ਗ਼ੈਰ-ਕਾਨੂੰਨੀ ਮਾਈਨਿੰਗ ’ਤੇ ਪੁਲਸ ਤੇ ਮਾਈਨਿੰਗ ਵਿਭਾਗ ਦਾ ਛਾਪਾ, ਰੇਤ ਨਾਲ ਭਰੇ 3 ਵਾਹਨ ਹਿਰਾਸਤ ’ਚ
Friday, Oct 23, 2026 - 12:30 PM (IST)
ਅਜਨਾਲਾ (ਬਾਠ)- ਸਰਹੱਦੀ ਖੇਤਰ ਅਜਨਾਲਾ ’ਚ ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ‘ਜਗ ਬਾਣੀ’ ਵੱਲੋਂ ਖ਼ਬਰ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਮਾਈਨਿੰਗ ਵਿਭਾਗ ਅੰਮ੍ਰਿਤਸਰ ਅਤੇ ਥਾਣਾ ਅਜਨਾਲਾ ਦੀ ਪੁਲਸ ਹਰਕਤ ’ਚ ਆ ਗਈ ਹੈ। ਦੋਵਾਂ ਵਿਭਾਗਾਂ ਦੀ ਸਾਂਝੀ ਕਾਰਵਾਈ ਦੌਰਾਨ ਪਿੰਡ ਬੱਲੜਵਾਲ ਵਿਖੇ ਕਥਿਤ ਗ਼ੈਰ-ਕਾਨੂੰਨੀ ਮਾਈਨਿੰਗ ਨਾਲ ਸਬੰਧਤ ਤਿੰਨ ਵਾਹਨ ਹਿਰਾਸਤ ’ਚ ਲਏ ਗਏ ਹਨ। ਇਸ ਮਾਮਲੇ ’ਚ ਮਾਈਨਿੰਗ ਐਕਟ ਦੀ ਧਾਰਾ 21(1) ਤਹਿਤ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਵੱਡੀ ਕਾਰਵਾਈ, 10 ਕਿਲੋ ਹੈਰੋਇਨ ਸਣੇ 4 ਮੁਲਜ਼ਮ ਗ੍ਰਿਫਤਾਰ
ਜ਼ਿਕਰਯੋਗ ਹੈ ਕਿ ‘ਜਗ ਬਾਣੀ’ ਵਿਚ ਬੀਤੇ ਦਿਨੀਂ ਪਿੰਡ ਸਾਹੋਵਾਲ, ਬੱਲੜਵਾਲ, ਸਾਰੰਗਦੇਵ ਸਮੇਤ ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ’ਚ ਕਥਿਤ ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਹੋਣ ਸਬੰਧੀ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਤੋਂ ਬਾਅਦ ਹੋਈ ਕਾਰਵਾਈ ਨੇ ਇਸ ਮੁੱਦੇ ਨੂੰ ਮੁੜ ਚਰਚਾ ’ਚ ਲਿਆ ਦਿੱਤਾ ਹੈ।
ਇਹ ਵੀ ਪੜ੍ਹੋ- ਝੋਟੇ ਦੇ ਪੋਸਟਮਾਰਟਮ ਨੂੰ ਲੈ ਕੇ ਵੱਡੀ ਅਪਡੇਟ, CBI ਦੇ ਐਕਸ਼ਨ ਮਗਰੋਂ ਬੋਲੇ ਪਿਤਾ ਭੀਮ ਸਿੰਘ (ਵੀਡੀਓ)
ਮਾਈਨਿੰਗ ਇੰਸਪੈਕਟਰ ਅਭਿਸ਼ੇਕ ਸ਼ਰਮਾ ਵੱਲੋਂ ਦਿੱਤੀ ਦਰਖ਼ਾਸਤ ਅਨੁਸਾਰ, ਪਿੰਡ ਬੱਲੜਵਾਲ ਵਿਖੇ ਜਾਂਚ ਦੌਰਾਨ ਇਕ ਨੰਬਰੀ ਮਹਿੰਦਰਾ ਬਲੈਰੋ ਪਿਕਅੱਪ, ਇਕ ਜੁਗਾੜੂ ਘੜੁੱਕਾ ਅਤੇ ਰੇਤ ਨਾਲ ਭਰੀ ਟਰਾਲੀ ਸਮੇਤ ਇਕ ਮਹਿੰਦਰਾ ਟਰੈਕਟਰ ਮਿਲਿਆ। ਜਾਂਚ ਦੌਰਾਨ ਵਾਹਨਾਂ ’ਚ ਲੱਦੀ ਰੇਤ ਗ਼ੈਰ-ਕਾਨੂੰਨੀ ਪਾਈ ਜਾਣ ਦੀ ਗੱਲ ਸਾਹਮਣੇ ਆਈ, ਜਿਸ ਤੋਂ ਬਾਅਦ ਪੁਲਸ ਨੇ ਤਿੰਨੇ ਵਾਹਨ ਹਿਰਾਸਤ ’ਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
