ਹਰੀਕੇ ਝੀਲ ''ਤੇ ਦੇਖਣ ਨੂੰ ਮਿਲੀ 40 ਹਜ਼ਾਰ ਦੇ ਕਰੀਬ ਪ੍ਰਵਾਸੀ ਪੰਛੀਆਂ ਦੀ ਚਹਿਲ-ਪਹਿਲ
Wednesday, Nov 13, 2019 - 02:08 PM (IST)

ਫਿਰੋਜ਼ਪੁਰ/ਤਰਨਤਾਰਨ - ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਸਾਰ ਸਤਲੁਜ-ਬਿਆਸ ਦਰਿਆਵਾਂ ਦੇ ਸੰਗਮ ਦੀ ਹਰੀਕੇ ਝੀਲ 'ਤੇ ਪ੍ਰਵਾਸੀ ਪੰਛੀਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਝੀਲ 'ਤੇ ਪੰਛੀਆਂ ਦੀ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਅਨੁਸਾਰ ਹੁਣ ਤੱਕ ਇਸ ਝੀਲ 'ਤੇ 40,000 ਦੇ ਕਰੀਬ ਪੰਛੀ ਆ ਚੁੱਕੇ ਹਨ। ਪਿਛਲੇ ਸਾਲਾ ਨਾਲੋਂ ਇਸ ਨਾਲ ਇਹ ਗਿਣਤੀ 1.5 ਲੱਖ ਤੱਕ ਜਾਣ ਦੀ ਉਮੀਦ ਹੈ। ਇਸ ਸਾਲ ਸਰਦੀਆਂ ਦੇ ਬਾਗਾਂ 'ਤੇ ਵਾਪਸ ਆਉਣ ਵਾਲੇ ਵੱਖ-ਵੱਖ ਪਰਵਾਸੀ ਪੰਛੀ ਸਾਇਬੇਰੀਅਨ, ਚੀਨ, ਰੂਸ, ਕਜਾਕਿਸਤਾਨ, ਸ਼ੈਲਡੋਕ, ਪਾਈਪਰ, ਸਪੂਨ ਬਿਲਜ ਆਦਿ ਹਰੀਕੇ ਝੀਲ 'ਚ ਪਹੁੰਚ ਕੇ ਝੀਲ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ। ਇਹ ਪ੍ਰਵਾਸੀ ਪੰਛੀ ਦੇਖਣ ਨੂੰ ਬਹੁਤ ਸੁੰਦਰ ਲੱਗਦੇ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ ਜੰਗਲੀ ਜੀਵ ਵਿਭਾਗ ਵਲੋਂ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਤਰਨਤਾਰਨ, ਕਪੂਰਥਲਾ, ਸੁਲਤਾਨਪੁਰ ਲੋਧੀ 'ਚ 86 ਵਰਗ ਕਿਲੋਮੀਟਰ 'ਚ ਫੈਲੀ ਹਰਿਕੇ ਪਤਨ ਬਰਡ ਸੇਕਚੁਅਰੀ 1953 'ਚ ਸਾਹਮਣੇ ਆਈ ਸੀ। ਭਾਰਤ ਸਰਕਾਰ ਅਤੇ ਦੇਸ਼ ਦੀ ਸਰਕਾਰ ਨੇ 1987-88 ਦੌਰਾਨ ਇਸ ਬਰਡ ਸੇਕਚੁਅਰੀ ਦੀ ਸਾਂਭ-ਸੰਭਾਲ ਨੂੰ ਉਚਿਤ ਮਹੱਤਵ ਦਿੱਤਾ ਸੀ। ਪਿਛਲੇ ਕਈ ਸਾਲਾ ਦੌਰਾਨ ਸਰਦੀ ਦੇ ਮੌਸਮ 'ਚ ਢਾਈ ਲੱਖ ਦੇ ਕਰੀਬ ਵਿਦੇਸ਼ੀ ਪੰਛੀ ਇਥੇ ਪਹੁੰਚ ਚੁੱਕੇ ਸਨ, ਜਦਕਿ ਇਕ ਸਾਲ ਪਹਿਲਾਂ ਇਥੇ ਪੌਨੇ 2 ਲੱਖ ਵਿਦੇਸ਼ੀ ਪੰਛੀਆਂ ਦੀ ਆਮਦ ਹੋਈ ਸੀ।