ਛੋਟੇ ਭਰਾ ਨੂੰ ਕਤਲ ਕਰਨ ਦੀ ਧਮਕੀ ਦੇ ਕੇ 9ਵੀਂ ’ਚ ਪੜ੍ਹਦੀ ਨਾਬਾਲਗ ਨਾਲ ਜਬਰ-ਜ਼ਿਨਾਹ

Saturday, Jul 24, 2021 - 05:02 PM (IST)

ਛੋਟੇ ਭਰਾ ਨੂੰ ਕਤਲ ਕਰਨ ਦੀ ਧਮਕੀ ਦੇ ਕੇ 9ਵੀਂ ’ਚ ਪੜ੍ਹਦੀ ਨਾਬਾਲਗ ਨਾਲ ਜਬਰ-ਜ਼ਿਨਾਹ

ਬੁਢਲਾਡਾ (ਬਾਂਸਲ) : ਇਥੋਂ ਦੇ ਇਕ ਮੁਹੱਲੇ ’ਚ 9ਵੀਂ ਕਲਾਸ ਵਿਚ ਪੜ੍ਹਦੀ ਨਾਬਾਲਗ ਕੁੜੀ ਨੂੰ ਉਸਦੇ ਛੋਟੇ ਭਰਾ ਨੂੰ ਕਤਲ ਕਰਨ ਦੀ ਧਮਕੀ ਦੇ ਕੇ ਹੋਟਲ ’ਚ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲਸ ਬੁਢਲਾਡਾ ਨੇ ਨਾਬਾਲਗ ਕੁੜੀ ਦੇ ਬਿਆਨ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿਚ ਲਿਆਦਿਆਂ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਿਟੀ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਆਪਣੇ ਘਰ ਤੋਂ ਮਾਸੀ ਦੇ ਘਰ ਜਾ ਰਹੀ 9ਵੀਂ ਕਲਾਸ ਦੀ ਨਾਬਾਲਗ ਕੁੜੀ ਨੂੰ ਗਲੀ ਵਿਚ ਇਕੱਲੀ ਦੇਖ ਕੇ ਮੋਟਰਸਾਇਕਲ ਸਵਾਰ ਸੰਦੀਪ ਸਿੰਘ (24) ਨਾਮ ਦੇ ਵਿਅਕਤੀ ਨੇ ਘੇਰ ਕੇ ਉਸਦੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਜਾਵੇਗਾ ਕਹਿਕੇ ਆਪਣੇ ਮੋਟਰਸਾਇਕਲ ’ਤੇ ਬਿਠਾ ਲਿਆ ਅਤੇ ਇਕ ਹੋਟਲ ਦੇ ਕਮਰੇ ਵਿਚ ਜ਼ਬਰਦਸਤੀ ਧੱਕੇ ਨਾਲ ਲਿਜਾ ਕੇ ਜਬਰ-ਜ਼ਿਨਾਹ ਕਰਕੇ ਕੁੱਝ ਸਮੇਂ ਬਾਅਦ ਉਸਦੇ ਘਰ ਦੇ ਨਜ਼ਦੀਕ ਛੱਡ ਦਿੱਤਾ।

ਇਹ ਵੀ ਪੜ੍ਹੋ : ਫਿਲੌਰ ’ਚ ਸੂਰਜ ਚੜ੍ਹਦੇ ਸਾਰ ਫੈਲੀ ਸਨਸਨੀ, ਦੋ ਧੜਿਆਂ ਵਿਚ ਹੋਈ ਖੂਨੀ ਝੜਪ

ਪੀੜਤਾ ਮੁਤਾਬਕ ਉਕਤ ਨੂੰ ਕਿਹਾ ਕਿ ਜੇਕਰ ਤੂੰ ਇਸ ਸੰਬੰਧੀ ਕਿਸੇ ਨੂੰ ਦੱਸਿਆ ਤਾਂ ਤੇਰੇ ਭਰਾ ਦਾ ਕਤਲ ਕਰ ਦਿੱਤਾ ਜਾਵੇਗਾ। ਡਰੀ ਅਤੇ ਸਹਿਮੀ ਕੁੜੀ ਨੇ ਹਿੰਮਤ ਕਰਕੇ ਆਪਣੀ ਹੱਡ-ਬੀਤੀ ਮਾਂ ਨੂੰ ਦੱਸੀ ਤੇ ਪੁਲਸ ਨੂੰ ਸੂਚਿਤ ਕਰ ਦਿੱਤਾ। ਪੁਲਸ ਦੀ ਸਬ-ਇੰਸਪੈਕਟਰ ਹਰਪਿੰਦਰ ਕੌਰ ਨੇ ਪੀੜਤ ਕੁੜੀ ਦਾ ਸਿਵਲ ਹਸਪਤਾਲ ਵਿਚੋਂ ਮੈਡੀਕਲ ਵੀ ਕਰਵਾ ਦਿੱਤਾ ਅਤੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਸਾਦਿਕ ’ਚ ਕੁੜੀ-ਮੁੰਡੇ ਵਲੋਂ ਇਕੱਠਿਆਂ ਨਹਿਰ ’ਚ ਛਾਲ ਮਾਰੇ ਜਾਣ ਦੀ ਖ਼ਬਰ, ਮੌਕੇ ’ਤੇ ਪਹੁੰਚਿਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News