ਮਾਨਸਿਕ ਤੌਰ ''ਤੇ ਪ੍ਰੇਸ਼ਾਨ ਵਿਅਕਤੀ ਨੇ ਨਿਗਲੀ ਜ਼ਹਿਰੀਲੀ ਦਵਾਈ

Friday, Dec 22, 2017 - 05:43 AM (IST)

ਹੁਸ਼ਿਆਰਪੁਰ, (ਜ.ਬ)- ਮਾਹਿਲਪੁਰ ਕਸਬੇ ਦੇ ਵਾਰਡ ਨੰ. 6 ਦੇ ਰਹਿਣ ਵਾਲੇ ਪੇਸ਼ੇ 'ਚ ਬੈਂਡ ਮਾਸਟਰ 45 ਸਾਲਾ ਰਾਜਵਿੰਦਰ ਉਰਫ਼ ਬਬਲੀ ਪੁੱਤਰ ਛੋਟੂ ਰਾਮ ਨੇ ਮਾਨਸਿਕ ਪ੍ਰੇਸ਼ਾਨੀ ਦੌਰਾਨ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਬੇਹੋਸ਼ੀ ਦੀ ਹਾਲਤ 'ਚ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਸਿਵਲ ਹਸਪਤਾਲ ਦੇ ਮੈਡੀਕਲ ਵਾਰਡ 'ਚ ਦਾਖਲ ਬਬਲੀ ਤੇ ਉਸ ਦੀ ਪਤਨੀ ਆਸ਼ਾ ਰਾਣੀ ਨੇ ਗੰਭੀਰ ਦੋਸ਼ਾਂ ਦੀ ਝੜੀ ਲਾਉਂਦੇ ਹੋਏ ਮਾਹਿਲਪੁਰ ਪੁਲਸ 'ਤੇ ਦੋਸ਼ ਲਾਇਆ ਕਿ ਉਸ ਨੂੰ ਪੁਲਸ ਤੋਂ ਇਨਸਾਫ਼ ਨਹੀਂ ਮਿਲ ਰਿਹਾ।
ਕੀ ਹੈ ਮਾਮਲਾ- ਸਿਵਲ ਹਸਪਤਾਲ ਦੇ ਮੈਡੀਕਲ ਵਾਰਡ 'ਚ ਦਾਖਲ ਬਬਲੀ ਦੀ ਪਤਨੀ ਆਸ਼ਾ ਰਾਣੀ ਨੇ ਦੋਸ਼ ਲਾਇਆ ਕਿ ਘਰ 'ਚ ਸਾਂਝੀ ਪੌੜੀ ਨੂੰ ਲੈ ਪਰਿਵਾਰ 'ਚ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। 
ਕੱਲ ਪੌੜੀ ਨੂੰ ਤੋੜਨ ਨੂੰ ਲੈ ਪਏ ਕਲੇਸ਼ ਦੌਰਾਨ ਕਿਸੇ ਨੇ ਉਸ ਦੇ ਪਤੀ ਨੂੰ ਕੋਈ ਦਵਾਈ ਪਿਲਾ ਦਿੱਤੀ ਜਿਸ ਵਜ੍ਹਾ ਨਾਲ ਉਹ ਬੇਹੋਸ਼ ਹੋਣ ਲੱਗਾ। ਆਸ਼ਾ ਰਾਣੀ ਨੇ ਦੋਸ਼ ਲਾਇਆ ਕਿ ਸ਼ਿਕਾਇਤ ਕਰਨ ਦੇ ਬਾਅਦ ਵੀ ਮਾਹਿਲਪੁਰ ਪੁਲਸ ਰਿਪੋਰਟ ਦਰਜ ਕਰਨ ਦੀ ਬਜਾਏ ਸਮਝੌਤਾ ਕਰਨ ਦਾ ਦਬਾਅ ਪਾ ਰਹੀ ਹੈ।
ਕੀ ਕਹਿੰਦੇ ਹਨ ਐੱਸ. ਐੱਚ. ਓ.- ਇਸ ਸਬੰਧ 'ਚ ਐੱਸ. ਐੱਚ. ਓ. ਬਲਜੀਤ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਬਬਲੀ ਦਾ ਆਪਣੇ ਘਰ 'ਚ ਕਿਸੇ ਮਾਮਲੇ ਸਬੰਧੀ ਵਿਵਾਦ ਚੱਲ ਰਿਹਾ ਹੈ। ਉਹ ਇਸ ਤਰ੍ਹਾਂ ਜ਼ਹਿਰੀਲੀ ਦਵਾਈ ਨਿਗਲਣ ਦੀ ਕੋਸ਼ਿਸ਼ ਪਹਿਲਾਂ ਵੀ ਕਰ ਚੁੱਕਿਆ ਹੈ ਫ਼ਿਰ ਵੀ ਸ਼ਿਕਾਇਤ ਮਿਲਣ ਦੇ ਬਾਅਦ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਜੇਕਰ ਮਾਮਲਾ ਸਹੀ ਨਿਕਲਿਆ ਤਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


Related News