ਜਲਾਲਾਬਾਦ ’ਚ ਵਾਪਰਿਆ ਵੱਡਾ ਹਾਦਸਾ : ਮਿੰਨੀ ਬੱਸ ਪਲਟਣ ਨਾਲ 4 ਦੀ ਹੋਈ ਮੌਤ
Tuesday, May 10, 2022 - 10:17 AM (IST)
ਜਲਾਲਾਬਾਦ (ਜ.ਬ) : ਅੱਜ ਸਵੇਰੇ ਰੌੜਾਵਾਲੀ ਮੰਡੀ ਤੋਂ ਜਲਾਲਾਬਾਦ ਵੱਲ ਜਾ ਰਹੀ ਮਿੰਨੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ’ਚ 4 ਲੋਕਾਂ ਦੀ ਮੌਤ ਅਤੇ ਦਰਜਨਾਂ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਹ ਮਿੰਨੀ ਬੱਸ ਰੌੜਾਵਾਲੀ ਮੰਡੀ ਤੋਂ ਜਲਾਲਾਬਾਦ ਜਾ ਰਹੀ ਸੀ ਕਿ ਅਚਾਨਕ ਕਿਸੇ ਕਾਰਨ ਹਾਦਸਾਗ੍ਰਸਤ ਹੋ ਕੇ ਪਲਟ ਗਈ। ਫ਼ਿਲਹਾਲ ਬੱਸ ਦੇ ਪਲਟਣ ਦੀ ਵਜ੍ਹਾ ਸਪੱਸ਼ਟ ਨਹੀਂ ਹੋ ਸਕੀ। ਜ਼ਖ਼ਮੀਆਂ ਨੂੰ ਗੰਭੀਰ ਹਾਲਤ ’ਚ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਸੁਪਰਡੈਂਟ ਨੇ ਮੁਲਾਜ਼ਮ ਦੀ ਕੀਤੀ ਕੁੱਟਮਾਰ
ਹੈਰਾਨੀ ਵੱਲ ਗੱਲ ਇਹ ਹੈ ਕਿ ਇਸ ਮਿੰਨੀ ਬੱਸ ’ਚ 50 ਤੋਂ ਵਧੇਰੇ ਲੋਕ ਸਵਾਰ ਸਨ ਜਦਕਿ ਇਸ ’ਚ ਬੈਠਣ ਦੀ ਸਮਰੱਥਾ 25 ਤੋਂ 30 ਸਵਾਰੀਆਂ ਦੀ ਸੀ। ਇੱਥੇ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਵੀ ਵੇਖਣ ਨੂੰ ਮਿਲ ਰਹੀ ਹੈ ਕਿ ਬੱਸਾਂ ’ਚ ਸਮਰੱਥਾ ਤੋਂ ਵਧੇਰੇ ਸਵਾਰੀਆਂ ਬੈਠਾਉਣ ਵਾਲੇ ਬੱਸ ਚਾਲਕਾਂ ਖ਼ਿਲਾਫ਼ ਸਖ਼ਤੀ ਨਹੀਂ ਵਰਤੀ ਜਾ ਰਹੀ। ਅਜਿਹੀਆਂ ਲਾਪਰਵਾਹੀਆਂ ਕਾਰਨ ਕਈ ਹਾਦਸੇ ਪਹਿਲਾਂ ਵੀ ਵਾਪਰ ਚੁੱਕੇ ਹਨ। ਅੱਜ ਵਾਪਰੇ ਇਸ ਹਾਦਸੇ ’ਚ ਕਈ ਵਿਦਿਆਰਥੀ ਵੀ ਜ਼ਖ਼ਮੀ ਹੋਏ ਹਨ। ਫ਼ਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਹਾਦਸੇ ’ਚ ਸੁਨੀਤਾ, ਲਵਜੋਤ ਕੌਰ, ਕ੍ਰਿਸ਼ਨ ਸਿੰਘ ਦੀ ਮੌਤ ਹੋਈ ਹੈ ਅਤੇ ਜ਼ਖਮੀਆਂ ’ਚ ਰਵੀ ਪਤਨੀ ਸੁਭਾਸ਼ ਚੰਦਰ , ਕੋਮਲ ਰਾਣੀ ਪੁੱਤਰੀ ਅਮਰਜੀਤ ਸਿੰਘ, ਗੁਰਦੀਪ ਸਿੰਘ ਪੁੱਤਰ ਕੁੰਦਨ ਸਿੰਘ, ਲਾਲ ਚੰਦ ਪੁੱਤਰ ਕਰਤਾਰ ਸਿੰਘ , ਅਜੀਤ ਕੌਰ ਪੁੱਤਰੀ ਗੁਰਮੀਤ ਸਿੰਘ , ਸੁਨੀਤਾ ਰਾਣੀ ਪੁੱਤਰੀ ਸਦੀਪ ਸਿੰਘ, ਦਰਿਆ ਪੁੱਤਰ ਬਾਜ ਸਿੰਘ, ਮਨਜੀਤ ਸਿੰਘ ਪੁੱਤਰ ਸੁਰਜਨ ਸਿੰਘ , ਕੁਲਦੀਪ ਸਿੰਘ ਪੁੱਤਰ ਪੂਰਨ ਸਿੰਘ, ਜਸਵਿੰਦਰ ਕੌਰ ਪੁੱਤਰੀ ਜਸਵੰਤ ਸਿੰਘ , ਕਾਜਲ ਰਾਣੀ ਪੁੱਤਰੀ ਜੰਗੀਰ ਸਿੰਘ, ਕਮਲਜੀਤ ਕੌਰ ਪੁੱਤਰੀ ਗੁਰਨਾਮ ਸਿੰਘ, ਸੈਨਿਕਾ ਰਾਣੀ ਪੁੱਤਰੀ ਬਗੀਚਾ ਸਿੰਘ ਹੈ। ਜ਼ਖਮੀਆਂ ਨੂੰ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ