ਪੈਟਰੋਲ ਪੰਪ ਦੇ ਕਰਿੰਦੇ ਤੋਂ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਲੁੱਟੇ ਲੱਖਾਂ ਰੁਪਏ
Monday, Jan 03, 2022 - 08:49 PM (IST)
ਭੁਲੱਥ (ਰਜਿੰਦਰ)-ਕਪੂਰਥਲਾ ਦੇ ਪਿੰਡ ਸੰਗੋਜਲਾ ਤੋਂ ਇਕ ਪੈਟਰੋਲ ਪੰਪ ਕਰਿੰਦੇ ਤੋਂ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਲੁਟੇਰਿਆਂ ਨੇ 2.20 ਲੱਖ ਰੁਪਏ ਲੁੱਟ ਲਏ । ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਪੈਟਰੋਲ ਪੰਪ ਦਾ ਸਾਗਰ ਨਾਮੀ ਕਰਿੰਦਾ ਉਕਤ ਰਕਮ ਨੇੜਲੇ ਪਿੰਡ ਦੀ ਬੈਂਕ ’ਚ ਜਮ੍ਹਾ ਕਰਵਾਉਣ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਸੰਗੋਜਲਾ ਤੇ ਜਾਤੀਕੇ ਦਰਮਿਆਨ ਪਹੁੰਚਿਆ ਤਾਂ ਪਿੱਛੇ ਤੋਂ ਆਏ ਦੋ ਐਕਟਿਵਾ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਉਸ ਤੋਂ 2.20 ਲੱਖ ਰੁਪਏ ਲੁੱਟ ਲਏ।
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਰੰਧਾਵਾ ਦੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਚਿੱਠੀ, ਪੰਥਕ ਇਕੱਠ ਨੂੰ ਲੈ ਕੇ 'ਬਾਦਲ ਦਲ' 'ਤੇ ਚੁੱਕੇ ਸਵਾਲ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਭੁਲੱਥ ਅਮਰੀਕ ਸਿੰਘ ਚਾਹਲ ਤੇ ਥਾਣਾ ਢਿੱਲਵਾਂ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਕੇ ਲੁਟੇਰਿਆਂ ਦਾ ਪਤਾ ਲਇਆ ਜਾ ਰਿਹਾ ਹੈ ਤੇ ਜਲਦ ਲੁਟੇਰੇ ਪੁਲਸ ਦੀ ਗ੍ਰਿਫ਼ਤ ’ਚ ਹੋਣਗੇ।