ਟਰਾਲੀ 'ਤੇ ਝੂਟੇ ਲੈਣ ਦੀ ਚਾਹਤ 'ਚ ਮਾਸੂਮ ਨੇ ਗੁਆਈ ਜਾਨ

Tuesday, Feb 18, 2020 - 12:01 AM (IST)

ਟਰਾਲੀ 'ਤੇ ਝੂਟੇ ਲੈਣ ਦੀ ਚਾਹਤ 'ਚ ਮਾਸੂਮ ਨੇ ਗੁਆਈ ਜਾਨ

ਲੋਹੀਆਂ ਖਾਸ, (ਮਨਜੀਤ)— ਨਵਾਂ ਪਿੰਡ ਦੋਨੇਵਾਲ ਵਿਖੇ ਟਰਾਲੀ 'ਤੇ ਝੂਟੇ ਲੈਣ ਦੀ ਚਾਹਤ 'ਚ ਸੜਕ 'ਤੇ ਖੇਡਦਾ ਇਕ 6 ਕੁ ਸਾਲ ਦਾ ਬੱਚਾ ਆਪਣੀ ਜਾਨ ਗੁਆ ਬੈਠਾ।

PunjabKesari

ਜਾਣਕਾਰੀ ਅਨੁਸਾਰ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਏ ਦ੍ਰਿਸ਼ ਤੋਂ ਪਤਾ ਲੱਗਾ ਕਿ ਸ਼ਾਮ 6 ਕੁ ਵਜੇ ਦੇ ਕਰੀਬ 6 ਸਾਲਾ ਵੰਸ਼ਪ੍ਰੀਤ ਪੁੱਤਰ ਵਿੰਦਰ ਸੜਕ ਕਿਨਾਰੇ ਖੜ੍ਹੀ ਇਕ ਟਰਾਲੀ ਪਿੱਛੇ ਝੂਟੇ ਲੈਣ ਵਾਸਤੇ ਦੌੜਿਆ ਪਰ ਟਰਾਲੀ-ਟਰੈਕਟਰ ਤੇਜ਼ ਹੋਣ ਕਰ ਕੇ ਉਸ 'ਤੇ ਨਹੀਂ ਚੜ੍ਹ ਸਕਿਆ ਤੇ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇਕ ਸਕੂਲ ਬੱਸ ਹੇਠਾਂ ਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

PunjabKesari
ਮੌਕੇ 'ਤੇ ਪਹੁੰਚੇ ਥਾਣਾ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨਕੋਦਰ ਭੇਜ ਦਿੱਤਾ ਗਿਆ ਹੈ। ਪੁਲਸ ਤਫਤੀਸ਼ ਕਰ ਰਹੀ ਹੈ, ਜਿਸ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

 


author

KamalJeet Singh

Content Editor

Related News