ਬੀਮਾਰੀ ਤੋਂ ਪ੍ਰੇਸ਼ਾਨ ਔਰਤ ਨੇ ਦਵਾਈ ਦੀ ਲਈ ਓਵਰਡੋਜ਼, ਮੌਤ

Friday, Aug 09, 2019 - 08:10 PM (IST)

ਬੀਮਾਰੀ ਤੋਂ ਪ੍ਰੇਸ਼ਾਨ ਔਰਤ ਨੇ ਦਵਾਈ ਦੀ ਲਈ ਓਵਰਡੋਜ਼, ਮੌਤ

ਸਮਾਣਾ,(ਦਰਦ): ਸ਼ਹਿਰ ਦੇ ਪ੍ਰੀਤ ਨਗਰ ਦੀ ਇਕ ਔਰਤ ਵਲੋਂ ਬੀਮਾਰੀ ਦੀ ਪ੍ਰੇਸ਼ਾਨੀ ਕਾਰਨ ਦਵਾਈ ਦੀ ਓਵਰਡੋਜ਼ ਲੈਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪ੍ਰੀਤ ਨਗਰ ਨਿਵਾਸੀ 35 ਸਾਲਾ ਸੰਦੀਪ ਕੌਰ ਨੇ ਬੀਮਾਰੀ ਦੀ ਪ੍ਰੇਸ਼ਾਨੀ ਕਾਰਨ ਦਵਾਈ ਦੀ ਓਵਰਡੋਜ਼ ਲੈ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ। ਸੰਦੀਪ ਕੌਰ ਉਰਫ ਸੋਨੀ ਸਿੰਘ ਪਤਨੀ ਜਗਜੀਤ ਸਿੰਘ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸਮਾਣਾ ਪਹੁੰਚੇ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਏ. ਐੱਸ. ਆਈ. ਜੈ ਪ੍ਰਕਾਸ਼ ਨੇ ਦੱਸਿਆ ਕਿ ਸੰਦੀਪ ਕੌਰ ਪਿਛਲੇ ਕੁਝ ਸਮੇਂ ਤੋਂ ਆਪਣੀ ਬੀਮਾਰੀ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਆਪਰੇਸ਼ਨ ਕਰਵਾਉਣ ਉਪਰੰਤ ਵੀ ਠੀਕ ਨਾ ਹੋਣ ਕਾਰਣ ਉਸ ਦੀ ਦਵਾਈ ਚੱਲ ਰਹੀ ਸੀ। ਬੀਤੇ ਦਿਨ ਸੰਦੀਪ ਕੌਰ ਵੱਲੋਂ ਆਪਣੀ ਬੀਮਾਰੀ ਤੋਂ ਪ੍ਰੇਸ਼ਾਨ ਹੋ ਕੇ ਦਵਾਈ ਦੀ ਓਵਰਡੋਜ਼ ਲੈਣ ਨਾਲ ਵਿਗੜੀ ਹਾਲਤ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਜਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ।


Related News