ਡਰੱਗ ਇੰਸਪੈਕਟਰ ਵੱਲੋਂ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ

Tuesday, Jul 24, 2018 - 03:12 AM (IST)

ਡਰੱਗ ਇੰਸਪੈਕਟਰ ਵੱਲੋਂ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ

 ਫਤਿਹਗਡ਼੍ਹ ਚੂਡ਼ੀਆਂ,  (ਜ. ਬ.)-  ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਨਸ਼ਿਆਂ  ’ਤੇ ਸ਼ਿਕੰਜਾ ਕੱਸਣ ਦੇ ਮਕਸਦ ਤਹਿਤ ਜਿਵੇਂ ਹੀ ਕਸਬਾ ਫਤਿਹਗਡ਼੍ਹ ਚੂਡ਼ੀਆਂ ’ਚ ਡਰੱਗ ਇੰਸਪੈਕਟਰ ਵੱਲੋਂ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਤਾਂ ਇਕਦਮ ਪੂਰੇ ਸ਼ਹਿਰ ’ਚ ਮੈਡੀਕਲ ਸਟੋਰ ਮਾਲਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਮੌਕੇ ਡਰੱਗ ਇੰਸਪੈਕਟਰ ਜਨਕ ਰਾਜ, ਅੈੱਸ. ਐੱਮ. ਓ. ਡਾ. ਅਰੁਣ ਕੁਮਾਰ ਸ਼ਰਮਾ ਵੱਲੋਂ ਬੱਸ ਸਟੈਂਡ ਦੇ ਨਜ਼ਦੀਕ ਪੈਂਦੇ ਨੰਦਾ ਮੈਡੀਕਲ ਸਟੋਰ ਅਤੇ ਬਾਬਾ ਦੀਪ ਸਿੰਘ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ  । ਇਸ ਦੌਰਾਨ ਸ਼ਹਿਰ ਦੇ ਜ਼ਿਆਦਾਤਰ ਮੈਡੀਕਲ ਸਟੋਰ ਮਾਲਕ ਆਪਣੀਆਂ ਦੁਕਾਨਾਂ ਬੰਦ ਕਰ ਕੇ ਘਰਾਂ ਨੂੰ ਚੱਲੇ ਗਏ। 
ਐੱਸ. ਐੱਮ. ਓ. ਅਰੁਣ  ਸ਼ਰਮਾ ਨੇ ਦੱਸਿਆ ਕਿ  ਮੈਡੀਕਲ ਸਟੋਰਾਂ ਦੇ ਲਾਇਸੈਂਸ,  ਬਿੱਲ,  ਦਵਾਈਅਾਂ ਦੇ ਸੈਂਪਲ ਲੈ ਕੇ ਉਨ੍ਹਾਂ ਦੀ ਸ਼ੁੱਧਤਾ  ਦੀ ਜਾਂਚ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੇ ਹਨ। ਉਨ੍ਹਾਂ  ਕਿਹਾ ਕਿ ਚੈਕਿੰਗ ਦੌਰਾਨ ਕਿਸੇ ਵੀ ਮੈਡੀਕਲ ਸਟੋਰ ਤੋਂ ਪਾਬੰਦੀਸ਼ੁਦਾ ਦਵਾਈ ਬਰਾਮਦ ਨਹੀਂ ਹੋਈ ਅਤੇ ਇਹ ਚੈਕਿੰਗ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ ਬੀ. ਈ. ਈ. ਰਾਜਪਾਲ ਸਿੰਘ, ਰਵਿੰਦਰਜੀਤ ਸਿੰਘ ਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।
 


Related News