ਮਾਈਨਿੰਗ ਮਾਫੀਆ ਵਲੋਂ ਘੱਗਰ ਦੇ ਕੁਦਰਤੀ ਵਹਾਅ ਨਾਲ ਛੇੜਛਾੜ

Monday, Jan 13, 2020 - 03:34 PM (IST)

ਮਾਈਨਿੰਗ ਮਾਫੀਆ ਵਲੋਂ ਘੱਗਰ ਦੇ ਕੁਦਰਤੀ ਵਹਾਅ ਨਾਲ ਛੇੜਛਾੜ

ਡੇਰਾਬੱਸੀ (ਅਨਿਲ) : ਹਲਕਾ ਡੇਰਾਬੱਸੀ 'ਚ ਮੁਬਾਰਕਪੁਰ, ਕਕਰਾਲੀ ਆਦਿ ਮਾਈਨਿੰਗ ਦੀਆਂ ਖੱਡਾਂ ਅਲਾਟ ਨਹੀਂ ਹੋਈਆਂ ਪਰ ਮਾਈਨਿੰਗ ਮਾਫੀਆ ਵਲੋਂ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਮਾਈਨਿੰਗ ਮਾਫੀਆ ਜਿੱਥੇ ਗੁੰਡਾ ਟੈਕਸ ਨੂੰ ਅਮਲੀ ਜਾਮਾ ਪਹਿਨਾ ਚੁੱਕਾ ਹੈ, ਉਥੇ ਹੀ ਮਾਫੀਆ ਵਲੋਂ ਘੱਗਰ ਨਾਲ ਲੱਗਦੀਆਂ ਥਾਵਾਂ ਤੋਂ ਨਾਜਇਜ਼ ਢੰਗ ਨਾਲ ਗਰੈਵਲ ਦੀ ਪੁਟਾਈ ਵੀ ਕੀਤੀ ਜਾ ਰਹੀ ਹੈ। ਮਾਈਨਿੰਗ ਮਾਫੀਆਂ ਦੇ ਹੌਸਲੇ ਇੰਨੇ ਬੁੰਲਦ ਹਨ ਕਿ ਉਹ ਘੱਗਰ 'ਚ ਪਾਣੀ ਦੇ ਕੁਦਰਤੀ ਵਹਾਅ ਨਾਲ ਵੱਡੇ ਪੱਧਰ 'ਤੇ ਛੇੜ-ਛਾੜ ਕਰ ਕੇ ਕੁਦਰਤ ਨਾਲ ਸਿੱਧਾ ਖਿਲਵਾੜ ਕਰ ਰਹੇ ਹਨ।

ਮੁਬਾਰਕਪੁਰ ਅਤੇ ਕਕਰਾਲੀ ਵਿਖੇ ਠੇਕੇਦਾਰਾਂ ਨੂੰ ਕੋਈ ਵੀ ਖੱਡ ਅਲਾਟ ਨਹੀਂ ਹੋਈ ਹੈ, ਜਦਕਿ ਮੁਬਾਰਕਪੁਰ ਨਜ਼ਦੀਕ ਘੱਗਰ ਵਿਚੋਂ ਟਰੈਕਟਰਾਂ ਨਾਲ ਵੱਡੇ ਪੱਧਰ 'ਤੇ ਮਾਈਨਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੇ.ਸੀ.ਬੀ. ਮਸ਼ੀਨਾਂ ਨਾਲ ਪੁਟਾਈ ਕੀਤੀ ਜਾ ਰਹੀ ਹੈ। ਮਾਫੀਆ ਪ੍ਰਸ਼ਾਸਨ ਦੀ ਨੱਕ ਹੇਠ ਸਾਰਾ ਕੰਮ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਮਾਈਨਿੰਗ ਮਾਫੀਆ ਨੇ ਘੱਗਰ 'ਚ ਚਲਦੇ ਪਾਣੀ 'ਚ ਰਸਤਾ ਬਣਉਣ ਲਈ ਪਾਈਪ ਪਾਉਣੇ ਸ਼ੁਰੂ ਕਰ ਦਿੱਤੇ ਹਨ। ਘੱਗਰ ਪਾਰ ਮਾਈਨਿੰਗ ਮਾਫੀਆਂ ਦੀ ਨਜ਼ਰ ਗੋਲਡਨ ਫਾਰੈਸਟ ਦੀ ਜ਼ਮੀਨ 'ਤੇ ਹੈ। ਮਾਈਨਿੰਗ ਮਾਫੀਆਂ ਰਾਤ ਹੁੰਦੇ ਹੀ ਸਰਗਰਮ ਹੋ ਜਾਂਦਾ ਹੈ ਅਤੇ ਰਾਤੋਂ ਰਾਤ ਲੱਖਾ ਰੁਪਏ ਦਾ ਗਰੈਵਲ ਚੋਰੀ ਕਰ ਕੇ ਰਫੂ ਚੱਕਰ ਹੋ ਜਾਂਦੇ ਹਨ। ਮਾਈਨਿੰਗ ਦੇ ਇੰਚਾਰਜ਼ ਐੱਸ. ਡੀ. ਓ. ਲਖਵੀਰ ਸਿੰਘ ਨਾਲ ਇਸ ਸਬੰਧੀ ਜਦੋਂ ਪੱਖ ਜਾਨਣ ਲਈ ਗਲੱਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਠੇਕੇਦਾਰ ਨੂੰ ਮੁਬਾਰਿਕਪੁਰ ਅਤੇ ਕਕਰਾਲੀ ਦੀ ਖੱਡ ਅਲਾਟ ਨਹੀਂ ਹੋਈ ਹੈ। ਘੱਗਰ 'ਚ ਪਾਈਪ ਪਾਏ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਜੇਕਰ ਅਜਿਹਾ ਕੁੱਝ ਹੋ ਰਿਹਾ ਹੈ ਤਾਂ ਮੌਕੇ 'ਤੇ ਦੌਰਾ ਕਰ ਕੇ ਇਹ ਕੰਮ ਬੰਦ ਕਰਵਾਇਆ ਜਾਵੇਗਾ ਅਤੇ ਜਿੰਮੇਵਾਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਕਤ ਖੱਡਾਂ ਵਿਚੋਂ ਕੋਈ ਵੀ ਗਰੈਵਲ ਨਹੀਂ ਪੁੱਟ ਸਕਦਾ। ਨਾਜਾਇਜ਼ ਮਾਈਨਿੰਗ ਵਾਲਿਆਂ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Anuradha

Content Editor

Related News