ਪੰਜਾਬ 'ਚ ਉੱਘੇ ਵਪਾਰੀ ਨੇ ਕੀਤੀ ਖ਼ੁਦਕੁਸ਼ੀ

Saturday, Sep 07, 2024 - 06:22 PM (IST)

ਪੰਜਾਬ 'ਚ ਉੱਘੇ ਵਪਾਰੀ ਨੇ ਕੀਤੀ ਖ਼ੁਦਕੁਸ਼ੀ

ਨਾਭਾ (ਰਾਹੁਲ) : ਨਾਭਾ ਦੇ ਮਸ਼ਹੂਰ ਪੋਪਲੀ ਜਨਰਲ ਸਟੋਰ ਦੇ ਮਾਲਕ ਦੇ ਭਰਾ ਯਸ਼ਪਾਲ (52) ਨੇ ਰੋਹਟੀ ਪੁੱਲ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਨਹਿਰ ਦੇ ਨਾਲ ਲੱਗਦੀ ਪੁਲਸ ਚੌਂਕੀ ਦੇ ਮੁਲਾਜ਼ਮਾ ਨੇ ਜਦੋਂ ਉੱਥੇ ਕੱਪੜੇ ਅਤੇ ਮੋਬਾਇਲ ਵੇਖਿਆ ਤਾਂ ਉਨ੍ਹਾਂ ਨੇ ਆਲਾ ਦੁਆਲਾ ਦੇਖਿਆ ਤਾਂ ਯਸ਼ਪਾਲ ਦੀ ਲਾਸ਼ ਤਰਦੀ ਜਾ ਰਹੀ ਸੀ, ਜਦੋਂ ਤੱਕ ਪੁਲਸ ਨੇ ਰੱਸਾ ਮੰਗਵਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਲਾਸ਼ ਨਹਿਰ ਵਿਚ ਡੁੱਬ ਗਈ। ਮੌਕੇ 'ਤੇ ਪੁਲਸ ਨੇ ਮ੍ਰਿਤਕ ਦੇ ਮੋਬਾਇਲ ਤੋਂ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਤਾਂ ਮੌਕੇ 'ਤੇ ਪਰਿਵਾਰਕ ਮੈਂਬਰਾਂ ਨੇ ਗੋਤਾਖੋਰ ਵੀ ਮੰਗਵਾਏ ਜੋ ਕਈ ਘੰਟੇ ਲਾਸ਼ ਨੂੰ ਲੱਭਦੇ ਰਹੇ ਪਰ ਲਾਸ਼ ਅਜੇ ਤੱਕ ਨਹੀਂ ਮਿਲੀ। 

ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ

ਮ੍ਰਿਤਕ ਯਸ਼ਪਾਲ ਦੇ ਭਰਾ ਨੇ ਦੱਸਿਆ ਕਿ ਇਹ ਦੁਕਾਨ ਤੋਂ ਕੁਝ ਸਮਾਂ ਪਹਿਲਾਂ ਹੀ ਗਿਆ ਸੀ ਅਤੇ ਇਸ ਨੇ ਆਤਮਹੱਤਿਆ ਕਿਉਂ ਕੀਤੀ ਇਸ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਰੋਹਟੀ ਪੁੱਲ ਚੌਂਕੀ ਦੇ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਲਾਸ਼ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਪਾਣੀ ਦਾ ਵਹਾ ਤੇਜ਼ ਸੀ ਅਤੇ ਉਹ ਨਹਿਰ ਵਿਚ ਹੀ ਡੁੱਬ ਗਈ। ਇਸ ਮੌਕੇ ਮ੍ਰਿਤਕ ਯਸ਼ਪਾਲ ਦੇ ਭਰਾ ਨੇ ਦੱਸਿਆ ਕਿ ਮੇਰੇ ਭਰਾ ਦੀ ਪਹਿਲਾਂ ਫੈਕਟਰੀ ਸੀ, ਉਹ ਬੰਦ ਹੋ ਗਈ ਅਤੇ ਹੁਣ ਉਹ ਟਰੇਡਿੰਗ ਦਾ ਕੰਮ ਕਰ ਰਿਹਾ ਸੀ ਪਰ ਇਸ ਨੇ ਆਤਮ ਹੱਤਿਆ ਕਿਉਂ ਕੀਤੀ ਇਸ ਬਾਰੇ ਉਸ ਨੂੰ ਜਾਣਕਾਰੀ ਨਹੀਂ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, ਇੱਕ ਬੇਟਾ, ਬੇਟੀ ਨੂੰ ਛੱਡ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸਾਡੀ ਦੁਕਾਨ ਤੋਂ ਉਹ ਗਿਆ ਤਾਂ ਦੋਸਤ ਨੂੰ ਇਹ ਕਹਿ ਕੇ ਗਿਆ ਕਿ ਤੂੰ ਮੈਨੂੰ ਰੋਹਟੀ ਪੁਲ ਛੱਡ ਦੇ ਅਤੇ ਉਹ ਛੱਡ ਕੇ ਆ ਗਿਆ ਪਰ ਉਸ ਨੇ ਉਸੇ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ।

ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਵਾਪਰੇ ਤੀਹਰੇ ਕਤਲ ਕਾਂਡ 'ਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ

ਦੂਜੇ ਪਾਸੇ ਨਾਭਾ ਰੋਹਟੀ ਪੁਲ ਚੌਂਕੀ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੁਲਾਜ਼ਮਾਂ ਨੇ ਕੱਪੜੇ ਅਤੇ ਮੋਬਾਇਲ ਵੇਖਿਆ ਤਾਂ ਆਲੇ-ਦੁਆਲੇ ਭਾਲ ਕੀਤੀ ਤਾਂ ਨਹਿਰ ਵਿਚ ਲਾਸ਼ ਤਰਦੀ ਜਾ ਰਹੀ ਸੀ ਜਦੋਂ ਪੁਲਸ ਮੁਲਾਜ਼ਮਾਂ ਨੇ ਰੱਸਾ ਲਿਆ ਕੇ ਲਾਸ਼ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਲਾਸ਼ ਨਹਿਰ ਵਿਚ ਡੁੱਬ ਗਈ ਅਤੇ ਮੌਕੇ 'ਤੇ ਹੀ ਮ੍ਰਿਤਕ ਦੇ ਫੋਨ ਤੋਂ ਅਸੀਂ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 ਇਹ ਵੀ ਪੜ੍ਹੋ : ਕੋਟਕਪੂਰਾ 'ਚ ਵਾਪਰੀ ਬੇਅਦਬੀ ਦੀ ਘਟਨਾ, ਭਾਰੀ ਗਿਣਤੀ ਪੁਲਸ ਤਾਇਨਾਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News