ਬਿਆਸ ’ਚ ਆਬਕਾਰੀ ਵਿਭਾਗ ਤੇ ਪੁਲਸ ਦੀ ਸਾਂਝੀ ਮੁਹਿੰਮ, 2 ਸ਼ਰਾਬ ਸਮੱਗਲਰ ਗ੍ਰਿਫ਼ਤਾਰ

Thursday, Oct 29, 2026 - 02:32 PM (IST)

ਬਿਆਸ ’ਚ ਆਬਕਾਰੀ ਵਿਭਾਗ ਤੇ ਪੁਲਸ ਦੀ ਸਾਂਝੀ ਮੁਹਿੰਮ, 2 ਸ਼ਰਾਬ ਸਮੱਗਲਰ ਗ੍ਰਿਫ਼ਤਾਰ

ਅੰਮ੍ਰਿਤਸਰ (ਇੰਦਰਜੀਤ)- ਸੂਬਾ ਆਬਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਨਿਰਦੇਸ਼ਾਂ ’ਤੇ ਬਿਆਸ ਖੇਤਰ ’ਚ ਗੈਰ-ਕਾਨੂੰਨੀ ਸ਼ਰਾਬ ਸਮੱਗਲਰਾਂ ਅਤੇ ਅਸਮਾਜਿਕ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਆਬਕਾਰੀ ਵਿਭਾਗ ਅਤੇ ਸਥਾਨਕ ਪੁਲਸ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਹਾਈ-ਟੈਕ ਨਾਕਾ ਬਿਆਸ ’ਤੇ ਕੀਤੀ ਗਈ ਸਖ਼ਤ ਨਾਕੇਬੰਦੀ ਦੌਰਾਨ ਆਬਕਾਰੀ ਵਿਭਾਗ ਦੇ ਇੰਸਪੈਕਟਰ ਰਣਬਹਾਦਰ ਸਿੰਘ ਅਤੇ ਇੰਸਪੈਕਟਰ ਹਰਜੀਤ ਸਿੰਘ ਨੇ ਥਾਣਾ ਬਿਆਸ ਦੇ ਐੱਸ. ਐੱਚ. ਓ. ਮੁਖਤਿਆਰ ਸਿੰਘ ਨਾਲ ਮਿਲ ਕੇ ਇੱਕ ਸਾਂਝੀ ਕਾਰਵਾਈ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ- ‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਫੈਕਟਰੀਆਂ ’ਚ ਸਿਹਤ ਵਿਭਾਗ ਦਾ ਛਾਪਾ, ਅਧਿਕਾਰੀਆਂ ਦੇ ਵੀ ਉੱਡੇ ਹੋਸ਼

ਇਸ ਵਿਸ਼ੇਸ਼ ਚੈਕਿੰਗ ਦੌਰਾਨ ਅਧਿਕਾਰੀਆਂ ਨੇ ਇੱਕ ਸ਼ੱਕੀ ਟਰੱਕ ਨੂੰ ਰੋਕ ਕੇ ਭਾਰੀ ਮਾਤਰਾ ’ਚ ਗੈਰ-ਕਾਨੂੰਨੀ ਐਕਸਟ੍ਰਾ ਨਿਊਟ੍ਰਲ ਅਲਕੋਹਲ (ਈ. ਐੱਨ. ਏ.) ਬਰਾਮਦ ਕੀਤੀ ਅਤੇ ਦੋ ਦੋਸ਼ੀਆਂ ਨੂੰ ਮੌਕੇ ’ਤੇ ਹੀ ਧਰ ਦਬੋਚਿਆ। ਦੱਸਣਾ ਜ਼ਰੂਰੀ ਹੈ ਕਿ ਇਹ ਬਰਾਮਦ ਅਲਕੋਹਲ ਦੀ ਅਜਿਹੀ ਕਿਸਮ ਹੈ ਜਿਸ ਤੋਂ ਜ਼ਹਿਰੀਲੀ ਸ਼ਰਾਬ ਬਣਦੀ ਹੈ, ਇਸੇ ਤਰ੍ਹਾਂ ਦੀ ਬਣੀ ਹੋਈ ਸ਼ਰਾਬ ਕਈ ਵਾਰ ਜਾਨਲੇਵਾ ਹੋ ਸਕਦੀ ਹੈ। ਸਹਾਇਕ ਕਮਿਸ਼ਨਰ ਦਿਲਬਾਗ ਸਿੰਘ ਛੀਨਾ ਅਤੇ ਜ਼ਿਲਾ ਆਬਕਾਰੀ ਅਧਿਕਾਰੀ ਲਲਿਤ ਕੁਮਾਰ ਨੇ ਦੱਸਿਆ ਕਿ ਕਾਰਵਾਈ ਦੌਰਾਨ ਜਦੋਂ ਪੁਲਸ ਅਤੇ ਆਬਕਾਰੀ ਟੀਮ ਨੇ ਸ਼ੱਕੀ ਟਰੱਕ ਦੀ ਤਲਾਸ਼ੀ ਲਈ, ਤਾਂ ਉਸ ਵਿੱਚੋਂ 35-35 ਲੀਟਰ ਦੀ ਸਮਰੱਥਾ ਵਾਲੇ 88 ਕੈਨ ਬਰਾਮਦ ਹੋਏ। ਇਨ੍ਹਾਂ ਕੈਨਾਂ ’ਚ ਕੁੱਲ 3080 ਲੀਟਰ ਸਮੱਗਲਿੰਗ ਦੀ ਈ. ਐੱਨ. ਏ. ਭਰੀ ਹੋਈ ਸੀ, ਜਿਸ ਦੀ ਵਰਤੋਂ ਗੈਰ-ਕਾਨੂੰਨੀ ਅਤੇ ਤੇਜ਼ ਸ਼ਰਾਬ ਬਣਾਉਣ ਲਈ ਕੀਤੀ ਜਾਣੀ ਸੀ ਅਤੇ ਅਕਸਰ ਇਹ ਸ਼ਰਾਬ ਖ਼ਤਰਨਾਕ ਹੋ ਜਾਂਦੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਾਸੀ ਧੂੜ, ਥਾਣਾ ਮਹਿਤਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ-ਪੰਜਾਬ : ਠੰਡ ਦੇ ਮੱਦੇਨਜ਼ਰ ਸਕੂਲਾਂ ਦਾ ਬਦਲਿਆ ਸਮਾਂ

ਮੁੱਢਲੀ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਨੇ ਵੱਡਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਉਹ ਇਹ ਖੇਪ ਤਨੋਲ ਪਿੰਡ ਦੇ ਵਾਸੀ ਦੇ ਨਿਰਦੇਸ਼ਾਂ ’ਤੇ ਲੈ ਕੇ ਜਾ ਰਹੇ ਸਨ, ਜੋ ਕਿ ਕਥਿਤ ਤੌਰ ’ਤੇ ਖੇਤਰ ’ਚ ਸਮੱਗਲਿੰਗ ਦੇ ਗੈਰ-ਕਾਨੂੰਨੀ ਨੈੱਟਵਰਕ ਨੂੰ ਚਲਾਉਂਦਾ ਹੈ। ਪੁਲਸ ਨੇ ਇਸ ਮਾਮਲੇ ’ਚ ਥਾਣਾ ਬਿਆਸ ’ਚ ਸਬੰਧਤ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰ ਲਈ ਹੈ ਅਤੇ ਗਿਰੋਹ ਦੇ ਮੁੱਖ ਸਰਗਣੇ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ 'ਤੇ ਇੱਟਾਂ-ਰੋੜਿਆਂ ਨਾਲ ਹਮਲਾ, 2 ਮੁਲਾਜ਼ਮ ਲਹੂ-ਲੁਹਾਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News