''ਮਾਈਨਿੰਗ ਪਾਲਿਸੀ'' ''ਤੇ ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ
Tuesday, Apr 23, 2019 - 03:12 PM (IST)

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਾਈਨਿੰਗ ਪਾਲਿਸੀ 'ਤੇ ਨਵੀਆਂ ਹਦਾਇਤਾਂ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਨਵੀਂਆਂ ਹਦਾਇਤਾਂ ਮੁਤਾਬਕ ਹੁਣ ਠੇਕੇਦਾਰ ਮਾਈਨਿੰਗ ਦੀ ਜਗ੍ਹਾ ਖੁਦ ਤੈਅ ਨਹੀਂ ਕਰ ਸਕਣਗੇ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਖਤ ਸ਼ਬਦਾਂ 'ਚ ਕਿਹਾ ਹੈ ਕਿ ਮਾਈਨਿੰਗ ਦਾ ਠੇਕਾ ਦੇਣ ਤੋਂ ਪਹਿਲਾਂ ਸਰਕਾਰ ਖੁਦ ਮਾਈਨਿੰਗ ਕਰਨ ਵਾਲੀ ਥਾਂ ਤੈਅ ਕਰੇਗੀ ਅਤੇ ਉਸ ਤੋਂ ਬਾਅਦ ਹੀ ਮਾਈਨਿੰਗ ਦਾ ਠੇਕਾ ਦਿੱਤਾ ਜਾਵੇਗਾ।