ਪਾਕਿ ਜੇਲ ''ਚ ਕੈਦ ਫੌਜੀ ਪਿਤਾ ਨੂੰ ਬੇਟੀ ਨੇ ਚਿੱਠੀ ਰਾਹੀਂ ਦੱਸਿਆ ਦਰਦ (ਵੀਡੀਓ)

08/02/2016 1:27:47 PM

ਤਰਨਤਾਰਨ : 1971 ਦੀ ਜੰਗ ''ਚ ਸ਼ਹੀਦ ਸਮਝੇ ਗਏ ਤਰਨਤਾਰਨ ਦੇ ਪਿੰਡ ਚੰਬਾ ਕਲਾਂ ਦੇ ਫੌਜੀ ਬਲਵਿੰਦਰ ਸਿੰਘ ਦੇ ਜ਼ਿੰਦਾ ਹੋਣ ਦੀ ਖਬਰ ਨਾਲ ਪਰਿਵਾਰ ''ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਬਲਵਿੰਦਰ ਸਿੰਘ ਇਸ ਵੇਲੇ ਪਾਕਿਸਤਾਨ ਦੀ ਕੋਟ ਲਖਪਤ ਰਾਏ ਜੇਲ ਵਿਚ ਕੈਦ ਹੈ, ਜਿਸ ਦਾ ਪਤਾ ਉਥੋਂ ਰਿਹਾਅ ਹੋ ਕੇ ਆਏ ਹੋਰ ਕੈਦੀਆਂ ਤੋਂ ਲੱਗਾ ਹੈ। ਬਲਵਿੰਦਰ ਸਿੰਘ ਦੀ ਧੀ ਬਲਜਿੰਦਰ ਕੌਰ ਨੇ ਨਮ ਅੱਖਾਂ ਨਾਲ ਪਿਤਾ ਦੇ ਨਾਂ ਖਤ ਲਿਖ ਕੇ ਜਲਦ ਜੁਆਬ ਆਉਣ ਦੀ ਆਸ ਪ੍ਰਗਟਾਈ ਹੈ। ਉਸ ਨੇ ਵਿਦੇਸ਼ ਮੰਤਰਾਲੇ ਅਤੇ ਸਥਾਨਕ ਪ੍ਰਸ਼ਾਸਨ ਤੋਂ ਵੀ ਮਦਦ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸ਼ਹੀਦ ਮੰਨੇ ਜਾ ਚੁੱਕੇ ਕਈ ਭਾਰਤੀ ਸਿਪਾਹੀ ਅੱਜ ਵੀ ਪਾਕਿਸਤਾਨ ਦੀਆਂ ਜੇਲਾਂ ਵਿਚ ਕੈਦ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਗੁੰਮਨਾਮ ਫੌਜੀਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਵਤਨ ਲਿਆਉਣ ਲਈ ਉਪਰਾਲੇ ਕੀਤੇ ਜਾਣ।


Gurminder Singh

Content Editor

Related News