ਅਹਿਮ ਖ਼ਬਰ : ''ਲੁਧਿਆਣਾ ਅਦਾਲਤ ਧਮਾਕੇ'' ਸਬੰਧੀ ਕੇਂਦਰ ਨੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ

Thursday, Dec 23, 2021 - 04:20 PM (IST)

ਅਹਿਮ ਖ਼ਬਰ : ''ਲੁਧਿਆਣਾ ਅਦਾਲਤ ਧਮਾਕੇ'' ਸਬੰਧੀ ਕੇਂਦਰ ਨੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ

ਲੁਧਿਆਣਾ/ਚੰਡੀਗੜ੍ਹ : ਲੁਧਿਆਣਾ ਦੀ ਜ਼ਿਲ੍ਹਾ ਅਦਾਲਤ 'ਚ ਵੀਰਵਾਰ ਦੁਪਹਿਰ ਨੂੰ ਹੋਏ ਵੱਡੇ ਧਮਾਕੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ ਸਬੰਧੀ ਕੇਂਦਰ ਸਰਕਾਰ ਨੇ ਪੰਜਾਬ ਤੋਂ ਰਿਪੋਰਟ ਮੰਗ ਲਈ ਹੈ। ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਤੋਂ ਧਮਾਕੇ ਦੀ ਘਟਨਾ ਨੂੰ ਲੈ ਕੇ ਰਿਪੋਰਟ ਮੰਗੀ ਗਈ ਹੈ। ਦੱਸਣਯੋਗ ਹੈ ਕਿ ਵੀਰਵਾਰ ਦੁਪਹਿਰ ਨੂੰ ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ 'ਚ ਉਸ ਸਮੇਂ ਵੱਡਾ ਧਮਾਕਾ ਹੋਇਆ, ਜਦੋਂ ਅਦਾਲਤ 'ਚ ਕੰਮਕਾਜ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਦੀ ਅਦਾਲਤ 'ਚ ਵੱਡਾ ਧਮਾਕਾ, 2 ਲੋਕਾਂ ਦੀ ਮੌਤ ਦੀ ਖ਼ਬਰ (ਤਸਵੀਰਾਂ)

ਇਸ ਧਮਾਕੇ ਦੌਰਾਨ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਇਸ ਹਮਲੇ ਨੂੰ ਫਿਦਾਇਨ ਹਮਲੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਮ੍ਰਿਤਕ ਬਾਥਰੂਮ ਦੇ ਅੰਦਰ ਬੰਬ ਆਪਰੇਟ ਕਰਨ ਗਏ ਸਨ, ਜਿਸ ਦੌਰਾਨ ਬੰਬ ਬਲਾਸਟ ਹੋ ਗਿਆ।

ਇਹ ਵੀ ਪੜ੍ਹੋ : ਲੁਧਿਆਣਾ ਧਮਾਕੇ ਸਬੰਧੀ ਵੱਡਾ ਖ਼ਦਸ਼ਾ, 'ਜਿਸ ਵਿਅਕਤੀ ਦੇ ਚਿੱਥੜੇ ਉੱਡੇ, ਉਸ ਦੇ ਸਰੀਰ ਨਾਲ ਬੰਨ੍ਹਿਆ ਹੋਇਆ ਸੀ ਬੰਬ'

ਫਿਲਹਾਲ ਜਾਂਚ ਲਈ ਐੱਨ. ਆਈ. ਏ. ਦੀ ਦੋ ਮੈਂਬਰੀ ਟੀਮ ਵੀ ਚੰਡੀਗੜ੍ਹ ਤੋਂ ਧਮਾਕੇ ਵਾਲੀ ਥਾਂ 'ਤੇ ਪੁੱਜੀ ਹੋਈ ਹੈ। ਐੱਨ. ਆਈ. ਏ. ਦੀ ਟੀਮ ਪੰਜਾਬ ਪੁਲਸ ਦੀ ਫਾਰੈਂਸਿਕ ਟੀਮ ਨਾਲ ਮਿਲ ਕੇ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੇਕਰ ਇਸ ਘਟਨਾ 'ਚ ਟੈਰਰ ਐਂਗਲ ਮਿਲਿਆ ਤਾਂ ਫਿਰ ਐੱਨ. ਆਈ. ਏ. ਜਾਂਚ ਆਪਣੇ ਹੱਥਾਂ 'ਚ ਲੈ ਲਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News