ਸੜਕ ਕਿਨਾਰੇ 'ਪਰੌਂਠੇ' ਵੇਚਣ ਵਾਲੀ ਬਜ਼ੁਰਗ ਬੇਬੇ ਦੇ ਦਿਲਜੀਤ ਦੋਸਾਂਝ ਵੀ ਹੋਏ ਦੀਵਾਨੇ, ਸੁਆਦ ਚੱਖਣ ਆਉਣਗੇ ਜਲੰਧਰ
Monday, Nov 02, 2020 - 02:56 PM (IST)
ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਦੋਸਾਂਝ ਨੇ ਲਿਖਿਆ, 'ਫਗਵਾੜਾ ਗੇਟ ਦੇ ਕੋਲ ਬੈਠਦੇ ਨੇ ਬੀਜੀ। ਮੇਰੇ ਪਰੌਂਠੇ ਤਾਂ ਪੱਕੇ ਜਦੋਂ ਮੈਂ ਜਲੰਧਰ ਗਿਆ। ਤੁਸੀਂ ਵੀ ਜ਼ਰੂਰ ਜਾ ਕੇ ਆਈਓ। ਰੱਬ ਦੀ ਰਜ਼ਾ 'ਚ ਰਹਿ ਕੇ ਹੱਸਣਾ ਕਿਸੇ-ਕਿਸੇ ਨੂੰ ਹੀ ਆਉਂਦਾ ਹੈ। ਰਿਸਪੈਕਟ।' ਵੀਡੀਓ 'ਚ ਇਕ ਬਜੁਰਗ ਜਨਾਨੀ ਨਜ਼ਰ ਆ ਰਹੀ ਹੈ, ਜੋ ਸੜਕ ਕਿਨਾਰੇ ਖਾਣਾ ਵੇਚਣ ਦਾ ਕੰਮ ਕਰਦੀ ਹੈ।
Phagwara Gate kol Beth de ne Bebe Ji .. Mere Paraunthe Pakke Jadon Jalandhar Side GEYA..Tusi v Zarur Ja Ke Aeyo 🙏🏾
— DILJIT DOSANJH (@diljitdosanjh) November 1, 2020
Rab Di Raza ch Raazi Reh Ke Hasna Kisey Kisey Nu Aunda.. 🙏🏾
RESPECT pic.twitter.com/PwkJqZ3FlC
ਦੱਸ ਦਈਏ ਕਿ ਇਸੇ ਦੀ ਕਹਾਣੀ ਨੂੰ ਦਿਲਜੀਤ ਦੋਸਾਂਝ ਨੇ ਲੋਕਾਂ ਨਾਲ ਸਾਂਝਾ ਕੀਤਾ ਹੈ। ਉਹ ਆਖਦੀ ਹੈ ਕਿ ਲੋਕ ਵੱਡੇ-ਵੱਡੇ ਹੋਟਲਾਂ 'ਚ ਹਜ਼ਾਰਾਂ ਰੁਪਏ ਦਾ ਖਾਣਾ ਖਾ ਕੇ ਆਉਂਦੇ ਹਨ। 500-700 ਤਾਂ ਮਾਮੂਲੀ ਗੱਲ ਹੀ ਹੈ ਨਾ। ਸਾਡੇ ਕੋਲ ਰੋਟੀ ਵੀ ਸਸਤੀ ਹੈ। ਦਾਲ-ਸਬਜ਼ੀ ਵੀ ਸਸਤੀ। ਪਰੌਂਠੇ ਵੀ ਸਸਤੇ। ਉਸ ਜਨਾਨੀ ਨੇ ਦੱਸਿਆ ਹੈ ਕਿ ਮੇਰਾ ਪਤੀ ਨਹੀਂ ਹੈ। ਮੈਂ ਇਸੇ ਕਮਾਈ ਨਾਲ ਆਪਣੇ ਬੱਚਿਆਂ ਨੂੰ ਪਾਲਿਆ ਹੈ। ਮੈਨੂੰ ਇਹ ਕੰਮ ਕਰਦਿਆਂ ਕਾਫ਼ੀ ਸਾਲ ਹੋ ਗਏ ਹਨ। ਜਦੋਂ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਪੁੱਛਿਆ ਕਿ ਤੁਸੀਂ ਖ਼ੁਸ਼ ਹੋ? ਤਾਂ ਉਹ ਆਖਦੀ ਹੈ ਕਿ ਕੀ ਕਰੀਏ ਹੁਣ ਇਹ ਕੰਮ ਕਰਨਾ ਹੀ ਪੈਣਾ ਹੈ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਹੁਣ ਮੇਰਾ ਇਹ ਕੰਮ ਕਾਫ਼ੀ ਠੰਡਾ ਪੈ ਗਿਆ ਹੈ।