ਫਰਵਰੀ ’ਚ ਕੜਾਕੇ ਦੀ ਠੰਡ ਤੋਂ ਰਾਹਤ, ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ
Sunday, Feb 05, 2023 - 06:21 PM (IST)
ਚੰਡੀਗੜ੍ਹ : ਪੰਜਾਬ ਵਿਚ ਜਨਵਰੀ ਦਾ ਮਹੀਨਾ ਖੂਬ ਠੰਡਾ ਰਿਹਾ, ਜਨਵਰੀ ਵਿਚ ਜਿੱਥੇ ਕੜਾਕੇ ਦੀ ਠੰਡ ਪਈ, ਉਥੇ ਹੀ ਲੋਕ ਵੀ ਘਰਾਂ ਵਿਚ ਰਹਿਣ ਨੂੰ ਮਜਬੂਰ ਹੋ ਗਏ। ਇਸ ਤੋਂ ਇਲਾਵਾ ਫਰਵਰੀ ਦੀ ਸ਼ੁਰੂਆਤ ਵਿਚ ਹੀ ਸਰਦੀ ਤੋਂ ਰਾਹਤ ਮਿਲੀ ਹੈ। ਸ਼ਨੀਵਾਰ ਨੂੰ ਸਾਰਾ ਦਿਨ ਭਰ ਧੁੱਪ ਨਿਕਲਣ ਨਾਲ ਸੂਬੇ ਵਿਚ ਜ਼ਿਆਦਾਤਰ ਔਸਤਨ ਤਾਪਮਾਨ 8 ਡਿਗਰੀ ਤਕ ਵੱਧ ਗਿਆ ਜਦਕਿ ਨਿਊਨਤਮ ਤਾਪਮਾਨ ਵੀ 1.4 ਡਿਗਰੀ ਸੈਲਸੀਅਸ ਤੱਕ ਵਧਿਆ ਹੈ। ਐਤਵਾਰ ਵੀ ਸਾਰਾ ਦਿਨ ਕੜਾਕੇ ਦੀ ਧੁੱਪ ਚੜ੍ਹੀ ਰਹੀ। ਅਜਿਹੇ ਵਿਚ ਕੜਾਕੇ ਦੀ ਠੰਡ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਕੁਫਰੀ, ਮਨਾਲੀ ਅਤੇ ਕਿਨੌਰ ਵਿਚ ਹੋਈ ਬਰਫਬਾਰੀ ਤੋਂ ਬਾਅਦ ਯਾਤਰੀ ਇੱਥੇ ਆਨੰਦ ਮਾਣ ਰਹੇ ਹਨ। ਵੀਕਐਂਡ ’ਤੇ ਸੈਲਾਨੀਆਂ ਦਾ ਇਥੇ ਕਾਫੀ ਇਜ਼ਾਫਾ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਇਕ ਹੋਰ ਗਾਰੰਟੀ ਕੀਤੀ ਪੂਰੀ, ਹੁਣ ਸਸਤੇ ਭਾਅ ’ਤੇ ਮਿਲੇਗੀ ਰੇਤ, ਮੁੱਖ ਮੰਤਰੀ ਦਾ ਵੱਡਾ ਐਲਾਨ
ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਫਰਵਰੀ ਦੇ ਦਿਨ-ਰਾਤ ਦੇ ਤਮਪਾਨ ਵਿਚ ਆਮ ਤੋਂ ਥੋੜ੍ਹਾ ਵਾਧਾ ਦੱਸਿਆ ਜਾ ਰਿਹਾ ਹੈ ਜਦਕਿ 10 ਫਰਵਰੀ ਤਕ ਮੌਸਮ ਅਜਿਹਾ ਹੀ ਰਹੇਗਾ। ਇਸ ਦੌਰਾਨ ਦਿਨ ਵਿਚ ਧੁੱਪ ਅਤੇ ਰਾਤ ਦੇ ਤਾਪਮਾਨ ਵਿਚ ਵੀ ਜ਼ਿਆਦਾ ਗਿਰਾਵਟ ਨਹੀਂ ਆਏਗੀ। ਮੌਸਮ ਵਿਭਾਗ ਮੁਤਾਬਕ ਇਸ ਸਰਦੀ ਦੇ ਸੀਜ਼ਨ ਦਾ ਪਹਿਲਾ ਮਹੀਨਾ ਜਨਵਰੀ ਖਤਮ ਹੋ ਚੁੱਕਾ ਹੈ ਜਦਕਿ ਜਨਵਰੀ ਵਿਚ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਦਿਨ ਦਾ ਤਾਪਮਾਨ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਵਾਰ ਤਿੰਨ ਜ਼ਿਲ੍ਹਿਆਂ ਅੰਮ੍ਰਿਤਲਰ, ਲੁਧਿਆਣਾ, ਪਟਿਆਲਾ ਸਮੇਤ ਸੂਬੇ ਵਿਚ ਔਸਤ 16 ਤੋਂ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਦਰਜ ਹੋਇਆ ਹੈ ਜਦਕਿ 2018-2019 ਤੋਂ ਬਾਅਦ ਸਭ ਤੋਂ ਘੱਟ ਔਸਤ ਪਾਰਾ ਰਿਕਾਰਡ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿਚ 5 ਫਰਵਰੀ ਨੂੰ ਪੱਛਮੀ ਡਿਸਟਰਬੈਂਸ ਆ ਰਹੀ ਹੈ। ਇਸ ਦਾ ਪਹਾੜਾਂ ਵਿਚ ਵਧੇਰੇ ਅਸਰ ਦੇਖਣ ਨੂੰ ਮਿਲੇਗਾ। ਫਿਲਹਾਲ ਮੀਂਹ ਦੇ ਆਸਾਰ ਨਹੀਂ ਹਨ। ਦਿਨ ਅਤੇ ਰਾਤ ਦਾ ਤਾਪਮਾਨ ਵਧੇਗਾ।
ਇਹ ਵੀ ਪੜ੍ਹੋ : ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਚੰਡੀਗੜ੍ਹ ਪ੍ਰਸ਼ਾਸਨ, ਲਾਗੂ ਹੋਵੇਗੀ ਸ਼ਰਾਬ ਦੀ ਨਵੀਂ ਨੀਤੀ
ਇਸ ਦੌਰਾਨ 2018 ਅਤੇ 2019 ਦੇ ਮੁਕਾਬਲੇ ਇਸ ਵਾਰ 3 ਡਿਗਰੀ ਤਕ ਦੀ ਗਿਰਾਵਟ ਦਰਜ ਹੋਈ ਹੈ। ਜੇ ਸਭ ਤੋਂ ਵਧੇਰੇ ਤਾਪਮਾਨ ਦੀ ਗੱਲ ਕਰੀਏ ਤਾਂ ਜਨਵਰੀ ਵਿਚ 22 ਤੋਂ 23 ਡਿਗਰੀ ਤਕ ਤਿੰਨੇ ਜ਼ਿਲ੍ਹਿਆਂ ਵਿਚ ਵੱਖ-ਵੱਖ ਤਾਰੀਖਾਂ ’ਤੇ ਰਿਕਾਰਡ ਕੀਤਾ ਗਿਆ ਹੈ। ਸ਼ਨੀਵਾਰ ਨੂੰ ਵੀ ਦਿਨ ਭਰ ਧੁੱਪ ਨਿਕਲੀ। ਇਸ ਨਾਲ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਦਰਜ ਹੋਇਆ ਜਦਕਿ ਨਿਊਨਤਮ ਤਾਪਮਾਨ 10.5 ਡਿਗਰੀ ਤਕ ਰਿਹਾ ਹੈ। ਸਭ ਤੋਂ ਘੱਟ ਤਾਪਮਾਨ ਮੋਗਾ ਦਾ 6.3 ਡਿਗਰੀ ਰਿਹਾ ਹੈ।
ਇਹ ਵੀ ਪੜ੍ਹੋ : ਜ਼ੁਰਮ ਦੀ ਦੁਨੀਆ ’ਚ ਦਹਿਸ਼ਤ ਫੈਲਾਉਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਬਾਰੇ ਹੁਣ ਤਕ ਦਾ ਸਭ ਤੋਂ ਵੱਡਾ ਖੁਲਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।