ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੱਸੋਵਾਲ ਪੁੱਲ ਦਾ ਕੀਤਾ ਉਦਘਾਟਨ

10/12/2020 4:26:54 PM

ਡੇਰਾ ਬਾਬਾ ਨਾਨਕ (ਵਤਨ) : ਅੱਜ ਕਸਬੇ ਦੇ ਨਾਲ ਲੱਗਦੇ ਭਾਰਤ-ਪਾਕਿ ਸਰਹੱਦ 'ਤੇ ਬਣਾਏ ਗਏ ਕੱਸੋਵਾਲ ਪੁਲ ਦਾ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਵਰਚੂਅਲ ਤਰੀਕੇ ਨਾਲ ਪੁੱਲ ਦਾ ਉਦਘਾਟਨ ਕੀਤਾ ਗਿਆ। ਦੇਸ਼ ਭਰ 'ਚ ਅੱਜ 44 ਪੁਲਾਂ ਦੇ ਉਦਘਾਟਨ 'ਚੋਂ ਇਸ ਪੁਲ ਦੀ ਲੰਬਾਈ ਸਭ ਤੋਂ ਵੱਧ ਹੈ। ਇਸ ਪੁਲ ਦੇ ਉਦਘਾਟਨ ਮੌਕੇ ਏ. ਡੀ. ਸੀ. ਤਜਿੰਦਰ ਪਾਲ ਸਿੰਘ ਸੰਧੂ ਅਤੇ ਬੀ. ਐੱਫ. ਦੇ ਅਧਿਕਾਰੀ ਅਮਿਤ ਮਿਸ਼ਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। 

ਇਹ ਵੀ ਪੜ੍ਹੋ: IPL2020: ਪਲੇਅ ਆਫ਼ ਦੀ ਰਾਹ ਆਸਾਨ ਕਰਨ 'ਤੇ ਹੋਣਗੀਆਂ RCB ਅਤੇ KKR ਦੀਆਂ ਨਜ਼ਰਾਂ
PunjabKesariਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ. ਡੀ. ਸੀ. ਸੰਧੂ ਨੇ ਕਿਹਾ ਕਿ ਇਸ ਪੁਲ ਦੇ ਬਨਣ ਨਾਲ ਇਲਾਕੇ ਦੇ ਕਿਸਾਨਾਂ ਨੂੰ ਕਾਫ਼ੀ ਫ਼ਾਇਦਾ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਰਾਵੀ ਦਰਿਆ ਦੇ ਪਾਰ ਜਾਣ ਮੌਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਆਰਜ਼ੀ ਬਣੇ ਪੁੱਲ ਨਾਲ ਫ਼ਸਲ ਅਤੇ ਖੇਤੀਬਾੜੀ ਦੇ ਸੰਦਾਂ ਦੀ ਆਵਾਜਾਈ ਕਾਫ਼ੀ ਮੁਸ਼ਕਲ ਹੁੰਦੀ ਸੀ ਅਤੇ ਬਰਸਾਤੀ ਦਿਨ੍ਹਾਂ 'ਚ ਤਾਂ ਪਾਣੀ ਦੇ ਵਹਾਅ ਕਾਰਨ ਪੁਲ ਟੁੱਟ ਜਾਂਦਾ ਸੀ ਜਾਂ ਇਸ ਨੂੰ ਹਟਾ ਦਿੱਤਾ ਜਾਂਦਾ ਸੀ। ਜਿਸ ਕਾਰਨ ਦਰਿਆ ਪਾਰ 3500 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਤੇ ਖੇਤੀਬਾੜੀ ਕਰਦੇ ਕਿਸਾਨਾਂ ਨੂੰ ਕਾਫ਼ੀ ਮੁਸ਼ਕਲ ਆਉਂਦੀ ਸੀ। 

ਇਹ ਵੀ ਪੜ੍ਹੋ: ਵਿਰਾਟ-ਅਨੁਸ਼ਕਾ ਤੋਂ ਬਾਅਦ ਹੁਣ ਇਹ ਕ੍ਰਿਕਟਰ-ਅਦਾਕਾਰਾ ਬਣਨ ਵਾਲੇ ਨੇ ਮਾਪੇ

PunjabKesariਇਸ ਮੌਕੇ ਬੀ. ਐੱਸ. ਐੱਫ ਦੇ ਅਧਿਕਾਰੀ ਅਮਿਤ ਮਿਸ਼ਰਾ ਨੇ ਕਿਹਾ ਕਿ 484 ਮੀਟਰ ਲੰਬੇ ਇਸ ਕੱਸੋਵਾਲ ਪੁਲ ਦੇ ਨਿਰਮਾਣ ਨਾਲ ਜਿਥੇ ਕਿਸਾਨਾਂ ਨੂੰ ਭਾਰੀ ਫ਼ਾਇਦਾ ਮਿਲੇਗਾ, ਉਥੇ ਹੀ ਬੀ. ਐੱਸ. ਐੱਫ਼ ਅਤੇ ਫ਼ੌਜ ਨੂੰ ਵੀ ਆਉਣ ਜਾਣ 'ਚ ਕਾਫ਼ੀ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਦਾ ਵਹਾਅ ਕਈ ਵਾਰ ਬਦਲਦਾ ਰਿਹਾ ਹੈ, ਜਿਸ ਕਾਰਨ ਜਵਾਨਾਂ ਨੂੰ ਵੀ ਕਾਫ਼ੀ ਮੁਸ਼ਕਲ ਆਉਂਦੀ ਸੀ ਪਰ ਫਿਰ ਵੀ ਜਵਾਨਾਂ ਵਲੋਂ ਪੂਰੇ ਉਤਸ਼ਾਹ ਨਾਲ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਗਈ ਅਤੇ ਕਰੋਨਾ ਮਹਾਮਾਰੀ ਦੇ ਚੱਲਣ ਦੇ ਬਾਵਜੂਦ ਭਾਰਤ ਸਰਕਾਰ ਵਲੋਂ ਮਿਥੇ ਸਮੇਂ 'ਚ ਇਸ ਪੁੱਲ ਦੇ ਨਿਰਮਾਣ ਨੂੰ ਪੂਰਾ ਕਰ ਲਿਆ ਗਿਆ ਅਤੇ ਅੱਜ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਰਚੂਅਲ ਤਰੀਕੇ ਨਾਲ ਇਸ ਪੁੱਲ ਦਾ ਉਦਘਾਟਨ ਕਰਕੇ ਇਸ ਨੂੰ ਲੋਕਾਂ ਦੇ ਸਮਰਪਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 1965 ਅਤੇ 1971 ਦੀ ਪਾਕਿਸਤਾਨ ਨਾਲ ਜੰਗ ਤੋਂ ਬਾਅਦ ਇਸ ਖੇਤਰ ਦੀ ਕਾਫ਼ੀ ਮਹੱਤਤਾ ਰਹੀ ਹੈ ਅਤੇ ਇਸ ਖੇਤਰ ਨੂੰ ਮਜਬੂਤ ਕਰਨ ਲਈ ਇਸ ਪੁਲ ਦਾ ਨਿਰਮਾਣ ਹੋਣਾ ਜ਼ਰੂਰੀ ਸੀ।

ਇਹ ਵੀ ਪੜ੍ਹੋ: ਗੂਗਲ ਅਨੁਸਾਰ ਕ੍ਰਿਕਟਰ ਰਾਸ਼ੀਦ ਖ਼ਾਨ ਦੀ ਪਤਨੀ ਹੈ ਅਨੁਸ਼ਕਾ ਸ਼ਰਮਾ,ਜਾਣੋ ਕੀ ਹੈ ਮਾਮਲਾ


Baljeet Kaur

Content Editor

Related News