ਟਰੇਨ ਦੇ ਡੱਬੇ ''ਚੋਂ ਡਿੱਗਣ ਨਾਲ ਫੌਜੀ ਦੀ ਮੌਤ
Sunday, Jun 17, 2018 - 09:42 AM (IST)
ਮਾਨਸਾ (ਜੱਸਲ)-ਰੇਲਵੇ ਸਟੇਸ਼ਨ ਮਾਨਸਾ 'ਚ ਲੰਘੀ ਰਾਤ ਪਲੇਟਫਾਰਮ-2 'ਤੇ ਮੁਸਾਫਿਰ ਗੱਡੀ ਦਾ ਡੱਬਾ ਬਦਲਣ ਸਮਂੇ ਇਕ ਫੌਜੀ ਦੀ ਮੌਤ ਹੋ ਗਈ। ਰੇਲਵੇ ਚੌਕੀ ਮਾਨਸਾ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਲੰਘੀ ਰਾਤ 12.40 ਵਜੇ ਪੰਜਾਬ ਮੇਲ ਦਾ ਡੱਬਾ ਬਦਲਣ ਸਮੇਂ ਮਹਾਰਾਸ਼ਟਰ ਸੂਬੇ ਨਾਲ ਸਬੰਧਤ 11 ਐੱਫ. ਓ. ਡੀ. ਦਾ ਫੌਜੀ ਆਤਮਾ ਰਾਮ ਡਿੱਗ ਕੇ ਜ਼ਖਮੀ ਹੋ ਗਿਆ, ਜਿਸ ਨੂੰ ਬਚਾਅ ਲਈ ਸਿਵਲ ਹਸਪਤਾਲ ਮਾਨਸਾ ਦਾਖਲ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ। ਇਹ ਜਵਾਨ ਇਕ ਮਹੀਨੇ ਦੀ ਛੁੱਟੀ ਲੈ ਕੇ ਆਪਣੇ ਪਿੰਡ ਬੱਚਿਆਂ ਨੂੰ ਮਿਲਣ ਜਾ ਰਿਹਾ ਸੀ। ਰੇਲਵੇ ਪੁਲਸ ਮਾਨਸਾ ਨੇ ਉਸ ਦੀ ਲਾਸ਼ ਦਾ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਉਸ ਦੀ ਮ੍ਰਿਤਕ ਦੇਹ ਮਿਲਟਰੀ ਬਠਿੰਡਾ ਨੂੰ ਸੌਂਪ ਦਿੱਤੀ ਹੈ।
