ਪ੍ਰਵਾਸੀ ਮਜ਼ਦੂਰਾਂ ਨੂੰ ਪੈਦਲ ਘਰ ਜਾਣ ਤੋਂ ਰੋਕਣ ਲਈ ਪੰਜਾਬ ਪੁਲਸ ਦੀ ਅਨੋਖੀ ਪਹਿਲ (ਵੀਡੀਓ)

05/17/2020 3:26:56 PM

ਸੰਗਰੂਰ (ਕੋਹਲੀ): ਦੇਸ਼ 'ਚ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਪੈਦਲ ਜਾ ਰਹੇ ਹਨ। ਜੋ ਕਿਤੇ ਨਾ ਕਿਤੇ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਪ੍ਰਸ਼ਾਸਨ ਦੇ ਲੱਖ ਰੋਕਣ ਦੇ ਬਾਵਜੂਦ ਵੀ ਉਹ ਨਹੀਂ ਰੁਕ ਰਹੇ ਹਨ। ਭਲੇ ਹੀ ਸਰਕਾਰ ਨੇ ਦੇਰੀ ਨਾਲ ਹੀ ਸਹੀ ਕੁਝ ਟਰੇਨਾਂ ਨੂੰ ਚਲਾ ਦਿੱਤਾ ਹੈ ਪਰ ਸੰਗਰੂਰ ਪੁਲਸ ਨੇ ਇਕ ਅਨੋਖੀ ਪਹਿਲ ਕਰਦੇ ਹੋਏ ਲਹਿਰਗਾਗਾ 'ਚ ਯੂ.ਪੀ. ਦੇ ਸਾਮਲੀ ਜ਼ਿਲੇ ਦੀ ਇਕ ਪ੍ਰਵਾਸੀ ਮਜ਼ਦੂਰ ਆਂਸੂ ਉਪਾਧਿਆਏ ਨੂੰ ਪੁਲਸ ਦੀ ਖਾਕੀ ਵਰਦੀ ਪਵਾ ਕੇ, ਜਿੱਥੇ ਪ੍ਰਵਾਸੀ ਮਜ਼ਦੂਰਾਂ ਦਾ ਮਾਨ ਵਧਾਇਆ ਹੈ, ਉੇਥੇ ਉਸ ਦੇ ਸਹਿਯੋਗ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਇਕ ਅਪੀਲ ਵੀ ਕੀਤੀ ਗਈ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ: ਲਾਕਡਾਊਨ ਨੇ ਸਬਜ਼ੀਆਂ ਵੇਚਣ ਲਗਾ ਦਿੱਤੀ ਮਹਿਲਾ ਵਕੀਲ, ਜਾਣੋ ਸੱਚਾਈ (ਵੀਡੀਓ)

PunjabKesari

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਯੂ.ਪੀ. ਦੀ ਰਹਿਣ ਵਾਲੀ ਆਂਸੂ ਪੰਜਾਬ ਪੁਲਸ ਦੇ ਨਾਲ ਮਿਲ ਕੇ, ਜਿੱਥੇ ਆਪਣੇ ਪਰਿਵਾਰ ਦੇ ਨਾਲ ਪੈਦਲ ਹੀ ਆਪਣੇ ਘਰ ਜਾਣ ਵਾਲੇ ਪ੍ਰਵਾਸੀ ਆਪਣੇ ਭਰਾਵਾਂ ਨੂੰ ਇਹ ਸੰਦੇਸ਼ ਦੇ ਰਹੀ ਹੈ ਕਿ ਹੁਣ ਪੰਜਾਬ 'ਚ ਫੈਕਟਰੀਆਂ ਕਾਰਖਾਨੇ ਅਤੇ ਦੁਕਾਨਾਂ ਖੁੱਲ੍ਹ ਚੁੱਕੀਆਂ ਹਨ। ਉਹ ਲੋਕ ਇੱਥੇ ਰਹਿ ਕੇ ਕੰਮ ਕਰ ਰਹੇ ਹਨ, ਕਿਉਂਕਿ ਉਹ ਰੋਜ਼ਗਾਰ ਦੇ ਲਈ ਹੀ ਜਿੱਥੇ ਆਏ ਹਨ ਪਰ ਕੋਈ ਜਾਣਾ ਚਾਹੁੰਦਾ ਹੈ ਤਾਂ ਉਹ ਸਰਕਾਰ ਵਲੋਂ ਚਲਾਈਆਂ ਗਈਆਂ ਬੱਸਾਂ ਅਤੇ ਟਰੇਨਾਂ ਦਾ ਸਹਾਰਾ ਲੈਣ, ਜਿਸ ਦੇ ਨਾਲ  ਉਨ੍ਹਾਂ ਦੀ ਜਾਨ ਜੋਖਿਮ 'ਚ ਨਾ ਆਏ। ਉਪਾਧਿਆਏ ਪੁਲਸ ਦੀ ਖਾਕੀ ਵਰਦੀ 'ਚ ਬਾਜ਼ਾਰ 'ਚ ਪੁਲਸ ਦੇ ਨਾਲ ਘੁੰਮ ਕੇ ਉਨ੍ਹਾਂ ਲੋਕਾਂ ਨੂੰ ਮਾਸਕ ਵੰਡ ਰਹੀ ਹੈ ਅਤੇ ਸਮਝਾ ਵੀ ਰਹੀ ਹੈ ਜੋ ਬਿਨਾਂ ਮਾਸਕ ਦੇ ਬਾਜ਼ਾਰ 'ਚ ਘੁੰਮ ਰਹੇ ਹਨ, ਕਿਉਂਕਿ ਜੇਕਰ ਕੋਰੋਨਾ ਤੋਂ ਬੱਚਣਾ ਹੈ ਤਾਂ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ ਅਤੇ ਮੂੰਹ 'ਤੇ ਮਾਸਕ ਲਗਾਉਣਾ ਵੀ ਜ਼ਰੂਰੀ ਹੈ।

 

ਇਹ ਵੀ ਪੜ੍ਹੋ: ਮਨੁੱਖਤਾ ਦੀ ਸੇਵਾ ਕਰਨ ਵਾਲੀ 98 ਸਾਲਾ ਮਾਤਾ ਗੁਰਦੇਵ ਕੌਰ ਨੂੰ ਮੋਗਾ ਪੁਲਸ ਨੇ ਕੀਤਾ ਸਨਮਾਨਿਤ

PunjabKesari

ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਉਪਾਧਿਆਏ ਦੇ ਇਸ ਸਹਿਯੋਗ ਦੇ ਨਾਲ ਉਹ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਪੈਦਲ ਆਪਣੇ ਘਰਾਂ ਨੂੰ ਨਾ ਜਾਣ, ਕਿਉਂਕਿ ਅੱਗੇ ਜਾ ਕੇ ਉਨ੍ਹਾਂ ਨੂੰ ਦੂਜੇ ਸੂਬਿਆਂ ਦੇ ਬਾਰਡਰ 'ਤੇ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਅੱਗੇ ਜਾ ਕੇ ਉਨ੍ਹਾਂ ਨੂੰ ਕੁਆਰਨਟਾਈਨ ਟਾਈਮ 'ਚ ਵੀ ਜਾਣਾ ਪਵੇਗਾ।


Shyna

Content Editor

Related News