾਰਾ ਤਾਇਨਾਤ ਕੀਤਾ ਗਿਆ, ਤਾਂ ਕਿਸਾਨ ਸੰਘਰਸ਼ ਕਰਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8