15 ਸਾਲਾ ਨਾਬਾਲਿਗ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਦੋਧੀ ਕਾਬੂ

Saturday, Oct 16, 2021 - 02:28 PM (IST)

15 ਸਾਲਾ ਨਾਬਾਲਿਗ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਦੋਧੀ ਕਾਬੂ

ਧਾਰੀਵਾਲ (ਜਵਾਹਰ) - ਧਾਰੀਵਾਲ ਥਾਣੇ ਦੇ ਅਧੀਨ ਪੈਂਦੇ ਇੱਕ ਪਿੰਡ ’ਚ ਨਾਬਾਲਿਗ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਦੋਧੀ ਖ਼ਿਲਾਫ਼ ਥਾਣਾ ਧਾਰੀਵਾਲ ਪੁਲਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਧਾਰੀਵਾਲ ਥਾਣੇ ਦੇ ਅਧੀਨ ਪੈਂਦੇ ਇੱਕ ਪਿੰਡ ਦੀ 15 ਸਾਲਾਂ ਨਾਬਾਲਿਗ ਕੁੜੀ ਨੇ ਬਿਆਨ ਦਿੱਤਾ ਕਿ ਉਨ੍ਹਾਂ ਦੇ ਘਰ ਮੁਲਜ਼ਮ ਹਰਪ੍ਰੀਤ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਮਹਾਂਦੇਵ ਕਲਾਂ ਕਾਫ਼ੀ ਸਮੇਂ ਤੋਂ ਦੁੱਧ ਦੇਣ ਲਈ ਆਉਂਦਾ ਸੀ। 14 ਅਕਤੂਬਰ ਨੂੰ ਉਹ ਆਪਣੇ ਘਰ ਮੌਜੂਦ ਸੀ ਅਤੇ ਉਸ ਦੀ ਮਾਤਾ ਚੁਬਾਰੇ ’ਤੇ ਬੈਠੀ ਹੋਈ ਸੀ। 

ਪੜ੍ਹੋ ਇਹ ਵੀ ਖ਼ਬਰ - ਪੁੰਛ 'ਚ ਸ਼ਹੀਦ ਹੋਏ ਗੱਜਣ ਸਿੰਘ ਦੀ ਸ਼ਹਾਦਤ ਤੋਂ ਅਣਜਾਣ ਹੈ ਪਤਨੀ, ਫਰਵਰੀ ਮਹੀਨੇ ਹੋਇਆ ਸੀ ਵਿਆਹ (ਤਸਵੀਰਾਂ)

ਉਸ ਨੇ ਦੱਸਿਆ ਕਿ ਦੋਧੀ ਦੁੱਧ ਪਾਉਣ ਲਈ ਉਸ ਦੇ ਘਰ ਆਇਆ, ਜਦ ਉਹ ਦੁੱਧ ਪੁਆਉਣ ਲਈ ਗਈ ਤਾਂ ਦੋਸ਼ੀ ਨੇ ਉਸ ਦੀ ਛਾਤੀ ਅਤੇ ਗੁਪਤ ਅੰਗ ’ਤੇ ਹੱਥ ਲਗਾਇਆ ਅਤੇ ਕਿਹਾ ਕਿ ਤੂੰ ਕਿਹੜੀ ਕਲਾਸ ਵਿਚ ਪੜ੍ਹਦੀ ਹੈ? ਹੁਣ ਤੂੰ ਜਵਾਨ ਹੋ ਗਈ ਹੈ। ਕੁੜੀ ਨੇ ਦੱਸਿਆ ਕਿ ਉਸ ਨੇ ਇਸ ਦਾ ਵਿਰੋਧ ਕੀਤਾ ਅਤੇ ਦੋਸ਼ੀ ਨੂੰ ਧੱਕਾ ਮਾਰ ਕੇ ਚੁਬਾਰੇ ’ਤੇ ਆਪਣੀ ਮਾਤਾ ਕੋਲ ਚਲੀ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਦੇ ਬਿਆਨਾਂ ’ਤੇ ਦੋਸ਼ੀ ਹਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਨੂੰ ਲੈ ਕੇ ਗੰਭੀਰ ਹੋਈ ਕੇਂਦਰ ਸਰਕਾਰ : ਹੁਣ ਨਹੀਂ ਹੋਵੇਗਾ ‘ਤੇਰਾ DGP, ਮੇਰਾ DGP’


author

rajwinder kaur

Content Editor

Related News