ਸਾਲ 2020! ਅਧਿਆਪਕਾਂ, ਵਿਦਿਆਰਥੀਆਂ ਤੇ ਹੋਰ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਰਹੀ ਸਿੱਖਿਆ ਮੰਤਰੀ ਦੀ ਰਿਹਾਇਸ਼

Thursday, Dec 31, 2020 - 11:26 AM (IST)

ਸਾਲ 2020! ਅਧਿਆਪਕਾਂ, ਵਿਦਿਆਰਥੀਆਂ ਤੇ ਹੋਰ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਰਹੀ ਸਿੱਖਿਆ ਮੰਤਰੀ ਦੀ ਰਿਹਾਇਸ਼

ਸੰਗਰੂਰ (ਵਿਵੇਕ ਸਿੰਧਵਾਨੀ): ਸੂਬੇ ਦੇ ਸਭ ਤੋਂ ਵੱਡੇ ਵਿਭਾਗ ਸਿੱਖਿਆ ਵਿਭਾਗ ਦੇ ਮੰਤਰੀ ਵਿਜੇਇੰਦਰ ਸਿੰਗਲਾ ਦੀ ਸੰਗਰੂਰ ਰਿਹਾਇਸ਼ ਸਾਰਾ ਸਾਲ ਅਧਿਆਪਕਾਂ, ਬੇਰੋਜ਼ਗਾਰ ਅਧਿਆਪਕਾਂ, ਵਿਦਿਆਰਥੀਆਂ ਅਤੇ ਹੋਰ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਰਹੀ ਭਾਵ ਪੰਜਾਬ ਦੇ ਸਿੱਖਿਆ ਮੰਤਰੀ ਦੀ ਰਿਹਾਇਸ਼ ’ਤੇ ਸਾਰਾ ਸਾਲ ਉਕਤ ਜਥੇਬੰਦੀਆਂ ਵੱਲੋਂ ਘਿਰਾਓ ਤੇ ਪ੍ਰਦਰਸ਼ਨ ਜਾਰੀ ਰਹੇ।ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਵਿਚਲੇ ਮੋਤੀ ਮਹਿਲ ਤੋਂ ਬਾਅਦ ਜੇ ਜਥੇਬੰਦੀਆਂ ਨੇ ਸਭ ਤੋਂ ਵੱਧ ਰੋਸ ਪ੍ਰਦਰਸ਼ਨ ਕੀਤੇ ਤਾਂ ਉਹ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਰਿਹਾਇਸ਼ ’ਤੇ ਹੋਏ। ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਸਿੱਖਿਆ ਮੰਤਰੀ ਦੀ ਸੰਗਰੂਰ ਰਿਹਾਇਸ਼ ’ਤੇ ਧਰਨਿਆਂ ਤੇ ਪ੍ਰਦਰਸ਼ਨਾਂ ਕਾਰਣ ਪੁਲਸ ਵੱਲੋਂ ਸਰੁੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ।

ਇਹ ਵੀ ਪੜ੍ਹੋ: ਮੁੱਦਕੀ ਦੇ ਨਿਸ਼ਾਨ ਸਿੰਘ ਨੇ ਮਲੇਸ਼ੀਆ ’ਚ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ

ਸਿੱਖਿਆ ਮੰਤਰੀ ਦੀ ਰਿਹਾਇਸ਼ ਤੋਂ ਅੱਗੇ ਮੁੱਖ ਸੜਕ ’ਤੇ ਵਿਸ਼ੇਸ਼ ਬੈਰੀਕੇਡ ਲਾ ਕੇ ਪੁਲਸ ਵੱਲੋਂ ਧਰਨਾਕਾਰੀਆਂ ਨੂੰ ਮੁੱਖ ਸੜਕ ’ਤੇ ਹੀ ਰੋਕਿਆ ਜਾਂਦਾ ਸੀ ਅਤੇ ਫਾਇਰ ਬ੍ਰਿਗੇਡ, ਐਂਬੂਲੈਂਸ ਸਣੇ ਵਾਧੂ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਜਾਂਦਾ। ਭਾਵੇਂ ਆਪਣੇ ਰੁਝੇਵਿਆਂ ਕਾਰਣ ਸਿੱਖਿਆ ਮੰਤਰੀ ਸਿੰਗਲਾ, ਜਿਨ੍ਹਾਂ ਕੋਲ ਲੋਕ ਨਿਰਮਾਣ ਵਿਭਾਗ ਵੀ ਹੈ ਤੇ ਸੰਗਰੂਰ ਰਿਹਾਇਸ਼ ’ਤੇ ਹਫਤੇ ’ਚ ਦੋ-ਤਿੰਨ ਦਿਨ ਹੀ ਰੁਕਦੇ ਸਨ ਪਰ ਧਰਨਾਕਾਰੀਆਂ ਨੇ ਉਨ੍ਹਾਂ ਦੀ ਰਿਹਾਇਸ਼ ’ਤੇ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਰੱਖੇ।ਬੇਰੋਜ਼ਗਾਰ ਬੀ. ਐੱਡ ਟੈੱਟ ਪਾਸ ਅਧਿਆਪਕ ਯੂਨੀਅਨ, ਬੇਰੋਜ਼ਗਾਰ ਈ. ਟੀ. ਟੀ. ਯੁਨੀਅਨ, ਬੇਰੋਜ਼ਗਾਰ ਪੀ. ਟੀ. ਆਈ. ਅਧਿਆਪਕ, ਮਾਸਟਰ ਕੇਡਰ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਆਂਗਣਵਾੜੀ ਵਰਕਰ ਯੂਨੀਅਨਾਂ, ਆਸ਼ਾ ਵਰਕਰਾਂ ਤੇ ਮਜ਼ਦੂਰ ਜਥੇਬੰਦੀਆਂ ਸਣੇ ਹੋਰ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ’ਤੇ ਪ੍ਰਦਰਸ਼ਨ ਕੀਤੇ।

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਦਿੱਲੀ ਮੋਰਚੇ ’ਚ ਬੈਠੇ ਇਕ ਹੋਰ ਕਿਸਾਨ ਦੀ ਹੋਈ ਮੌਤ

ਬੇਰੋਜ਼ਗਾਰ ਅਧਿਆਪਕਾਂ ’ਤੇ ਤਾਂ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੌਰਾਨ ਪੁਲਸ ਨੇ ਵੀ ਲਾਠੀਚਾਰਜ ਕੀਤਾ ਅਤੇ ਧਰਨਾਕਾਰੀਆਂ ਨੂੰ ਪੁਲਸ ਦੀਆਂ ਪਾਣੀ ਦੀਆਂ ਬੁਛਾੜਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ। ਪੁਲਸ ਧਰਨਾਕਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਅਗਾਉਂ ਹੀ ਪੁਖਤਾ ਪ੍ਰਬੰਧ ਕਰ ਲੈਂਦੀ ਸੀ ਤੇ ਧਰਨਾਕਾਰੀਆਂ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਦੇ ਨੇੜੇ ਨਹੀਂ ਲੱਗਣ ਦਿੰਦੀ ਸੀ ਪਰ ਨਵੰਬਰ ਮਹੀਨੇ ਆਂਗਣਵਾੜੀ ਵਰਕਰ ਯੂਨੀਅਨ ਦੀਆਂ ਵਰਕਰਾਂ ਆਪਣੀ ਜ਼ਿਲਾ ਪ੍ਰਧਾਨ ਬਲਜੀਤ ਕੌਰ ਪੇਧਨੀ ਦੀ ਅਗਵਾਈ ਹੇਠ ਪੁਲਸ ਨੂੰ ਝਕਾਨੀ ਦੇ ਕੇ ਸਿੱਖਿਆ ਮੰਤਰੀ ਦੀ ਰਿਹਾਇਸ਼ ਦੇ ਮੁੱਖ ਗੇਟ ਤੱਕ ਪਹੁੰਚ ਗਈਆਂ ਸਨ ਅਤੇ ਉਨ੍ਹਾਂ ਮੁੱਖ ਗੇਟ ਦੇ ਅੱਗੇ ਹੀ ਆਪਣਾ ਧਰਨਾ ਦਿੱਤਾ।

ਇਹ ਵੀ ਪੜ੍ਹੋ: ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਦਾ ਇੱਕ ਢੰਗ ਇਹ ਵੀ, ਪੇਂਟਿੰਗਾਂ ਰਾਹੀਂ ਬਿਆਨੀ ਲੋਕ ਆਵਾਜ਼

ਬੇਰੋਜ਼ਗਾਰ ਅਧਿਆਪਕਾਂ ਨੇ ਕੀਤਾ ਲੰਮਾ ਸੰਘਰਸ਼

ਰੋਜ਼ਗਾਰ ਦੀ ਮੰਗ ਸਬੰਧੀ ਬੇਰੋਜ਼ਗਾਰ ਬੀ. ਐੱਡ. ਟੈੱਟ ਪਾਸ ਅਧਿਆਪਕ ਯੂਨੀਅਨ ਨੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਸੰਗਰੂਰ ਰਿਹਾਇਸ਼ ਅਤੇ ਸ਼ਹਿਰ ’ਚ ਸਥਿਤ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਕਈ ਮਹੀਨੇ ਪੱਕਾ ਧਰਨਾ ਲਾ ਕੇ ਸੰਘਰਸ਼ ਕੀਤਾ। ਸਤੰਬਰ 2019 ਤੋਂ ਲੈ ਕੇ ਮਾਰਚ ਮਹੀਨੇ 2020 ਤੱਕ ਬੇਰੋਜ਼ਗਾਰ ਅਧਿਆਪਕਾਂ ਨੇ ਧਰਨਾ ਜਾਰੀ ਰੱਖਿਆ ਤੇ ਫਿਰ ਕੋਰੋਨਾ ਵਾਇਰਸ ਕਾਰਣ ਲਾਕਡਾਉਣ ਲੱਗਣ ’ਤੇ ਆਪਣਾ ਸੰਘਰਸ਼ ਖਤਮ ਕੀਤਾ।

ਇਹ ਵੀ ਪੜ੍ਹੋ: ਦਵਿੰਦਰ ਗਰਗ ਖ਼ੁਦਕੁਸ਼ੀ ਦੇ ਮਾਮਲੇ ਦੀ ਹੁਣ ਲੁਧਿਆਣਾ ਰੇਂਜ ਦੇ ਆਈ.ਜੀ.ਨੌਨੀਹਾਲ ਕਰਨਗੇ ਜਾਂਚ

ਸ਼ਹਿਰ ਦੀਆਂ ਪਾਣੀ ਵਾਲੀਆਂ ਟੈਂਕੀਆਂ ’ਤੇ ਵੀ ਚੜ੍ਹੇ ਬੇਰੋਜ਼ਗਾਰ ਅਧਿਆਪਕ

ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਰਿਹਾਇਸ਼ ਦੇ ਨਾਲ-ਨਾਲ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਦੀਆਂ ਪਾਣੀ ਵਾਲੀਆਂ ਟੈਂਕੀਆਂ ’ਤੇ ਚੜ੍ਹ ਕੇ ਸੰਘਰਸ਼ ਕੀਤਾ।

ਇਹ ਵੀ ਪੜ੍ਹੋ: ਫਰੀਦਕੋਟ: ਬੱਚੇ ਦੇ ਜਨਮ ਦਿਨ ਤੇ ਆਨਲਾਈਨ ਖ਼ਰੀਦੀ ਘੜੀ, ਜਦ ਪੈਕਿੰਗ ਖੋਲ੍ਹੀ ਤਾਂ ਉੱਡੇ ਹੋਸ਼

ਰੋਸ ਮਾਰਚ ਕਰਨ ਤੋਂ ਬਾਅਦ ਰਿਹਾਇਸ਼ ਦਾ ਕਰਦੇ ਘਿਰਾਓ

ਵੱਖ-ਵੱਖ ਅਧਿਆਪਕ, ਵਿਦਿਆਰਥੀਆਂ ਤੇ ਹੋਰ ਜਥੇਬੰਦੀਆਂ ਵੱਲੋਂ ਪਹਿਲਾਂ ਸ਼ਹਿਰ ’ਚ ਰੋਸ ਮਾਰਚ ਕੀਤਾ ਜਾਂਦਾ ਤੇ ਫਿਰ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰ ਕੇ ਆਪਣਾ ਰੋਸ ਪ੍ਰਦਰਸਨ ਕੀਤਾ ਜਾਂਦਾ।

ਅਗਲੇ ਵਰ੍ਹੇ ਵੀ ਜਾਰੀ ਰੱਖਾਂਗੇ ਧਰਨੇ

‘ਜਗ ਬਾਣੀ’ ਨਾਲ ਗੱਲ ਕਰਦਿਆਂ ਬੇਰੋਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਰਣਦੀਪ ਸਿੰਘ ਸੰਗਤਪੁਰਾ ਅਤੇ ਬੇਰੁਜ਼ਗਾਰ ਈ ਟੀ ਟੀ ਅਧਿਆਪਕ ਯੁਨੀਅਨ ਦੇ ਆਗੂ ਦੀਪ ਬਨਾਰਸੀ ਆਦਿ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਇਹ ਧਰਨੇ ਪ੍ਰਦਰਸ਼ਨ ਅਗਲੇ ਵਰ੍ਹੇ ਵੀ ਜਾਰੀ ਰਹਿਣਗੇ। 

 

 


author

Shyna

Content Editor

Related News