ਮੰਤਰੀ ਆਸ਼ੂ ਨੇ ਰਾਸ਼ਨ ਦੀ ਕਾਲਾਬਾਜ਼ਾਰੀ ਰੋਕਣ ਲਈ ਖੇਡਿਆ ਇਕ ਹੋਰ ਮਾਸਟਰ ਸਟ੍ਰੋਕ

Sunday, Aug 02, 2020 - 10:24 PM (IST)

ਮੰਤਰੀ ਆਸ਼ੂ ਨੇ ਰਾਸ਼ਨ ਦੀ ਕਾਲਾਬਾਜ਼ਾਰੀ ਰੋਕਣ ਲਈ ਖੇਡਿਆ ਇਕ ਹੋਰ ਮਾਸਟਰ ਸਟ੍ਰੋਕ

ਲੁਧਿਆਣਾ, (ਖੁਰਾਣਾ)- ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰਾਸ਼ਨ ਦੀ ਕਾਲਾਬਾਜ਼ਾਰੀ ਰੋਕਣ ਲਈ ਇਕ ਹੋਰ ਮਾਸਟਰ ਸਟ੍ਰੋਕ ਖੇਡਿਆ ਹੈ। ਜਿਸ ਨਾਲ ਨਾ ਕੇਵਲ ਸਰਕਾਰੀ ਰਾਸ਼ਨ ਦੀ ਚੋਰੀ ’ਤੇ ਨੁਕੇਲ ਕੱਸੀ ਜਾ ਸਕੇਗੀ, ਸਗੋਂ ਕੈਪਟਨ ਸਰਕਾਰ ਖਿਲਾਫ ਵਿਰੋਧੀਆਂ ਵੱਲੋਂ ਅਨਾਜ ਦੀ ਕਾਲਾਬਾਜ਼ਾਰੀ ਕਰਵਾਉਣ ਸਬੰਧੀ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਵੀ ਰੋਕ ਲੱਗੇਗੀ।

ਮੰਤਰੀ ਆਸ਼ੂ ਵੱਲੋਂ ਪੰਜਾਬ ਭਰ ’ਚ 36 ਲੱਖ ਸਮਾਰਟ ਰਾਸ਼ਨ ਕਾਰਡਧਾਰਕ ਪਰਿਵਾਰਾਂ ਦੇ ਲਗਭਗ 1.44 ਲੱਖ ਕਰੋੜ ਮੈਂਬਰਾਂ ਨੂੰ ਮਿਲਣ ਵਾਲੀ ਸਰਕਾਰੀ ਕਣਕ ਯੋਜਨਾ ਨਾਲ ਸਬੰਧਤ ਲਾਭਪਾਤਰੀਆਂ ਨੂੰ 1617 ਈ-ਪਾਸ਼ ਮਸ਼ੀਨਾਂ ਰਾਹੀਂ ਰਾਸ਼ਨ ਵੰਡਿਆ ਜਾ ਰਿਹਾ ਹੈ। ਉਪਰੋਕਤ ਵਿਸ਼ੇ ਸਬੰਧੀ ਜਾਣਕਾਰੀ ਦਿੰਦੇ ਮੰਤਰੀ ਆਸ਼ੂ ਨੇ ਸਾਫ ਕੀਤਾ ਹੈ ਕਿ ਨੈਸ਼ਨਲ ਫੂਡ ਸਕਿਓਰਟੀ ਐਕਟ ਯੋਜਨਾ ਦੇ ਯੋਗ ਪਰਿਵਾਰਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੈਪਟਨ ਸਰਕਾਰ ਵਚਨਬੱਧ ਹੈ ਅਤੇ ਰਾਸ਼ਨ ਦਾ ਦਾਣਾ-ਦਾਣਾ ਉਨ੍ਹਾਂ ਪਰਿਵਾਰਾਂ ਦੇ ਹੱਥਾਂ ’ਚ ਸੌਂਪਿਆ ਜਾਵੇਗਾ, ਜੋ ਕਿ ਸੱਚ ’ਚ ਇਸ ਦੇ ਹੱਕਦਾਰ ਹਨ। ਉਨ੍ਹਾਂ ਨੇ ਸਮਾਰਟ ਰਾਸ਼ਨ ਕਾਰਡ ਦੀਆਂ ਵਿਸ਼ੇਸ਼ਤਾਵਾਂ ਸਬੰਧੀ ਗੱਲ ਕਰਦੇ ਹੋਏ ਦੱਸਿਆ ਕਿ ਇਸ ਕਾਰਡ ਦੀ ਵਰਤੋਂ ਬਿਨਾਂ ਕਿਸੇ ਵਾਧੂ ਦਸਤਾਵੇਜ਼ ਦੇ ਈ-ਪਾਸ਼ ਮਸ਼ੀਨਾਂ ਜ਼ਰੀਏ ਸਰਕਾਰੀ ਰਾਸ਼ਨ ਡਿਪੂਆਂ ’ਤੇ ਰਾਸ਼ਨ ਦਾ ਲਾਭ ਲੈਣ ਲਈ ਕੀਤਾ ਜਾਵੇਗਾ। ਜਿਸ ਦੇ ਅਧਾਰ ’ਤੇ ਪਰਿਵਾਰਕ ਮੈਂਬਰਾਂ ਨੂੰ ਬਾਇਓ ਮੀਟ੍ਰਿਕ ਪਛਾਣ ਰਾਸ਼ਨ ਲੈਣ ਲਈ ਕੀਤੀ ਜਾਵੇਗੀ, ਉਥੇ ਕਾਰਡ ਦੀ ਵਰਤੋਂ ਹੋਰ ਰਾਜਾਂ ’ਚ ਪੋਰਟੇਬਿਲਟੀ (ਸਥਿਰਤਾ) ਲਈ ਵੀ ਵਿਸ਼ੇਸ਼ ਸਥਾਨ ਰੱਖੇਗੀ।

ਵਿਸ਼ੇਸ਼ ਚਿੱਪ ’ਚ ਲਾਭਪਾਤਰਾਂ ਦਾ ਬਿਊਰਾ ਲਾਕ

ਯੋਜਨਾ ਸਬੰਧੀ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਮੰਤਰੀ ਆਸ਼ੂ ਨੇ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ’ਚ ਸੁਰੱਖਿਆ ਦੇ ਲਿਹਾਜ ਨਾਲ ਵਿਸ਼ੇਸ਼ ਤਰ੍ਹਾਂ ਦੀ ਚਿਪ ’ਚ ਲਾਭਪਾਤਰਾਂ ਦਾ ਬਿਊਰਾ ਲਾਕ (ਤਾਲਾਬੰਦ) ਕੀਤਾ ਗਿਆ ਹੈ। ਜਿਸ ਨੂੰ ਪ੍ਰਮਾਣਿਤ ਯੰਤਰਾਂ ਜ਼ਰੀਏ ਪੜ੍ਹਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਕਾਰਡਾਂ ’ਚ ਕੈਦ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਅਲਟ੍ਰਾ ਲਾਈਟਸ ਜ਼ਰੀਏ ਦੇਖਿਆ ਜਾ ਸਕੇਗਾ ਜੋ ਕਿ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ। ਉਥੇ ਕਾਰਡ ਦੀ ਬੈਕ ਸਾਈਡ ’ਚ ਦਰਜ ਕੀਤਾ ਗਿਆ ਕਿਊ. ਆਰ. ਨੂੰ 3 ਇਕ ਤੋਂ ਜ਼ਿਆਦਾ ਖੇਤਰਾਂ ਦਾ ਸੁਮੇਲ ਹੈ, ਜੋ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਕੇਂਦਰੀ ਰਾਜ ਯੋਜਨਾਵਾਂ ਦੇ ਲਾਭ ਲੈਣ ਲਈ ਯੂਨਾਈਟਿਡ ਸਟੇਟ ਸ਼ਨਾਖਤੀ ਕਾਰਡ ਤਹਿਤ ਜਾਰੀ ਕੀਤੇ ਗਏ ਹਨ।

ਕਾਬਿਲੇਗੌਰ ਹੈ ਕਿ ਰਾਜ ’ਚ ਈ-ਪਾਸ਼ ਜ਼ਰੀਏ ਰਾਸ਼ਨ ਵੰਡ ਪ੍ਰਣਾਲੀ ਨੂੰ ਜੋੜ ਕੇ ਮੰਤਰੀ ਆਸ਼ੂ ਨੇ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਜਿਸ ਦੇ ਅਧੀਨ ਪੰਜਾਬ ਭਰ ’ਚ ਸਾਰੇ 17366 ਰਾਸ਼ਨ ਡਿਪੂਆਂ ਨਾਲ ਸਬੰਧਤ ਲਾਭਪਾਤਰਾਂ ਨੂੰ ਉਨ੍ਹਾਂ ਦੇ ਅੰਗੂਠੇ ਦੇ ਨਿਸ਼ਾਨ ਲਾਉਣ ਤੋਂ ਬਾਅਦ ਹੀ ਕਣਕ ਦਾ ਲਾਭ ਦਿੱਤੇ ਜਾਣ ਦੀ ਵਿਵਸਥਾ ਹੈ। ਸਰਕਾਰ ਵੱਲੋਂ ਕੀਤੀ ਗਈ ਉਪਰੋਕਤ ਪਹਿਲਕਦਮੀ ਦਾ ਸਿਰਫ ਇਕ ਹੀ ਉਦੇਸ਼ ਹੈ ਕਿ ਹਰੇਕ ਗਰੀਬ ਅਤੇ ਜ਼ਰੂਰਤਮੰਦ ਦੇ ਹਿੱਸੇ ਆਉਣ ਵਾਲੇ ਅਨਾਜ਼ ਉਨ੍ਹਾਂ ਦੇ ਪਰਿਵਾਰਾਂ ਦੇ ਮੂੰਹ ਦਾ ਨਿਵਾਲਾ ਬਣ ਕੇ ਉਨ੍ਹਾਂ ਦੇ ਪੇਟ ਦੀ ਅੱਗ ਨੂੰ ਸ਼ਾਂਤ ਕਰ ਸਕੇ।


author

Bharat Thapa

Content Editor

Related News