ਚੰਡੀਗੜ੍ਹ 'ਚ ਅਕਾਲੀ ਦਲ ਦੇ ਬਾਗੀ ਧੜੇ ਦੀ ਮੀਟਿੰਗ ਅੱਜ, ਅਗਲੀ ਰਣਨੀਤੀ 'ਤੇ ਹੋਵੇਗੀ ਚਰਚਾ

Monday, Jul 15, 2024 - 10:56 AM (IST)

ਚੰਡੀਗੜ੍ਹ (ਕੁਲਵਿੰਦਰ) : ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਅੱਜ ਚੰਡੀਗੜ੍ਹ 'ਚ ਅਹਿਮ ਮੀਟਿੰਗ ਸੱਦੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਇਸ ਮੀਟਿੰਗ 'ਚ ਜਲੰਧਰ ਜ਼ਿਮਨੀ ਚੋਣ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ ਕਿਉਂਕਿ ਇੱਥੋਂ ਅਕਾਲੀ ਦਲ ਦੀ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾਅ ਸਕੀ।

ਇਹ ਵੀ ਪੜ੍ਹੋ : ਸਹੇਲੀ ਨਾਲ ਵਿਆਹ ਕਰਾਉਣ ਦੀ ਜ਼ਿੱਦ 'ਤੇ ਅੜੀ 13 ਸਾਲਾ ਕੁੜੀ, ਫਿਰ ਜੋ ਹੋਇਆ, ਸਭ ਦੇ ਉੱਡੇ ਹੋਸ਼

ਬਾਗੀ ਧੜੇ ਵਲੋਂ ਆਉਣ ਵਾਲੇ ਦਿਨਾਂ ਲਈ ਮੀਟਿੰਗ 'ਚ ਰਣਨੀਤੀ ਬਣਾਈ ਜਾ ਸਕਦੀ ਹੈ। ਇਹ ਮੀਟਿੰਗ ਇਸ ਲਈ ਵੀ ਅਹਿਮ ਰਹਿਣ ਵਾਲੀ ਹੈ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਵੀਰ ਸਿੰਘ ਨੇ ਅੱਜ ਪੰਜ ਤਖ਼ਤਾਂ ਦੇ ਜੱਥੇਦਾਰ ਸਾਹਿਬਾਨਾਂ ਦੀ ਮੀਟਿੰਗ ਵੀ ਸੱਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਖ਼ਤਰਨਾਕ ਗੈਂਗ ਦੇ 5 ਗੁਰਗੇ ਗ੍ਰਿਫ਼ਤਾਰ, ਕਤਲ ਵਰਗੀਆਂ ਵਾਰਦਾਤਾਂ 'ਚ ਸੀ ਸ਼ਾਮਲ
ਇਸ 'ਚ ਬਾਗੀ ਧੜੇ ਵਲੋਂ ਦਿੱਤੇ ਮੁਆਫ਼ੀਨਾਮੇ 'ਤੇ ਵਿਚਾਰ-ਚਰਚਾ ਕੀਤੀ ਜਾਣੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News