ਮਾਈਨਿੰਗ ਅਫਸਰ ਵੱਲੋਂ ਡੋਡ ਵਿਖੇ ਖੱਡ ਦੀ ਜਾਂਚ

Sunday, Jul 29, 2018 - 03:56 AM (IST)

ਮਾਈਨਿੰਗ ਅਫਸਰ ਵੱਲੋਂ ਡੋਡ ਵਿਖੇ ਖੱਡ ਦੀ ਜਾਂਚ

 ਸਾਦਿਕ   (ਪਰਮਜੀਤ)-  ਜ਼ਿਲਾ ਮਾਈਨਿੰਗ ਅਫਸਰ ਫਰੀਦਕੋਟ ਵੱਲੋਂ ਸਾਦਿਕ ਨੇਡ਼ੇ ਪਿੰਡ ਡੋਡ ਵਿਖੇ ਰੇਤ ਦੀ ਖੱਡ ਦੀ  ਜਾਂਚ ਕੀਤੀ ਗਈ। 
ਜਾਣਕਾਰੀ ਅਨੁਸਾਰ ਫਰੀਦਕੋਟ ਦੇ ਐੱਸ. ਡੀ. ਓ.-ਕਮ-ਮਾਈਨਿੰਗ ਅਫਸਰ ਮੈਡਮ ਰਮਨੀਕ ਕੌਰ ਨੇ ਆਪਣੀ ਟੀਮ ਨਾਲ ਸਾਦਿਕ ਨੇਡ਼ੇ ਪਿੰਡ ਡੋਡ ਵਿਖੇ ਹੀਰਾ ਸਿੰਘ ਵੱਲੋਂ ਠੇਕੇ ’ਤੇ ਲਈ ਗਈ ਰੇਤ ਦੀ ਖੱਡ ’ਤੇ ਪੁੱਜੇ ਅਤੇ ਬਾਰੀਕੀ ਨਾਲ ਜਾਂਚ ਕੀਤੀ। ਸਰਕਾਰ ਵੱਲੋਂ ਜਿਸ ਜਗ੍ਹਾ ’ਤੇ ਖੱਡ ਮਨਜ਼ੂਰ ਕੀਤੀ ਗਈ ਸੀ, ਉਸ ਰਕਬੇ ਵਿਚ ਖੱਡ ਦੀ ਵਿਰਸਾ ਸਿੰਘ ਸੰਧੂ ਕਾਨੂੰਗੋ ਨੇ ਮਿਣਤੀ ਕੀਤੀ ਅਤੇ ਮੈਡਮ ਨੇ ਚੱਲ ਰਹੇ ਕੰਮ ਦੀ ਸਾਰੀ ਜਾਣਕਾਰੀ ਲਈ ਕਿ ਹੋ ਰਹੀ ਮਾਈਨਿੰਗ ਵਿਚ ਕੋਈ ਘਾਟ ਤਾਂ ਨਹੀਂ ਹੈ। 
ਇਸ ਦੌਰਾਨ ਜਾਣਕਾਰੀ ਦਿੰਦਿਅਾਂ ਖੱਡ ਦੇ ਠੇਕੇਦਾਰ ਹੀਰਾ ਸਿੰਘ ਵਾਸੀ ਕੋਟਕਪੂਰਾ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਮੁਤਾਬਕ ਅਸੀਂ ਮਾਈਨਿੰਗ ਦਾ ਕੰਮ ਕਰ ਰਹੇ ਹਾਂ ਅਤੇ ਟੀਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਸਭ ਕੁਝ ਠੀਕ ਪਾਇਆ ਗਿਆ ਤੇ ਕੋਈ ਵੀ ਘਾਟ ਨਹੀਂ ਪਾਈ। ਇਸ ਮੌਕੇ ਇੰਸਪੈਕਟਰ ਇਕਬਾਲ ਸਿੰਘ ਸੰਧੂ ਥਾਣਾ ਮੁਖੀ ਸਾਦਿਕ, ਦਲਜੀਤ ਸਿੰਘ ਢਿੱਲੋਂ ਸਾਬਕਾ ਸਰਪੰਚ ਢਿੱਲਵਾਂ ਖੁਰਦ ਅਤੇ ਬੇਅੰਤ ਸਿੰਘ ਹੌਲਦਾਰ ਵੀ ਹਾਜ਼ਰ ਸਨ। 
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ‘ਆਪ’ ਦੇ ਆਗੂ ਗੁਰਦਿੱਤ ਸਿੰਘ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿਚ ਮਾਈਨਿੰਗ ਸਬੰਧੀ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਸਨ। ਸੇਖੋਂ ਨੇ ਨਾਜਾਇਜ਼ ਮਾਈਨਿੰਗ ਹੋਣ ਦੇ ਨਾਲ ਪੁਲਸ ਅਧਿਕਾਰੀਅਾਂ ਦੀ ਮਿਲੀਭੁਗਤ ਦੇ ਦੋਸ਼ ਵੀ ਲਾਏ ਸਨ, ਜਿਸ ਨੂੰ ਦੇਖਦਿਆਂ ਜ਼ਿਲਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਉਕਤ ਕਾਰਵਾਈ ਕੀਤੀ ਗਈ ਹੈ। 
 


Related News