ਕੋਰੋਨਾ ਮੁਸੀਬਤ ’ਚ ਲੋਕਾਂ ਦੀ ਮਦਦ ਲਈ ਅੱਗੇ ਆਏ ਚੀਮਾ ਤੇ ਬਲਬੀਰ, ਮੁੜ ਬਣੇ ਡਾਕਟਰ

Friday, Apr 03, 2020 - 06:03 PM (IST)

ਕੋਰੋਨਾ ਮੁਸੀਬਤ ’ਚ ਲੋਕਾਂ ਦੀ ਮਦਦ ਲਈ ਅੱਗੇ ਆਏ ਚੀਮਾ ਤੇ ਬਲਬੀਰ, ਮੁੜ ਬਣੇ ਡਾਕਟਰ

ਪਟਿਆਲਾ (ਪਰਮੀਤ) : ਪੰਜਾਬ ਦੇ ਦੋ ਵੱਡੇ ਸਿਆਸਤਦਾਨਾਂ ਨੇ 'ਕੋਰੋਨਾ' ਸੰਕਟ ਸਮੇਂ ਲੋਕਾਂ ਦੀ ਮਦਦ ਵਾਸਤੇ ਆਪਣਾ ਡਾਕਟਰੀ ਪੇਸ਼ਾ ਅਪਣਾਉਣ ਦੀ ਪਹਿਲਕਦਮੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਡਾ. ਬਲਬੀਰ ਸਿੰਘ ਡਾਕਟਰ ਹਨ। ਜਦੋਂ ਦੇਸ਼ ਨੂੰ 'ਕੋਰੋਨਾ ਵਾਇਰਸ' ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਦੋਂ ਪਟਿਆਲਾ ਆਧਾਰਤ ਕੁਝ ਵਿਅਕਤੀਆਂ ਨੇ ਮੈਡੀਕਲ ਹੈਲਪ ਡੈਸਕ ਨਾਂ ਦਾ ਇਕ ਵਟਸਐਪ ਗਰੁੱਪ ਬਣਾਇਆ, ਜਿਸ ਵਿਚ ਡਾਕਟਰ ਸ਼ਾਮਲ ਹਨ ਅਤੇ ਉਹ ਲੋਕਾਂ ਨੂੰ ਵੱਖ-ਵੱਖ ਬੀਮਾਰੀਆਂ ਦੇ ਇਲਾਜ ਲਈ ਦਵਾਈਆਂ ਦੱਸ ਰਹੇ ਹਨ। ਇਸ ਗਰੁੱਪ ਵਿਚ ਹੀ ਡਾ. ਚੀਮਾ ਤੇ ਡਾ. ਬਲਬੀਰ ਸਿੰਘ ਖੁਦ ਆਪਣੀ ਮਰਜ਼ੀ ਨਾਲ ਮੈਂਬਰ ਵਜੋਂ ਸ਼ਾਮਲ ਹੋਏ ਹਨ ਅਤੇ ਗਰੁੱਪ ਵਿਚ ਕਿਸੇ ਵੱਲੋਂ ਦੱਸੀ ਜਾਣ ਵਾਲੀ ਬੀਮਾਰੀ ਜਾਂ ਸ਼ਿਕਾਇਤ 'ਤੇ ਆਪਣੇ ਤਜ਼ਰਬੇ ਅਨੁਸਾਰ ਦਵਾਈਆਂ ਜਾਂ ਇਲਾਜ ਵਿਧੀ ਦੱਸ ਰਹੇ ਹਨ।

ਇਹ ਵੀ ਪੜ੍ਹੋ: ਕਰਫਿਊ ਕਾਰਨ ਕਿਸੇ ਵੀ ਹਸਪਤਾਲ ਨੇ ਨਹੀਂ ਖੋਲ੍ਹਿਆ ਬੂਹਾ, ਦਿੱਤਾ ਸੜਕ 'ਤੇ ਬੱਚੇ ਨੂੰ ਜਨਮ

ਡਾ. ਚੀਮਾ ਨੇ ਆਖਿਆ ਕਿ ਜੇਕਰ ਉਨ੍ਹਾਂ ਦੀ ਸਲਾਹ ਨਾਲ ਲੋਕਾਂ ਦੀ ਮਦਦ ਹੁੰਦੀ ਹੈ ਤਾਂ ਉਹ ਖਿੜੇ-ਮੱਥੇ ਸੇਵਾ ਕਰਨ ਲਈ ਤਤਪਰ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਉਹ ਸਿਆਸਤ ਵਿਚ ਆਉਣ ਤੋਂ ਪਹਿਲਾਂ ਸਰਗਰਮੀ ਨਾਲ ਡਾਕਟਰੀ ਪੇਸ਼ੇ ਵਿਚ ਕੰਮ ਕਰ ਰਹੇ ਸਨ ਅਤੇ ਹੁਣ ਵੀ ਇਸ ਨਾਲ ਜੁੜੇ ਹੋਏ ਹਨ। ਵਟਸਐਪ ਗਰੁੱਪ ਜਾਂ ਸ਼ੋਸ਼ਲ ਮੀਡੀਆ ਰਾਹੀਂ ਜੇਕਰ ਲੋਕਾਂ ਦੀ ਮਦਦ ਹੁੰਦੀ ਹੈ ਤਾਂ ਇਸ ਵਾਸਤੇ ਉਹ ਹਮੇਸ਼ਾ ਤਿਆਰ ਹਨ।

ਇਹ ਵੀ ਪੜ੍ਹੋ: ਕਰਫਿਊ ਦੌਰਾਨ ਪੈਨਸ਼ਨਧਾਰਕਾਂ ਲਈ ਚੰਗੀ ਖਬਰ, ਕੈਪਟਨ ਨੇ ਕੀਤਾ ਵੱਡਾ ਐਲਾਨ


author

Shyna

Content Editor

Related News