2 ਸਾਲ ਦੀ ਸਜ਼ਾ ਹੋਣ ਮਗਰੋਂ ਮੰਤਰੀ ਅਮਨ ਅਰੋੜਾ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ

Thursday, Dec 21, 2023 - 07:52 PM (IST)

ਜਲੰਧਰ (ਬਿਊਰੋ)- 2 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਦੇਸ਼ ਦੀ ਨਿਆਂਇਕ ਪ੍ਰਣਾਲੀ 'ਤੇ ਸਾਨੂੰ ਪੂਰਾ ਯਕੀਨ ਹੈ। ਉਨ੍ਹਾਂ ਕਿਹਾ ਕਿ ਰੱਬ ਦੇ ਘਰ ਦੇਰ ਹੈ ਹਨ੍ਹੇਰ ਨਹੀਂ, ਅਸੀਂ ਹਾਈ ਕੋਰਟ 'ਚ ਪਟੀਸ਼ਨ ਦਾਖਲ ਕਰਾਂਗੇ, ਜੋ ਵੀ ਮਾਣਯੋਗ ਉੱਚ ਅਦਾਲਤ ਦਾ ਫੈਸਲਾ ਆਏਗਾ ਅਸੀਂ ਮਨਜ਼ੂਰ ਕਰਾਂਗੇ। 

ਇਹ ਵੀ ਪੜ੍ਹੋ- ਮਹਿੰਗਾ ਹੋਇਆ ਵਿਦੇਸ਼ ਜਾਣ ਦਾ ਸੁਫ਼ਨਾ, ਜਾਣੋ ਕੈਨੇਡਾ ਨੂੰ ਕਿਉਂ ਲਾਗੂ ਕਰਨੇ ਪਏ ਨਵੇਂ ਨਿਯਮ

ਉਨ੍ਹਾਂ ਦੱਸਿਆ ਕਿ 2008 'ਚ ਮੇਰੇ ਜੀਜਾ ਰਾਜਿੰਦਰ ਦੀਪਾ ਨੇ ਮੇਰੇ ਮਾਤਾ ਜੀ ਨੂੰ ਅੰਦਰ ਬੰਦ ਕਰਕੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਅਸੀਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੌਰਾਨ ਮੇਰੇ ਵੀ ਸੱਟਾ ਵੱਜੀਆਂ, ਮੇਰੇ ਸਿਰ ਵਿਚ ਟਾਂਕੇ ਵੀ ਲੱਗੇ ਸਨ ਅਤੇ ਕਈ ਦਿਨ ਹਸਪਤਾਲ 'ਚ ਦਾਖਲ ਵੀ ਰਿਹਾ ਸੀ। ਸਾਡੇ ਵੱਲੋਂ ਧਾਰਾ 308 ਤਹਿਤ ਪਰਚਾ ਦਰਜ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ- ਮਹਿੰਗਾ ਹੋਇਆ ਵਿਦੇਸ਼ ਜਾਣ ਦਾ ਸੁਫ਼ਨਾ, ਜਾਣੋ ਕੈਨੇਡਾ ਨੂੰ ਕਿਉਂ ਲਾਗੂ ਕਰਨੇ ਪਏ ਨਵੇਂ ਨਿਯਮ

ਉਨ੍ਹਾਂ ਦੱਸਿਆ ਕਿ 2012 ਦੀਆਂ ਚੋਣਾਂ ਤੋਂ ਪਹਿਲਾਂ ਸਾਡਾ ਆਪਸ 'ਚ ਰਾਜ਼ੀਨਾਮਾ ਹੋ ਗਿਆ ਸੀ ਕਿਉਂਕਿ ਦੀਪਾ ਨੂੰ ਮਹਿਸੂਸ ਹੋਇਆ ਸੀ ਕਿ ਜੇਕਰ ਰਾਜ਼ੀਨਾਮਾ ਨਹੀਂ ਹੋਇਆ ਤਾਂ 2012 ਦੀਆਂ ਚੋਣਾਂ ਦੀ ਟਿਕਟ ਸਾਨੂੰ ਦੋਵਾਂ ਨੂੰ ਨਹੀਂ ਮਿਲੇਗੀ। ਜਦੋਂ ਮੈਨੂੰ ਟਿਕਟ ਮਿਲ ਗਈ ਤਾਂ ਉਹ ਰਾਜ਼ੀਨਾਮੇ ਤੋਂ ਮੁਕਰ ਗਿਆ। ਉਸਨੇ ਇਕ ਇਸਤਗਾਸਾ ਕੰਪਲੇਟ ਕੀਤੀ ਸੀ ਜਿਸ ਦੇ ਤਹਿਤ 'ਤੇ ਅੱਜ ਮਾਣਯੋਗ ਅਦਾਲਤ ਨੇ ਮੇਰੇ 85 ਸਾਲਾ ਮਾਤਾ ਜੀ ਸਣੇ ਸਾਨੂੰ 9 ਲੋਕਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ। 

ਇਹ ਵੀ ਪੜ੍ਹੋ- ਠੱਗੀ ਦਾ ਨਵਾਂ ਅੱਡਾ ਬਣਿਆ Instagram, ਲੋਕਾਂ ਨੂੰ ਇੰਝ ਲਗਾਇਆ ਜਾ ਰਿਹਾ ਚੂਨਾ


Rakesh

Content Editor

Related News