ਮਾਈਨਿੰਗ ਐਕਟ 'ਚ ਨਾਮਜ਼ਦ ਭਗੌੜਾ ਕਾਬੂ
Tuesday, Mar 13, 2018 - 01:25 PM (IST)

ਟਾਂਡਾ ਉੜਮੁੜ (ਪੰਡਿਤ ਵਰਿੰਦਰ , ਮੋਮੀ)— ਪੁਲਸ ਦੀ ਸਪੈਸ਼ਲ ਬ੍ਰਾਂਚ ਟੀਮ ਨੇ ਮਾਈਨਿੰਗ ਐਕਟ 'ਚ ਨਾਮਜ਼ਦ ਭਗੌੜਾ ਕਰਾਰ ਦੋਸ਼ੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਟੀਮ 'ਚ ਸ਼ਾਮਲ ਏ. ਐੱਸ. ਆਈ ਵਿਪਨ ਕੁਮਾਰ, ਹੈੱਡ ਕਾਂਸਟੇਬਲ ਜਸਪਾਲ ਸਿੰਘ, ਅਮਰਜੀਤ ਸਿੰਘ ਅਤੇ ਜਸਵਿੰਦਰ ਕੁਮਾਰ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਭਗੌੜੇ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਵਾਰਡ ਨੰਬਰ-3 ਮਿਆਣੀ ਦੇ ਰੂਪ 'ਚ ਹੋਈ ਹੈ। ਉਕਤ ਭਗੌੜੇ ਦੋਸ਼ੀ ਖਿਲਾਫ ਥਾਣਾ ਟਾਂਡਾ 'ਚ 3 ਦਸੰਬਰ 2014 ਨੂੰ ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਹੋਇਆ ਸੀ ਅਤੇ ਉਸ ਨੂੰ ਮਾਣਯੋਗ ਜੱਜ ਰੂਪਾ ਧਾਰੀਵਾਲ ਦੀ ਅਦਾਲਤ ਨੇ ਭਗੌੜਾ ਕਰਾਰ ਦੇ ਰੱਖਿਆ ਸੀ। ਟੀਮ ਨੇ ਦੋਸ਼ੀ ਨੂੰ ਫੜ ਕੇ ਟਾਂਡਾ ਪੁਲਸ ਹਵਾਲੇ ਕਰ ਦਿੱਤਾ ਹੈ।