ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਵੱਲੋਂ ਬੰਗਾ 'ਚ ਵੱਡੀ ਵਾਰਦਾਤ, ਫਾਇਰਿੰਗ ਕਰਕੇ ਲੁੱਟਿਆ ਮੈਡੀਕਲ ਸਟੋਰ

11/12/2020 6:19:00 PM

ਬੰਗਾ (ਤ੍ਰਿਪਾਠੀ/ਚਮਨ ਲਾਲ/ ਰਾਕੇਸ਼ ਅਰੋੜਾ)— ਇਥੋਂ ਦੇ ਨਜ਼ਦੀਕੀ ਪੈਂਦੇ ਪਿੰਡ ਕਮਾਮ ਵਿਖੇ ਦੋ ਐਕਟਿਵਾ ਸਵਾਰ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਇਕ ਮੈਡੀਕਲ ਸਟੋਰ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਬੰਗਾ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਮੈਡੀਕਲ ਸਟੋਰ ਦੇ ਮਾਲਕ ਜਗਤਾਰ ਪੁੱਤਰ ਸਵਰਨਾ ਰਾਮ ਨਿਵਾਸੀ ਲੋਧੀਪੁਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਹ ਅੱਡਾ ਪਿੰਡ ਕਮਾਮ ਵਿਖੇ ਇਕ ਮੈਡੀਕਲ ਸਟੋਰ ਚਲਾਉਂਦਾ ਹੈ। ਬੀਤੀ ਰਾਤ ਕਰੀਬ 8 ਵਜੇ ਉਹ ਆਪਣੇ ਉਕਤ ਮੈਡੀਕਲ ਸਟੋਰ ਨੂੰ ਬੰਦ ਕਰਨ ਦੀ ਤਿਆਰੀ 'ਚ ਸਨ ਤਾਂ ਇੰਨੇ ਨੂੰ ਇਕ ਐਕਟਿਵਾ 'ਤੇ ਸਵਾਰ ਦੋ ਵਿਅਕਤੀ ਉਨ੍ਹਾਂ ਦੇ ਮੈਡੀਕਲ ਸਟੋਰ 'ਤੇ ਆਏ ਅਤੇ ਉਨ੍ਹਾਂ ਨੇ ਆਪਣੀ ਐਕਟਿਵਾ ਸਟੋਰ ਦੇ ਬਾਹਰ ਖੜ੍ਹੀ ਕਰ ਦਿੱਤੀ।

ਇਹ ਵੀ ਪੜ੍ਹੋ: ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, ਕੱਲ੍ਹ ਕੇਂਦਰ ਸਰਕਾਰ ਨਾਲ ਮੀਟਿੰਗ ਲਈ ਜਾਣਗੇ ਦਿੱਲੀ

ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਲੁਟੇਰਿਆਂ ਦੇ ਮੂੰਹ ਵੀ ਢੱਕੇ ਨਹੀਂ ਸਨ। ਉਕਤ ਲੁਟੇਰਿਆਂ ਕੋਲ ਪਿਸਤੌਲ ਸੀ ਅਤੇ ਉਹ ਪਿਸਤੌਲ ਵਿਖਾ ਕੇ ਕਹਿਣ ਲੱਗੇ ਕਿ ਗੱਲੇ 'ਚ ਜਿੰਨੇ ਵੀ ਪੈਸੇ ਹਨ, ਉਨ੍ਹਾਂ ਦੇ ਹਵਾਲੇ ਕਰ ਦਿਉ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੋਲ ਹਥਿਆਰ ਹੋਣ ਕਾਰਨ ਉਹ ਡਰ ਗਏ ਅਤੇ ਉਨ੍ਹਾਂ ਨੇ ਗੱਲੇ ਦਾ ਸਾਰਾ ਕੈਸ਼ ਜੋ 19 ਹਜ਼ਾਰ ਦੇ ਕਰੀਬ ਸੀ, ਉਨ੍ਹਾਂ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਇਨ੍ਹਾਂ ਹੀ ਨਹੀਂ ਉਕਤ ਲੁਟੇਰੇ ਜਾਣ ਦੇ ਸਮੇਂ ਉਨ੍ਹਾਂ ਦੀ ਕਾਰ ਦੀ ਚਾਬੀ ਅਤੇ ਮੋਬਾਇਲ ਫੋਨ ਵੀ ਨਾਲ ਲੈ ਗਏ ਅਤੇ ਦੁਕਾਨ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਕਾਰ ਨੂੰ ਸਟਾਰਟ ਕਰ ਭੱਜਣ ਲੱਗੇ ਤਾਂ ਉਹ ਆਪਣੀ ਦੁਕਾਨ ਦੇ ਕਾਉਂਟਰ ਥੱਲੇ ਰੱਖੇ ਦਾਤਾਰ ਨੂੰ ਲੈ ਕੇ ਉਨ੍ਹਾਂ ਦੇ ਮਗਰ ਭੱਜਿਆ ਅਤੇ ਡਰਾਈਵਰ ਸਾਈਡ 'ਤੇ ਬੈਠੇ ਲੁਟੇਰੇ 'ਤੇ ਹਮਲਾ ਕੀਤਾ।

ਇਹ ਵੀ ਪੜ੍ਹੋ: ਕੈਪਟਨ ਦੀ ਕਾਰਗੁਜ਼ਾਰੀ 'ਤੇ ਖੁੱਲ੍ਹ ਕੇ ਬੋਲੇ ਵਿਧਾਇਕ ਪ੍ਰਗਟ ਸਿੰਘ (ਵੀਡੀਓ)

ਉਸ ਨੇ ਗੱਡੀ ਤੋਂ ਥੱਲੇ ਉਤਰ ਉਸ ਨੇ ਆਪਣੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਜੋ ਕਿ ਉਹ ਗੱਡੀ ਪਿੱਛੇ ਲੁਕ ਆਪਣੀ ਜਾਨ ਬਚਾਈ। ਜਦੋਂ ਉਹ ਦੋਬਾਰਾ ਉਕਤ ਲੁਟੇਰੇ ਨੂੰ ਫੜ੍ਹਨ ਲੱਗਾ ਤਾਂ ਉਸ ਨੇ ਦੂਜੀ ਵਾਰ ਫਿਰ ਗੋਲੀ ਚਲਾ ਦਿੱਤੀ ਅਤੇ ਉਸ ਦੇ ਰੋਲਾ ਪਾਉਣ 'ਤੇ ਦੂਜਾ ਲੁਟੇਰਾ ਵੀ ਗੱਡੀ 'ਚੋਂ ਹੇਠਾ ਉਤਰ ਆਇਆ ਅਤੇ ਆਪਣੀ ਐਕਟਿਵਾ ਚੁੱਕ ਲਈ ਅਤੇ ਗੋਲੀਆਂ ਚਲਾਉਣ ਵਾਲਾ ਲੁਟੇਰਾ ਉਸ ਦੇ ਪਿੱਛੇ ਸਵਾਰ ਹੋ ਗਿਆ ਅਤੇ ਇਹ ਦੋਵੇਂ ਜਣੇ ਪਿੰਡ ਕਮਾਮ ਸਾਈਡ ਨੂੰ ਫਰਾਰ ਹੋ ਗਏ। ਉਸ ਨੇ ਪੁਲਸ ਨੂੰ ਦੱਸਿਆ ਕਿ ਰਾਤ ਦਾ ਹਨ੍ਹੇਰਾ ਹੋਣ ਕਾਰਨ ਉਹ ਐਕਟਿਵਾ ਦਾ ਨੰਬਰ ਨਹੀ ਪੜ੍ਹ ਸਕਿਆ।ਥਾਣਾ ਸਦਰ ਬੰਗਾ ਪੁਲਸ ਨੇ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਦਿੱਤੇ ਬਿਆਨਾਂ 'ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਨੇ ਕਲੰਕਿਤ ਕੀਤੀ ਦੋਸਤੀ, ਦੋਸਤ ਦੀ 12 ਸਾਲਾ ਮਾਸੂਮ ਧੀ ਨਾਲ ਕੀਤਾ ਜਬਰ-ਜ਼ਿਨਾਹ

ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਲਈ ਖ਼ੁਸ਼ਖਬਰੀ, 25 ਨਵੰਬਰ ਤੋਂ ਸ਼ੁਰੂ ਹੋਵੇਗੀ ਆਦਮਪੁਰ ਤੋਂ ਮੁੰਬਈ ਲਈ ਨਵੀਂ ਫਲਾਈਟ
ਇਹ ਵੀ ਪੜ੍ਹੋ: ਲਗਜ਼ਰੀ ਕਾਰਾਂ ਦੇ ਸ਼ੌਕੀਨ ਡਰੱਗ ਸਮਗੱਲਰ ਗੁਰਦੀਪ ਰਾਣੋ ਦੇ ਜਲੰਧਰ ਨਾਲ ਵੀ ਹੋ ਸਕਦੇ ਨੇ ਸੰਬੰਧ


shivani attri

Content Editor

Related News