ਜੈਨਪੁਰ ਨਜ਼ਦੀਕ ਮਿਲੀ ਅਣਪਛਾਤੀ ਲਾਸ਼

Saturday, Oct 21, 2017 - 06:19 AM (IST)

ਜੈਨਪੁਰ ਨਜ਼ਦੀਕ ਮਿਲੀ ਅਣਪਛਾਤੀ ਲਾਸ਼

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਸੁਲਤਾਨਪੁਰ ਲੋਧੀ-ਕਪੂਰਥਲਾ ਮੁੱਖ ਹਾਈਵੇ ਮਾਰਗ 'ਤੇ ਪਿੰਡ ਜੈਨਪੁਰ ਦੇ ਮੁੱਖ ਗੇਟ ਦੇ ਕੋਲ ਬੀਹੜ 'ਚ ਇਕ ਅਣਪਛਾਤੀ ਲਾਸ਼ ਨੂੰ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏੇ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ ਪਿੰਡ ਜੈਨਪੁਰ ਵਾਸੀ ਪਿੰਡ ਦੇ ਗੇਟ ਦੇ ਨਜ਼ਦੀਕ ਲੰਗਰ ਲਗਾਉਣ ਲਈ ਜਗ੍ਹਾ ਦੀ ਸਫਾਈ ਕਰ ਰਹੇ ਸਨ ਤਾਂ ਸਰਪੰਚ ਸੋਹਨ ਲਾਲ ਤੇ ਹੋਰ ਮੋਹਤਬਰ ਵਿਅਕਤੀਆਂ ਨੇ ਇਕ ਲਾਸ਼ ਨੂੰ ਪਈ ਵੇਖਿਆ ਤਾਂ ਤੁਰੰਤ ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਿਤ ਕੀਤਾ, ਜਿਸ ਦੌਰਾਨ ਉਹ ਖੁਦ ਤੇ ਏ. ਐੱਸ. ਆਈ. ਅਮਰਜੀਤ ਸਿੰਘ ਪੁਲਸ ਫੋਰਸ ਦੇ ਨਾਲ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਵੇਖਿਆ ਕਿ ਇਕ ਪੂਰਨ ਰੂਪ 'ਚ ਨਗਨ ਲਾਸ਼ ਪਈ ਹੈ। ਲਾਸ਼ ਦੇ ਉਪਰ ਕੱਪੜਾ ਦੇ ਕੇ ਤੁਰੰਤ ਉਸਨੂੰ ਸਿਵਲ ਹਸਪਤਾਲ ਵਿਖੇ ਮੋਰਚਰੀ 'ਚ ਲਿਆਂਦਾ ਗਿਆ।
ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਮੁਤਾਬਕ ਇਸ ਵਿਅਕਤੀ ਨੂੰ ਆਮ ਤੌਰ 'ਤੇ ਰੋਜ਼ਾਨਾ ਪਿੰਡ ਦੇ ਗੇਟ ਦੇ ਨਜ਼ਦੀਕ ਵੇਖਿਆ ਜਾਂਦਾ ਸੀ ਤੇ ਇਹ ਦਿਮਾਗੀ ਰੂਪ 'ਚ ਵੀ ਠੀਕ ਨਹੀਂ ਲਗਦਾ ਸੀ। ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਲੱਗਦਾ ਹੈ ਕਿ ਲਾਸ਼ ਪਈ ਨੂੰ ਉਥੇ ਇਕ ਜਾਂ ਦੋ ਦਿਨ ਹੋ ਗਏ ਸਨ, ਕਿਉਂਕਿ ਲਾਸ਼ ਨੂੰ ਕੀੜੇ ਵੀ ਲੱਗ ਚੁੱਕੇ ਸਨ ਤੇ ਉਸ 'ਚੋਂ ਬਦਬੂ ਵੀ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਅਣਪਛਾਤੀ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ 'ਦੇ ਮੁਰਦਾਘਰ 'ਚ ਰੱਖਿਆ ਹੈ, ਜਿਸ ਦਾ 22 ਤਾਰੀਖ ਨੂੰ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।


Related News