2 ਵਿਆਹ ਕਰਵਾਉਣ ਮਗਰੋਂ ਹੁਣ 13 ਸਾਲਾ ਬੱਚੀ ''ਤੇ ਆਇਆ ਨੌਜਵਾਨ ਦਾ ਦਿਲ! ਕਰ ''ਤਾ ਵੱਡਾ ਕਾਂਡ

Wednesday, Aug 21, 2024 - 12:58 PM (IST)

2 ਵਿਆਹ ਕਰਵਾਉਣ ਮਗਰੋਂ ਹੁਣ 13 ਸਾਲਾ ਬੱਚੀ ''ਤੇ ਆਇਆ ਨੌਜਵਾਨ ਦਾ ਦਿਲ! ਕਰ ''ਤਾ ਵੱਡਾ ਕਾਂਡ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ): ਅੰਮ੍ਰਿਤਸਰ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ 2 ਵਾਰ ਵਿਆਹ ਕਰਵਾ ਚੁੱਕਾ ਮੁੰਡਾ ਹੁਣ 13 ਸਾਲਾਂ ਦੀ ਬੱਚੀ ਨੂੰ ਵਰਗਲਾ ਕੇ ਨਾਲ ਲੈ ਗਿਆ ਹੈ। ਬੱਚੀ ਦੇ ਪਰਿਵਾਰ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ 'ਤੇ ਪੁਲਸ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਪੀੜਤਾਂ ਵੱਲੋਂ ਐੱਸ.ਐੱਸ.ਪੀ. ਦਿਹਾਤੀ ਚਰਨਜੀਤ ਸਿੰਘ ਸੋਹਲ ਨੂੰ ਮਿਲ ਕੇ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਬੇਸ਼ਰਮੀ ਦੀਆਂ ਹੱਦਾਂ ਪਾਰ! ਘਰ ਆਏ ਜਵਾਈ ਨੇ 12 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਲੋਪੋਕੇ ਦੇ ਪਿੰਡ ਮੁੱਧ ਵਿਚ ਇਕ 13 ਸਾਲਾ ਬੱਚੀ ਜੋ ਅਜੇ 8ਵੀਂ ਜਮਾਤ ਵਿਚ ਪੜ੍ਹਦੀ ਹੈ, ਉਸ ਨੂੰ 34 ਸਾਲਾ ਨੌਜਵਾਨ ਘਰੋਂ ਭਜਾ ਕੇ ਲੈ ਗਿਆ। ਉਕਤ ਨੌਜਵਾਨ ਨੇ ਪਹਿਲਾਂ ਵੀ ਦੋ ਵਿਆਹ ਕਰਵਾਏ ਹੋਏ ਹਨ। ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਨ੍ਹਾਂ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਲੋਪੋਕੇ ਦੇ ਪਿੰਡ ਮੁਧ ਦੇ ਰਹਿਣ ਵਾਲੇ ਹਨ। ਪਿਛਲੇ 11 ਦਿਨਾਂ ਤੋਂ ਉਨ੍ਹਾਂ ਦੀ 13 ਸਾਲ ਦੀ ਨਾਬਾਲਗ ਲੜਕੀ ਨੂੰ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲਾ ਇਕ ਨੌਜਵਾਨ ਝੂਠੇ ਲਾਰਿਆਂ ਦੇ ਵਿਚ ਘਰੋਂ ਭਜਾ ਕੇ ਲੈ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ, ਪਰ ਅਜੇ ਤਕ ਬੱਚੀ ਦੀ ਕੋਈ ਉੱਗ-ਸੁੱਗ ਨਹੀਂ ਲੱਗੀ। ਉਨ੍ਹਾਂ ਨੇ ਮੁੰਡੇ ਦੇ ਚਾਚੇ ਨਾਲ ਵੀ ਗੱਲ ਕੀਤੀ ਸੀ ਤਾਂ ਉਸ ਨੇ ਕਿਹਾ ਸੀ ਕਿ 2-3 ਦਿਨ ਵਿਚ ਤੁਹਾਡੀ ਕੁੜੀ ਵਾਪਸ ਆ ਜਾਵੇਗੀ। ਪਰ ਹੁਣ ਉਹ ਵੀ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News