ਛੁੱਟੀ ਆਏ ਫੌਜੀ ਦੀ ਸ਼ੱਕੀ ਹਾਲਤ ’ਚ ਮੌਤ

Friday, Dec 03, 2021 - 05:26 PM (IST)

ਛੁੱਟੀ ਆਏ ਫੌਜੀ ਦੀ ਸ਼ੱਕੀ ਹਾਲਤ ’ਚ ਮੌਤ

ਬਟਾਲਾ/ਅਚਲ ਸਾਹਿਬ (ਜ.ਬ., ਗੋਰਾ) : ਪਿੰਡ ਜੈਤੋਸਰਜਾ ਵਿਖੇ ਛੁੱਟੀ ਆਏ ਫੌਜੀ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰੰਗੜ ਨੰਗਲ ਦੇ ਐੱਸ.ਆਈ ਬਘੇਲ ਸਿੰਘ ਅਤੇ ਏ.ਐੱਸ.ਆਈ ਹਰਪਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਜੈਤੋਸਰਜਾ ਜੋ ਕਿ 2018 ਵਿਚ ਫੌਜ ਵਿਚ ਭਰਤੀ ਹੋਇਆ ਸੀ ਅਤੇ ਬੀਕਾਨੇਰ ਵਿਖੇ ਡਿਊਟੀ ’ਤੇ ਤਾਇਨਾਤ ਸੀ।

ਬੀਤੀ 1 ਦਸੰਬਰ ਨੂੰ ਆਪਣੇ ਪਿੰਡ ਛੁੱਟੀ ’ਤੇ ਆਇਆ ਸੀ ਅਤੇ 2 ਦਸੰਬਰ ਦੀ ਰਾਤ ਨੂੰ ਰੋਟੀ ਖਾ ਕੇ ਸੌ ਗਿਆ ਅਤੇ ਅੱਜ ਸਵੇਰੇ ਜਦੋਂ ਇਹ ਸੁੱਤਾ ਨਾ ਉੱਠਿਆ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੀ ਮੌਤ ਹੋ ਚੁੱਕੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਮਨਦੀਪ ਸਿੰਘ ਦੇ ਪਿਤਾ ਗੁਰਮੁੱਖ ਸਿੰਘ ਦੇ ਬਿਆਨਾਂ ’ਤੇ 174 ਸੀਆਰ.ਪੀ.ਸੀ ਦੀ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਦੇਰ ਸ਼ਾਮ ਪਿੰਡ ਵਿਚ ਮ੍ਰਿਤਕ ਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ ਹੈ।


author

Gurminder Singh

Content Editor

Related News