ਤੰਦਰੁਸਤ ਪੰਜਾਬ ਮਿਸ਼ਨ ਤਹਿਤ ਡੀ.ਸੀ. ਦੇ ਹੁਕਮਾਂ ’ਤੇ ਮੈਡੀਕਲ ਸਟੋਰ ਤੋਂ ਲੱਖਾਂ ਦੀਆਂ ਨਸ਼ੀਲ਼ੀਆਂ ਦਵਾਈਆਂ ਬਰਾਮਦ
Tuesday, Jul 03, 2018 - 07:08 AM (IST)

ਤਰਨ ਤਾਰਨ (ਰਮਨ)- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਚਲਾਈ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਜ਼ਲ੍ਹਿੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਦੇ ਹੁਕਮਾਂ ਦੌਰਾਨ ਅੱਜ ਸਿਹਤ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਲੱਖਾਂ ਰੁਪਏ ਦੀਆਂ ਨਸ਼ੇ ਦੇ ਤੌਰ ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।ਜਿਸ ਸਬੰਧੀ ਟੀਮ ਨੇ ਮੈਡੀਕਲ ਸਟੋਰ ਮਾਲਕ ਖਿਲਾਫ ਥਾਣਾ ਪੱਟੀ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਜਿਕਰਯੋਗ ਹੈ ਕਿ ਅੱਜ ਦੁਪਹਿਰ ਹੀ ਜ਼ਲ੍ਹਿੇ ਦੇ ਐਸ.ਐਸ.ਪੀ ਦਰਸ਼ਨ ਸਿੰਘ ਮਾਨ ਨੇ ਜ਼ਲ੍ਹਿੇ ਭਰ ਦੇ ਕੈਮਿਸਟਾਂ ਨਾਲ ਨਸ਼ੇ ਖਿਲਾਫ ਚਲਾਈ ਮੁਹਿੰਮ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕਰਕੇ ਸਮੂਹ ਕੈਮਿਸਟਾਂ ਨੂੰ ਨਸ਼ੇ ਦੇ ਖਿਲਾਫ ਸੌਹੂੰ ਵੀ ਚੱੁਕਾਈ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਦੇਰ ਰਾਤ ਦੱਸਿਆ ਕਿ ਗੁਪਤ ਸੂਚਨਾਂ ਦੇ ਅਦਾਰ ਤੇ ਐਸ.ਡੀ.ਐਮ ਪਟੀ ਸੁਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਜਿਸ ਵਿਚ ਡਰੱਗ ਇੰਸਪੈਕਟਰ ਗੁਰਪ੍ਰੀਤ ਸਿੰਘ ਸੋਢੀ, ਤਹਿਸੀਲਾਰ ਪੱਟੀ ਸਰਬਜੀਤ ਸਿੰਘ ਅਤੇ ਐਸ.ਐਚ.ਉ ਪੱਟੀ ਸ਼ਾਮਲ ਸਨ ਵੱਲੋ ਗਿੱਲ ਮੈਡੀਕਲ ਸਟੋਰ, ਕੋਰਟ ਰੋਡ ਪੱਟੀ ਵਿਖੇ ਅਚਾਣਕ ਛਾਪੇਮਾਰੀ ਕੀਤੀ ਗਈ। ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਦੱਸਿਆ ਕਿ ਟੀਮ ਵੱਲੋ ਮੌਕੇ ਤੇ ਜਾ ਕੇ ਬਿਨਾਂ ਰਿਕਾਰਡ ਨਸ਼ੇ ਦੇ ਤੌਰ ਤੇ ਵਰਤੀਆਂ ਜਾਣ ਵਾਲੀਆਂ ਭਾਰੀ ਮਾਤਰਾ ਵਿਚ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ ਜਿਨਾਂ ਵਿਚ
1400 ਗੋਲੀਆਂ ਮਾਈਕਰੋਲੈਟ, 2300 ਕੈਪਸੂਲ ਖੱੁਲੇ ਅਤੇ 1700 ਖੱੁਲੀਆਂ ਗੋਲੀਆਂ (ਦੋਵੇ ਨਸ਼ੀਲੀਆਂ), 10 ਟੀਕੇ ਡਾਈਜੀਪਾਮ, 170 ਟੀਕੇ ਟਰਾਮਾਡੋਲ, 3 ਹਜਾਰ 320 ਗੋਲੀਆਂ ਕਲੋਰੋਡਾਈਜੀਪਾਕਸਾਈਡ, 127 ਕੈਪਸੂਲ ਟਰਾਮਾਡੋਲ, 2 ਹਜਾਰ 70 ਗੋਲੀਆਂ ਐਲਪਰਾਜੋਲੈਮ, 37 ਗੋਲੀਆਂ ਪੈਟਰਿਲ ਬਰਾਮਦ ਕੀਤੀਆਂ ਹਨ।ਡਰੱਗ ਇੰਸ਼ਪੈਕਟਰ ਗੁਰਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਥਾਣਾ ਪੱਟੀ ਦੇ ਮੱੁਖੀ ਵੱਲੋ ਦੁਕਾਨ ਮਾਲਕ ਲੱਖਵਿੰਦਰ ਸਿੰਘ ਪੱੁਤਰ ਜਗੀਰ ਸਿੰਘ ਖਿਲਾਫ ਥਾਣਾ ਪੱਟੀ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਡਰੱਗ ਇੰਸਪੈਕਟਰ ਨੇ ਦੱਸਿਆ ਕਿ ਫਰਮ ਦੇ ਮਾਲਕ ਖਿਲਾਫ ਡਰੱਗ ਐਂਡ ਕਾਸਮੈਟਿਕ ਐਕਟ ਦੀ ਉਲੰੰਘਣਾ ਸਬੰਧੀ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਰਿਪੋਰਟ ਦੇ ਕੇ ਵਖਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਜਿਕਰਯੋਗ ਹੈ ਕਿ ਇਸ ਮੈਡੀਕਲ ਸਟੋਰ ਤੇ ਪਹਿਲਾਂ ਵੀ ਦੋ ਵਾਰ ਨਸ਼ੇ ੇ ਤੌਰ ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਰਾਮਦ ਕੀਤੀਆਂ ਜਾ ਚੱੁਕੀਆਂ ਹਨ।