ਐੱਸ. ਡੀ. ਐੱਮ.-ਕਮ-ਏ. ਡੀ. ਸੀ. ਵੱਲੋਂ ਮੈਡੀਕਲ ਸਟੋਰ ਮਾਲਕਾਂ ਨਾਲ ਮੀਟਿੰਗ
Wednesday, Jun 27, 2018 - 01:07 AM (IST)
ਬਟਾਲਾ/ਡੇਰਾ ਬਾਬਾ ਨਾਨਕ, (ਬੇਰੀ, ਕੰਵਲਜੀਤ)- ਸਬ-ਡਵੀਜ਼ਨ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਦੇ ਐੱਸ. ਡੀ. ਐੱਮ.-ਕਮ-ਏ. ਡੀ. ਸੀ. ਗੁਰਦਾਸਪੁਰ ਵਿਜੈ ਸਿਆਲ ਨੇ ਐੱਸ. ਡੀ. ਐੱਮ. ਦਫਤਰ ਵਿਖੇ ਮੈਡੀਕਲ ਸਟੋਰ ਵਾਲਿਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਐੱਸ. ਐੱਮ. ਓ. ਡੇਰਾ ਬਾਬਾ ਨਾਨਕ ਡਾ. ਅਮਰਜੀਤ ਸਿੰਘ ਸਚਦੇਵਾ ਤੇ ਐੱਸ. ਐੱਮ. ਓ. ਕਲਾਨੌਰ ਡਾ. ਲਖਵਿੰਦਰ ਸਿੰਘ ਅਠਵਾਲ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਐੱਸ. ਡੀ. ਐੱਮ. ਸਿਆਲ ਨੇ ਮੈਡੀਕਲ ਸਟੋਰ ਮਾਲਕਾਂ ਨੂੰ ਤਾਡ਼ਨਾ ਕਰਦਿਆਂ ਕਿਹਾ ਕਿ ਹੁਣ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰ ਵਾਲਿਆਂ ਦੀ ਖੈਰ ਨਹੀਂ ਅਤੇ ਜੇਕਰ ਕਿਸੇ ਵੀ ਮੈਡੀਕਲ ਸਟੋਰ ਤੋਂ ਨਸ਼ੇ ਨਾਲ ਸਬੰਧਤ ਡਰੱਗ, ਟੀਕੇ ਤੇ ਕੈਪਸੂਲ ਬਿਨਾਂ ਬਿੱਲ ਦੇ ਫਡ਼ੇ ਗਏ ਤਾਂ ਉਸ ਸਟੋਰ ਮਾਲਕ ਨੂੰ ਬਖਸ਼ਿਆ ਨਹੀਂ ਜਾਵੇਗਾ।
ਸਿਆਲ ਨੇ ਸਮੂਹ ਸਟੋਰ ਮਾਲਕਾਂ ਕੋਲੋਂ ਨਸ਼ਾ ਨਾ ਵੇਚਣ ਲਈ ਸਹਿਯੋਗ ਮੰਗਿਆ।
ਇਸ ਮੌਕੇ ਮੈਡੀਕਲ ਸਟੋਰ ਵਾਲਿਆਂ ਵੀ ਐੱਸ. ਡੀ. ਐੱਮ. ਦਾ ਧਿਆਨ ਪਿੰਡਾਂ ਵਿਚ ਝੋਲਾਛਾਪ ਡਾਕਟਰਾਂ ਵੱਲ ਦਿਵਾਇਆ ਅਤੇ ਕਿਹਾ ਕਿ ਇਹ ਲੋਕ ਥੋਕ ਦੀਆਂ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ਤੋਂ ਬਿਨਾਂ ਬਿੱਲ ਦੇ ਦਵਾਈਆਂ ਲੈ ਕੇ ਪਿੰਡਾਂ ਵਿਚ ਟੀਕੇ ਤੇ ਹੋਰ ਨਸ਼ੇ ਨਾਲ ਸਬੰਧਤ ਦਵਾਈਆਂ ਵੇਚਦੇ ਹਨ, ਜਿਸ ਦਾ ਸਿਆਲ ਨੇ ਗੰਭੀਰ ਨੋਟਿਸ ਲੈਂਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਝੋਲਾਛਾਪ ਡਾਕਟਰਾਂ ਖਿਲਾਫ ਕਾਰਵਾਈ ਕਰਨ।
ਇਸ ਮੌਕੇ ਡਾ. ਅਸ਼ੋਕ ਸੋਨੀ, ਡਾ. ਤ੍ਰਿਲੋਚਨ ਸਿੰਘ ਸੋਖੀ, ਡਾ. ਸੰਜੀਵ ਸ਼ਰਮਾ, ਡਾ. ਮਦਨ ਮੋਹਨ ਮਹਾਜਨ, ਡਾ. ਮਨਦੀਪ ਸਿੰਘ ਬੇਦੀ, ਡਾ. ਗੁਰਦੇਵ ਸਿੰਘ ਹੈਪੀ, ਡਾ. ਗੁਲਸ਼ਨ ਕੁਮਾਰ, ਡਾ. ਰਾਜੇਸ਼ ਕਾਲੀਆ ਕਲਾਨੌਰ, ਡਾ. ਗੁਰਦੇਵ ਸਿੰਘ ਰਜਾਦਾ, ਰਣਜੀਤ ਸਿੰਘ ਖਾਲਸਾ, ਵਿਕਾਸ ਵਿੱਗ, ਤਿਲਕ ਰਾਜ ਸਿੰਘ, ਦਸਮੇਸ਼ ਮੈਡੀਕਲ ਸਟੋਰ ਕਲਾਨੌਰ ਤੋੋਂ ਸੋਨੂੰ ਆਦਿ ਮੌਜੂਦ ਸਨ।
