ਸਿੱਖਿਆ ਮੰਤਰੀ ਨੈਤਿਕਤਾ ਦੇ ਆਧਾਰ ''ਤੇ ਦੇਵੇ ਅਸਤੀਫਾ : ਬੁੱਧ ਰਾਮ

12/18/2019 4:49:46 PM

ਮਾਨਸਾ (ਮਿੱਤਲ) : ਪੰਜਾਬ ਟੈਟ ਦੇ ਉਮੀਦਵਾਰਾਂ ਨੂੰ ਦੂਰ ਦੁਰਾਡੇ ਸੈਂਟਰ ਦੇਣ ਦੇ ਸਿੱਖਿਆ ਵਿਭਾਗ ਦੇ ਫੈਸਲੇ ਦੀ ਸਖਤ ਨਿੰਦਾ ਕਰਦਿਆਂ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਬੁਢਲਾਡਾ ਪ੍ਰਿੰਸੀ. ਬੁੱਧ ਰਾਮ ਨੇ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨੂੰ ਆਪਣੇ ਹੋਸ਼-ਹਵਾਸ਼ ਤੋਂ ਕੰਮ ਲੈ ਕੇ ਟੈਟ ਉਮੀਦਵਾਰਾਂ ਸੰਬੰਧੀ ਫੈਸਲੇ ਲੈਣੇ ਚਾਹੀਦੇ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿਹਾ ਕਿ ਪਹਿਲਾਂ ਸਿੱਖਿਆ ਮੰਤਰੀ ਨਵ-ਨਿਯੁਕਤ ਟੀਚਰਾਂ ਨੂੰ ਦੂਰ-ਦੁਰਾਡੇ ਸਟੇਸ਼ਨ ਦੇ ਕੇ ਆਪਣੀ ਸਿੱਖਿਆ ਵਿਰੋਧੀ ਸੋਚ ਦਾ ਸਬੂਤ ਦਿੱਤਾ ਸੀ ਅਤੇ ਫਿਰ ਸੰਗਰੂਰ ਵਿਖੇ ਧਰਨਾ ਦੇ ਰਹੇ ਅਧਿਆਪਕਾਂ ਨੂੰ ਅਪਸ਼ਬਦ ਬੋਲ ਕੇ ਚਰਚਾ ਦਾ ਵਿਸ਼ਾ ਬਣੇ ਸਨ। 

ਉਨ੍ਹਾ ਕਿਹਾ ਕਿ ਜਿਸ ਸਿੱਖਿਆ ਮੰਤਰੀ ਨੂੰ ਅਧਿਆਪਕਾਂ ਨਾਲ ਵਿਵਹਾਰ ਕਰਨ ਦਾ ਪਤਾ ਨਹੀਂ ਉਸ ਨੂੰ ਨੈਤਿਕਤਾ ਦੇ ਅਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।


Gurminder Singh

Content Editor

Related News