ਮਿੰਨੀ ਲਾਕਡਾਊਨ ਤੋਂ ਖਫ਼ਾ ਵਪਾਰੀਆਂ ਨੇ ਲਾਇਆ ਧਰਨਾ, ਸ਼ਰੇਆਮ ਪ੍ਰਸ਼ਾਸਨ ਨੂੰ ਦਿੱਤੀ ਇਹ ਚਿਤਾਵਨੀ

Tuesday, May 04, 2021 - 10:20 AM (IST)

ਮਿੰਨੀ ਲਾਕਡਾਊਨ ਤੋਂ ਖਫ਼ਾ ਵਪਾਰੀਆਂ ਨੇ ਲਾਇਆ ਧਰਨਾ, ਸ਼ਰੇਆਮ ਪ੍ਰਸ਼ਾਸਨ ਨੂੰ ਦਿੱਤੀ ਇਹ ਚਿਤਾਵਨੀ

ਬਰਨਾਲਾ (ਵਿਵੇਕ ਸਿੰਧਵਾਨੀ): ਮਿੰਨੀ ਲਾਕਡਾਊਨ ਨੂੰ ਲੈ ਕੇ ਵਪਾਰੀਆਂ ਦਾ ਗੁੱਸਾ ਉਬਾਲੇ ਮਾਰ ਕੇ ਬਾਹਰ ਆ ਗਿਆ ਅਤੇ ਸੈਂਕੜੇ ਦੀ ਗਿਣਤੀ ਵਿਚ ਸ਼ਹਿਰ ਬਰਨਾਲਾ ਦੇ ਵਪਾਰੀਆਂ ਨੇ  ਵਪਾਰ ਮੰਡਲ ਅਤੇ ਵੱਖ -ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਅਗਵਾਈ ਹੇਠ ਸਥਾਨਕ ਛੱਤਾ ਖੂਹ ਵਿਖੇ ਧਰਨਾ ਲਾ ਦਿੱਤਾ। ਵਪਾਰੀ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਉਨ੍ਹਾਂ ਦੇ ਵੀ ਘਰੇ ਬੱਚੇ ਹਨ ਉਨ੍ਹਾਂ ਨੇ ਵੀ ਆਪਣੇ ਘਰ ਦੇ ਖਰਚੇ ਚਲਾਉਣੇ ਹਨ ਅਤੇ ਆਪਣੇ ਬੱਚਿਆਂ ਦੀ ਫੀਸ ਭਰਨੀ ਹੈ।

ਇਹ ਵੀ ਪੜ੍ਹੋ: ਘਰ ਦੇ ਵਿਹੜੇ ’ਚ ਸੁੱਤੇ ਬਜ਼ੁਰਗ ਪਤੀ-ਪਤਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਪਤਨੀ ਦੀ ਮੌਤ

PunjabKesari

ਉਨ੍ਹਾਂ ਕਿਹਾ ਸਰਕਾਰ ਸਾਡੀਆਂ ਦੁਕਾਨਾਂ ਨੂੰ ਗ਼ੈਰ ਜ਼ਰੂਰੀ ਦੱਸਦੀ ਹੈ ਪਰ ਵੋਟਾਂ ਵੇਲੇ ਉਨ੍ਹਾਂ ਨੂੰ ਸਾਡੀਆਂ ਵੋਟਾਂ ਜ਼ਰੂਰੀ ਦਿਸਣ ਲੱਗ ਪੈਂਦੀਆਂ ਹਨ। ਉਨ੍ਹਾਂ ਕਿਹਾ ਸਰਕਾਰ ਵੱਲੋਂ ਵੱਡੇ-ਵੱਡੇ ਮਾਲ ਸੁਪਰ ਸਟੋਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ' ਉੱਥੇ ਸਿਰਫ਼ ਕਰਿਆਨੇ ਦਾ ਸਾਮਾਨ ਹੀ ਨਹੀਂ ਵਿਕਦਾ ਸਗੋਂ ਮਨਿਆਰੀ ਤੋਂ ਲੈ ਕੇ ਕੱਪੜੇ ਤਕ ਸਾਰਾ ਸਾਮਾਨ ਵਿਕਦਾ ਹੈ ਫਿਰ ਸਾਡੀ ਦੁਕਾਨਦਾਰੀ ਤੇ ਕਿਉਂ ਲੱਤ ਮਾਰੀ ਗਈ ਹੈ। ਉਨ੍ਹਾਂ ਕਿਹਾ ਜੇਕਰ ਡਿਪਟੀ ਕਮਿਸ਼ਨਰ ਬਰਨਾਲਾ ਇੱਕ ਘੰਟੇ ਦੇ ਅੰਦਰ-ਅੰਦਰ  ਧਰਨੇ ਵਾਲੀ ਥਾਂ ਤੇ ਆ ਕੇ ਵਪਾਰੀਆਂ ਨੂੰ ਮੰਗ ਪੱਤਰ ਲੈਣ ਤੇ ਸਾਡੀਆਂ ਮੰਗਾਂ ਮੰਨਣ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅਸੀਂ ਰਲ ਕੇ ਆਪਣੀਆਂ ਦੁਕਾਨਾਂ ਖੋਲ੍ਹਾਂਗੇ ਅਤੇ ਸਾਡੇ ਤੇ ਜੋ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਹੈ ਕਰ ਲਵੇ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ।

ਇਹ ਵੀ ਪੜ੍ਹੋ:   ਅਫ਼ਸੋਸਜਨਕ ਖ਼ਬਰ:  ਦਿੱਲੀ ਅੰਦੋਲਨ ਤੋਂ ਪਰਤੇ ਇਕ ਹੋਰ ਕਿਸਾਨ ਦੀ ਮੌਤ

PunjabKesari

ਧਰਨੇ ਵਿਚ ਹੋਰਨਾਂ ਤੋਂ ਇਲਾਵਾ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ,ਨੈਬ ਸਿੰਘ ਕਾਲਾ ਮੀਤ ਪ੍ਰਧਾਨ ਮੋਨੂੰ ਗੋਇਲ ਸੁਮਿਤ ਜੋਧਪੁਰੀਆ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਬੀਹਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ,ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਮੀਤ ਹੇਅਰ ਦੇ ਪੀਏ ਰੋਹਿਤ ਸ਼ਰਮਾ ਕਮਲਜੀਤ ਸਿੰਘ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਜਤਿੰਦਰ ਜਿੰਮੀ ਅਤੇ ਭਾਰੀ ਗਿਣਤੀ ਵਿਚ ਵਪਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ:  ਸ਼ਹੀਦ ਪੁੱਤ ਪ੍ਰਭਜੀਤ ਸਿੰਘ ਦੀ ਚਿਖਾ ਨਾਲ ਹੀ ਮੁੱਕ ਗਈਆਂ ਮਾਂ ਦੀਆਂ ਰੀਝਾਂ
   PunjabKesari

ਪੁਲਸ ਵਲੋਂ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਐੱਸਪੀ ਸ ਚੀਮਾ ਦੀ ਅਗਵਾਈ ਹੇਠ ਡੀ ਐੱਸ ਪੀ ਲਖਵੀਰ ਸਿੰਘ ਟਿਵਾਣਾ,ਡੀ ਐੱਸ ਪੀ ਬਾਲਕ੍ਰਿਸ਼ਨ,ਸੀਆਈਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ, ਇੰਸਪੈਕਟਰ ਬਲਜੀਤ ਸਿੰਘ, ਪੀਸੀਆਰ ਦੇ ਇੰਚਾਰਜ ਗੁਰਮੇਲ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ ਤੇ ਮੌਜੂਦ ਸਨ ਅਤੇ ਦੋਹਾਂ ਪੱਖਾਂ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਸੀ।


author

Shyna

Content Editor

Related News