ਮੈਲਬੌਰਨ 'ਚ ਪੰਜਾਬੀ ਨੌਜਵਾਨ ਦੀ ਭੇਦ ਭਰੇ ਹਲਾਤਾਂ 'ਚ ਮੌਤ

1/6/2021 3:25:46 PM

ਮੈਲਬੌਰਨ (ਮਨਦੀਪ ਸਿੰਘ ਸੈਣੀ)  ਬੀਤੇ ਦਿਨੀਂ ਮੈਲਬੌਰਨ ਵਿਚ ਪੰਜਾਬੀ ਨੌਜਵਾਨ ਹਨੀ ਜੱਖੂ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਵਿਕਟੋਰੀਆ ਪੁਲਸ ਨੇ ਮ੍ਰਿਤਕ ਦਾ ਸਰੀਰ ਉਸ ਦੇ ਘਰ ਤੋਂ ਬਰਾਮਦ ਕੀਤਾ ਹੈ ਪਰ ਮੌਤ ਦੇ ਸਪੱਸ਼ਟ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਵਿਕਟੋਰੀਆ ਪੁਲਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਅੰਤਿਮ ਰਸਮਾਂ ਲਈ ਪੰਜਾਬ ਭੇਜੀ ਜਾਵੇਗੀ। ਪੁਲਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਮਾਰਚ ਮਹੀਨੇ ਸ਼ੁਰੂ ਹੋਵੇਗਾ ਕੋਵਿਡ ਟੀਕਾਕਰਨ

ਮ੍ਰਿਤਕ ਜ਼ਿਲ੍ਹਾ ਜਲੰਧਰ ਦੇ ਪਿੰਡ ਰੁੜਕੀ ਦਾ ਰਹਿਣ ਵਾਲਾ ਸੀ। 26 ਸਾਲ ਦਾ ਇਹ ਨੌਜਵਾਨ ਸਟੂਡੈਂਟ ਵੀਜ਼ੇ ਤੇ ਆਸਟ੍ਰੇਲੀਆ ਵਿੱਚ ਰਹਿ ਰਿਹਾ ਸੀ ਤੇ ਇਸ ਵਰ੍ਹੇ ਉਸ ਨੇ ਵਿਆਹ ਕਰਵਾਉਣ ਲਈ ਪੰਜਾਬ ਜਾਣਾ ਸੀ। ਜਿਸ ਦਿਨ ਇਹ ਘਟਨਾ ਵਾਪਰੀ, ਉਸ ਦਿਨ ਹੀ ਹਨੀ ਜੱਖੂ ਦਾ ਜਨਮ ਦਿਨ ਸੀ। ਪੰਜਾਬੀ ਭਾਈਚਾਰੇ ਨੇ ਇਸ ਅਚਨਚੇਤੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਨੋਟ- ਮੈਲਬੌਰਨ 'ਚ ਪੰਜਾਬੀ ਨੌਜਵਾਨ ਦੀ ਭੇਦ ਭਰੇ ਹਲਾਤਾਂ 'ਚ ਮੌਤ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor Vandana