ਜੇਕਰ ਤੁਹਾਨੂੰ ਵੀ ਆਉਂਦੇ ਹਨ ਫੇਕ ਫੋਨ ਤਾਂ ਹੋ ਜਾਓ ਸਾਵਧਾਨ !

12/10/2018 3:54:35 PM

ਜਲੰਧਰ(ਬਿਊਰੋ)— ਸ਼ਹਿਰ ਵਿਚ ਰੋਜ਼ਾਨਾ ਲੋਕਾਂ ਨੂੰ ਅਜਿਹੇ ਮੈਸੇਜ ਜਾਂ ਫੇਕ ਫੋਨ ਆ ਰਹੇ ਹਨ, ਜਿਨ੍ਹਾਂ ਵਿਚ ਪ੍ਰਾਈਜ਼ ਦਾ ਲਾਲਚ ਦੇ ਕੇ ਠੱਗਿਆ ਜਾ ਰਿਹਾ ਹੈ। ਫੇਕ ਕਾਲਿੰਗ ਦੇ ਕੇਸਾਂ ਵਿਚ ਜ਼ਿਆਦਾਤਰ ਉਹ ਨੰਬਰ ਇਸਤੇਮਾਲ ਕੀਤੇ ਜਾਂਦੇ ਹਨ, ਜਿਨ੍ਹਾਂ ਦੇ ਐਡਰੈੱਸ ਦੁਬਈ ਅਤੇ ਨਾਈਜ਼ੀਅਨ ਦੇਸ਼ਾਂ ਦੇ ਹੁੰਦੇ ਹਨ। ਫਰਾਡ ਕਾਲਿੰਗ ਕੇ ਕੇਸਾਂ ਵਿਚ ਸਭ ਤੋਂ ਜ਼ਿਆਦਾ ਕੇਸ ਫੋਨ ਕਾਲ ਨਾਲ ਫਰਾਡ ਦੇ ਆ ਰਹੇ ਹਨ। ਇਨ੍ਹਾਂ ਵਿਚ ਕਾਲਰ ਲੋਕਾਂ ਨੂੰ ਲੱਕੀ ਡਰਾਅ, ਲਾਟਰੀ, ਚੈਰਿਟੀ ਫੰਡ, ਬੈਂਕ ਲੋਨ, ਇਨਵੈਸਟਮੈਂਟ ਸਕੀਮ ਅਤੇ ਐਡਵਾਂਸ ਫੀਸ ਜਮ੍ਹਾ ਅਤੇ ਕਈ ਹੋਰ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਜਾਲ ਵਿਚ ਫਸਾਉਂਦੇ ਹਨ। ਪੈਸਾ ਜਮ੍ਹਾ ਕਰਦੇ ਹੀ ਜਾਲਸਾਜ ਆਪਣੇ ਫੋਨ ਬੰਦ ਕਰ ਲੈਂਦੇ ਹਨ ਅਤੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਐਕਸਪਰਟ ਇਸ ਦਾ ਇਕ ਹੀ ਹੱਲ ਦੱਸਦੇ ਹਨ ਕਿ ਕਿਸੇ ਨਾਲ ਆਪਣੀ ਬੈਂਕ ਡਿਟੇਲ ਸ਼ੇਅਰ ਨਾ ਕਰੋ।

ਸੋਸ਼ਲ ਮੀਡੀਆ 'ਤੇ ਫੀਮੇਲ ਫਰੈਂਡਸ ਬਣ ਕੇ ਫਸਾਇਆ :
ਪਲਾਸਟਿਕ ਕਾਰੋਬਾਰੀ ਨੂੰ ਜਾਲਸਾਜ ਨੇ ਫਰੈਂਡ ਰਿਕਵੈਸਟ ਜ਼ਰੀਏ ਫਸਾਇਆ। ਸੋਸ਼ਲ ਮੀਡੀਆ 'ਤੇ ਗੱਲ ਹੋਣ ਤੋਂ ਬਾਅਦ ਜਾਲਸਾਜ ਨੇ ਕਾਰੋਬਾਰੀ ਨੂੰ ਤੋਹਫਾ ਦੇਣ ਦੇ ਬਹਾਨੇ ਕਿਹਾ ਕਿ- ਤੁਹਾਡੇ ਲਈ ਮੈਂ ਇਕ ਤੋਹਫਾ ਭੇਜਿਆ ਹੈ, ਜੋ ਕਿ ਏਅਰਪੋਰਟ 'ਤੇ ਕਸਟਮ ਡਿਪਾਰਟਮੈਂਟ ਕੋਲ ਹੈ। ਤੁਸੀਂ ਉਥੇ ਕਸਟਮ ਫੀਸ ਦੇ ਕੇ ਤੋਹਫਾ ਲੈ ਲਓ। ਕਾਰੋਬਾਰੀ ਨੇ ਦੱਸਿਆ ਕਿ ਉਸ ਨੂੰ ਕਸਟਮ ਡਿਊਟੀ ਦੇ ਨਾਮ 'ਤੇ 1.50 ਲੱਖ ਰੁਪਏ ਜਮ੍ਹਾ ਕਰਵਾਉਣ ਨੂੰ ਕਿਹਾ ਗਿਆ। ਕਾਰੋਬਾਰੀ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਹ ਉਸ ਦੇ ਝਾਂਸੇ ਵਿਚ ਆ ਗਿਆ ਸੀ ਪਰ ਇੰਨੀ ਜ਼ਿਆਦਾ ਰਕਮ ਦੇਖ ਉਸ ਨੇ ਫਿਰ ਗੱਲ ਨਹੀਂ ਕੀਤੀ।

ਕਰੈਡਿਟ ਕਾਰਨ ਬਣਾਉਣ ਵਾਲੇ ਨੇ ਹੀ 30 ਹਜ਼ਾਰ ਹੜੱਪੇ :
ਇਲੈਕਟਰਾਨਿਕਸ ਦੁਕਾਨ ਚਲਾਉਣ ਵਾਲੇ ਸੰਨੀ ਨੇ ਫੋਨ ਆਇਆ ਕਿ -'ਮੈਂ ਐੱਸ.ਬੀ.ਆਈ. ਤੋਂ ਗੱਲ ਕਰ ਰਿਹਾ ਹਾਂ। ਨੈੱਟ ਬੈਕਿੰਗ ਯੂਜ਼ ਕਰਨ 'ਤੇ ਤੁਹਾਨੂੰ ਕੁੱਝ ਰਾਈਡਸ ਫ੍ਰੀ ਦਿੱਤੀਆਂ ਜਾਣਗੀਆਂ। ਜਾਲਸਾਜ ਨੇ ਸੰਨੀ ਤੋਂ ਕਰੈਡਿਟ ਕਾਰਡ ਦਾ ਨੰਬਰ ਅਤੇ ਸੀ.ਵੀ.ਵੀ. ਨੰਬਰ ਪੁੱਛਿਆ। ਫਿਰ ਉਸ ਨੇ ਓ.ਟੀ.ਪੀ. ਨੰਬਰ ਦੱਸਿਆ ਤੇ 10 ਮਿੰਟ ਬਾਅਦ ਉਸ ਦੇ ਅਕਾਊਂਟ 'ਚੋਂ 30 ਹਜ਼ਾਰ ਰੁਪਏ ਟਰਾਂਸਫਰ ਹੋ ਗਏ। ਸਾਈਬਰ ਸੈੱਲ ਵਿਚ ਸ਼ਿਕਾਇਤ ਕਰਨ ਗਏ ਸੰਨੀ ਨੇ ਦੋਸ਼ ਲਗਾਇਆ ਕਿ ਸਾਈਬਰ ਸੈੱਲ ਨੂੰ ਦੱਸਣ ਤੋਂ ਬਾਅਦ ਉਹ ਐੱਸ.ਐੱਸ.ਪੀ. ਦੇ ਦਫਤਰ ਸ਼ਿਕਾਇਤ ਦਰਜ ਕਰਾਉਣ ਗਏ, ਉਥੋਂ ਉਸ ਨੂੰ ਅਧਿਕਾਰੀਆਂ ਨੇ ਭਜਾ ਦਿੱਤਾ।

ਜਾਗਰੂਕ ਬਣੋ :
ਸਾਈਬਰ ਸੈੱਲ ਦੀ ਸਭ-ਇੰਸਪੈਕਟਰ ਮੋਨਿਕਾ ਅਰੋੜਾ ਨੇ ਦੱਸਿਆ ਕਿ 3 ਮਹੀਨਿਆਂ ਵਿਚ ਜ਼ਿਆਦਾ ਕੇਸ ਸੋਸ਼ਲ ਮੀਡੀਆ ਨਾਲ ਠੱਗੀ ਅਤੇ ਬੈਂਕ ਫਰਾਡ ਦੇ ਆਏ ਹਨ। ਲੋਕਾਂ ਨੂੰ ਖੁਦ ਜਾਗਰੂਕ ਹੋਣਾ ਪਏਗਾ। ਫੋਨ 'ਤੇ ਕਿਸੇ ਵਿਅਕਤੀ ਨਾਲ ਆਪਣਾ ਏ.ਟੀ.ਐੱਮ. ਕਾਰਡ ਅਤੇ ਸੀ.ਵੀ.ਵੀ. ਨੰਬਰ ਨਾ ਸ਼ੇਅਰ ਕਰੋ।

ਇੱਥੇ ਕਰੋ ਸ਼ਿਕਾਇਤ :
ਆਨਲਾਈਨ ਕਿਸੇ ਵੀ ਤਰੀਕੇ ਦੀ ਠੱਗੀ ਦੀ ਤੁਸੀਂ ਇਸ ਵੈੱਬਸਾਈਟ 'ਤੇ ਸ਼ਕਾਇਤ ਕਰ ਸਕਦੇ ਹੋ। ਇਹ ਵੈੱਬਸਾਈਟ ਕੇਂਦਰ ਸਰਕਾਰ ਵਲੋਂ ਬਣਾਈ ਗਈ ਹੈ। ਤੁਸੀਂ ਆਪਣੇ ਲਈ ਜਾਂ ਕਿਸੇ ਲਈ ਵੀ ਸ਼ਿਕਾਇਤ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣਾ ਇਕ ਆਈ.ਡੀ ਪਰੂਫ ਦੇਣਾ ਹੋਵੇਗਾ।


cherry

Content Editor

Related News