ਚੋਰਾਂ ਨੇ ਮੈਡੀਕਲ ਸਟੋਰ ’ਚੋਂ 50 ਹਜ਼ਾਰ ਦੀ ਨਕਦੀ ਉਡਾਈ

Thursday, Aug 30, 2018 - 01:26 AM (IST)

ਚੋਰਾਂ ਨੇ ਮੈਡੀਕਲ ਸਟੋਰ ’ਚੋਂ 50 ਹਜ਼ਾਰ ਦੀ ਨਕਦੀ ਉਡਾਈ

 ਬਟਾਲਾ,  (ਬੇਰੀ)-  ਬੀਤੀ ਰਾਤ ਜਲੰਧਰ ਰੋਡ ਸਥਿਤ ਕਾਦੀਆਂ ਵਾਲੀ ਚੁੰਗੀ ਸਾਹਮਣੇ ਓਮ ਮੈਡੀਕਲ ਸਟੋਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।  ®ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਸ਼ਰਮਾ ਪੁੱਤਰ ਓਮ ਪ੍ਰਕਾਸ਼ ਵਾਸੀ ਨਵਰੂਪ ਨਗਰ ਬਟਾਲਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਅਸੀਂ ਆਪਣਾ ਮੈਡੀਕਲ ਸਟੋਰ ਬੰਦ ਕਰ ਕੇ ਘਰ ਚਲੇ ਗਏ ਅਤੇ ਜਦੋਂ ਸਵੇਰੇ ਦੁਕਾਨ ’ਤੇ ਆਏ ਤਾਂ ਦੇਖਿਆ ਕਿ ਕਾਊਂਟਰ ਵਾਲਾ ਗੱਲਾ ਟੁੱਟਾ ਹੋਇਆ ਸੀ ਅਤੇ ਚੋਰ ਗੱਲਾ ਤੋਡ਼ ਕੇ 50 ਹਜ਼ਾਰ ਰੁਪਏ ਚੋਰੀ ਕਰ ਕੇ ਲਿਆ ਚੁੱਕੇ  ਸਨ। ਉਨ੍ਹਾਂ ਪੁਲਸ ਚੌਕੀ ਅਰਬਨ ਅਸਟੇਟ ’ਚ ਰਿਪੋਰਟ ਦਰਜ ਕਰਵਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਚੌਕੀ ਇੰਚਾਰਜ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖੀ ਤਾਂ ਪਤਾ ਚੱਲਿਆ ਕਿ ਚੋਰ  ਰਾਤ ਪੌਣੇ ਇਕ ਵਜੇ ਦੇ ਕਰੀਬ ਦੁਕਾਨ ਵਿਚ ਦੂਸਰੀ ਮੰਜ਼ਿਲ ਤੋਂ ਦਾਖਲ ਹੋਏ ਸਨ। ਚੋਰਾਂ ਵੱਲੋਂ ਦੁਕਾਨ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਸੀ. ਸੀ. ਟੀ. ਵੀ. ਕੈਮਰੇ ਨੂੰ ਉਲਟ ਦਿਸ਼ਾ ’ਚ ਘੁਮਾ ਦਿੱਤਾ ਗਿਆ।  ਉਨ੍ਹਾਂ ਦੱਸਿਆ ਕਿ ਥਾਣਾ ਸਿਵਲ ਲਾਈਨ ਵਿਖੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ। 


Related News