ਦੁੱਧ, ਦਵਾਈਆਂ ਤੇ ਕਰਿਆਨਾ ਸਮਾਨ ਦੀ ਹੋਵੇਗੀ ਹੋਮ ਡਿਲੀਵਰੀ, ਸੰਪਰਕ ਨੰਬਰਾਂ ਦੀ ਸੂਚੀ ਜਾਰੀ
Thursday, Mar 26, 2020 - 10:13 PM (IST)
ਪਟਿਆਲਾ,(ਰਾਜੇਸ਼) : ਜ਼ਿਲਾ ਪ੍ਰਸ਼ਾਸਨ ਨੇ ਕਰਫਿਊ ਦੌਰਾਨ ਲੋਕਾਂ ਨੂੰ ਦੁੱਧ, ਕਰਿਆਨਾ ਅਤੇ ਦਵਾਈਆਂ ਜਿਹੀਆਂ ਅਹਿਮ ਵਸਤੂਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਨਾਲ ਸੰਬੰਧਿਤ ਵੱਡੀ ਗਿਣਤੀ 'ਚ ਦੁਕਾਨਦਾਰ, ਕਾਰੋਬਾਰੀਆਂ ਦੇ ਸੰਪਰਕ ਨੰਬਰਾਂ ਦੀ ਸੂਚੀ ਜਾਰੀ ਕੀਤੀ ਹੈ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਲੋਕ ਆਪਣੇ-ਆਪਣੇ ਇਲਾਕਿਆਂ ਦੇ ਨਾਲ ਸੰਬੰਧਿਤ ਦੁਕਾਨਦਾਰਾਂ/ਕਾਰੋਬਾਰੀਆਂ ਨੂੰ ਕਾਲ ਕਰਕੇ ਜ਼ਰੂਰਤ ਅਨੁਸਾਰ ਵਸਤੂਆਂ ਦਾ ਆਰਡਰ ਕਰ ਸਕਦੇ ਹਨ, ਜਿਸ ਦੇ ਬਾਅਦ ਉਕਤ ਦੁਕਾਨਦਾਰ ਲੋਕਾਂ ਨੂੰ ਆਰਡਰ ਕੀਤੇ ਗਏ ਸਮਾਨ ਦੀ ਹੋਮ ਡਿਲੀਵਰੀ ਕਰਨਗੇ।