ਘਰੋਂ ਕਿਤਾਬ ਲੈਣ ਗਈ 10ਵੀਂ ਦੀ ਵਿਦਿਆਰਥਣ ਲਾਪਤਾ

Friday, Dec 23, 2022 - 01:32 PM (IST)

ਲੁਧਿਆਣਾ (ਰਾਮ) : ਥਾਣਾ ਮੋਤੀ ਨਗਰ ਦੇ ਇਲਾਕੇ ਭਗਤ ਸਿੰਘ ਕਾਲੋਨੀ ਸ਼ੇਰਪੁਰ ’ਚ 10ਵੀਂ ਜਮਾਤ 'ਚ ਪੜ੍ਹਦੀ ਨਾਬਾਲਗ ਕੁੜੀ ਬਜ਼ਾਰ ’ਚੋਂ ਕਿਤਾਬ ਲੈਣ ਗਈ ਸੀ, ਜੋ ਵਾਪਸ ਘਰ ਨਹੀਂ ਆਈ। ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਕੁੜੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ 17 ਸਾਲਾ ਧੀ ਬਜ਼ਾਰ ’ਚੋਂ ਕਿਤਾਬ ਲੈਣ ਗਈ ਸੀ ਪਰ ਘਰ ਵਾਪਸ ਨਹੀਂ ਆਈ। ਕੁੜੀ ਘਰ ਇਹ ਕਹਿ ਕੇ ਗਈ ਸੀ ਕਿ ਉਹ ਆਪਣੀ ਸਹੇਲੀ ਨਾਲ ਬੁੱਕ ਮਾਰਕਿਟ ’ਚੋਂ ਕਿਤਾਬ ਲੈਣ ਜਾਣ ਜਾ ਰਹੀ ਹੈ।

ਜਦੋਂ ਉਹ ਕਾਫੀ ਦੇਰ ਤੱਕ ਘਰ ਨਾ ਆਈ ਤਾਂ ਉਸ ਨੂੰ ਫੋਨ ਕੀਤਾ, ਜੋ ਕਿ ਸਵਿੱਚ ਆਫ ਆ ਰਿਹਾ ਹੈ। ਜਦ ਪੁਲਸ ਨੇ ਫੋਨ ਦੀ ਲੁਕੇਸ਼ਨ ਕੱਢਵਾ ਕੇ ਦੇਖੀ ਤਾਂ 2 ਦਿਨ ਪਹਿਲਾਂ ਬਠਿੰਡਾ ਨੇੜੇ ਦੀ ਆ ਰਹੀ ਸੀ, ਜਿਸ ਤੋਂ ਬਾਅਦ ਦੀ ਲੁਕੇਸ਼ਨ ਨਹੀਂ ਮਿਲ ਸਕੀ। ਫਿਲਹਾਲ ਪੁਲਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।


 


Babita

Content Editor

Related News