29,119 ਲੋਕਾਂ ਨੂੰ ਮਿਲਿਆ ਸਿਹਤ ਲਾਭ, 75 ਸ਼ਹਿਰਾਂ 'ਚ 77 ਥਾਵਾਂ 'ਤੇ ਲੱਗੇ ਮੈਡੀਕਲ ਕੈਂਪ

Monday, Jul 09, 2018 - 03:17 PM (IST)

29,119 ਲੋਕਾਂ ਨੂੰ ਮਿਲਿਆ ਸਿਹਤ ਲਾਭ, 75 ਸ਼ਹਿਰਾਂ 'ਚ 77 ਥਾਵਾਂ 'ਤੇ ਲੱਗੇ ਮੈਡੀਕਲ ਕੈਂਪ

ਜਲੰਧਰ, ਫਿਰੋਜ਼ਪੁਰ—ਸੇਵਾ, ਸਦਭਾਵ ਅਤੇ ਪਿਆਰ ਦਾ ਪ੍ਰਤੀਬਿੰਬ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਤੀਜੀ ਬਰਸੀ 'ਤੇ ਉਨ੍ਹਾਂ ਦੀ ਯਾਦ ਨੂੰ ਸਦਾ ਜੀਵੰਤ ਰੱਖਣ ਲਈ ਪੰਜਾਬ ਕੇਸਰੀ ਸਮੂਹ ਵਲੋਂ ਮਨੁੱਖਤਾ ਦੀ ਸੇਵਾ ਵਿਚ ਇਕ ਸਮਾਜਿਕ ਯਤਨ ਤਹਿਤ ਸ਼ਨੀਵਾਰ ਨੂੰ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ 75 ਵੱਖ-ਵੱਖ ਸ਼ਹਿਰਾਂ 'ਚ 77 ਥਾਵਾਂ 'ਤੇ ਮੈਡੀਕਲ ਅਤੇ ਅੱਖਾਂ ਦੀ ਜਾਂਚ ਦੇ ਕੈਂਪ ਲਗਾਏ ਗਏ। ਇਸ ਦੌਰਾਨ 29,119 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦੇ ਨਾਲ-ਨਾਲ ਉਨ੍ਹਾਂ ਦੇ ਮੁਫਤ ਟੈਸਟ ਆਦਿ ਵੀ ਕੀਤੇ ਗਏ। ਪਿਛਲੇ ਸਾਲ 7 ਜੁਲਾਈ ਨੂੰ 12 ਸ਼ਹਿਰਾਂ 'ਚ ਲਗਾਏ ਗਏ ਮੈਡੀਕਲ ਕੈਂਪਾਂ ਦੌਰਾਨ 2783 ਮਰੀਜਾਂ ਦੀ ਜਾਂਚ ਕੀਤੀ ਗਈ ਸੀ। ਇਸ ਵਾਰ ਮਰੀਜ਼ਾਂ ਦਾ ਇਹ ਅੰਕੜਾ 10 ਗੁਣਾ ਵੱਧ ਗਿਆ।

ਪੰਜਾਬ 'ਚ 36 ਸ਼ਹਿਰ 14,689 ਮਰੀਜ਼ਾਂ ਦੀ ਜਾਂਚ

ਅੰਮ੍ਰਿਤਸਰ 70 ਫਿਰੋਜ਼ਪੁਰ 511
ਜਲੰਧਰ 400 ਮੁਕਤਸਰ 528
ਪਟਿਆਲਾ 934 ਮਾਨਸਾ 415
ਖੰਨਾ 450 ਫਿਲੌਰ 175
ਗੁਰਦਾਸਪੁਰ 125 ਸਮਾਣਾ 353
ਮੋਗਾ 379 ਫਗਵਾੜਾ 350
ਸੁਲਤਾਨਪੁਰ ਲੋਧੀ 210 ਪਠਾਨਕੋਟ 460
ਬਟਾਲਾ 147 ਸ਼ਾਹਕੋਟ 179
ਗੜ੍ਹਸ਼ੰਕਰ 250 ਕਪੂਰਥਲਾ 275
ਦੀਨਾਨਗਰ 252 ਨਕੋਦਰ 387
ਰੋਪੜ 222 ਬਠਿੰਡਾ 200
ਸੰਗਰੂਰ 627 ਨੰਗਲ 465
ਹੁਸ਼ਿਆਰਪੁਰ 334 ਰਾਜਪੁਰਾ 250
ਬਰਨਾਲਾ 617 ਫਰੀਦਕੋਟ 205
ਟਾਂਡਾ 300 ਨਵਾਂਸ਼ਹਿਰ 161
ਨਾਭਾ 819 ਜਲਾਲਾਬਾਦ 569
ਤਰਨਤਾਰਨ 698 ਸਾਦਿਕ 150
ਲੁਧਿਆਣਾ  1059 ਮੋਹਾਲੀ 463

ਹਿਮਾਚਲ ਪ੍ਰਦੇਸ਼ 'ਚ 11 ਸ਼ਹਿਰ 2328 ਮਰੀਜ਼ਾਂ ਦੀ ਜਾਂਚ

ਊਨਾ 350 ਕੁੱਲੂ 223
ਸ਼ਿਮਲਾ 207 ਚੰਬਾ 475
ਨਾਹਨ 150 ਮੰਡੀ 150
ਬਿਲਾਸਪੁਰ 110 ਕਾਂਗੜਾ 200
ਹਮੀਰਪੁਰ 231 ਡਲਹੌਜ਼ੀ 46
   

ਹਰਿਆਣਾ 17 ਸ਼ਹਿਰ 8570 ਮਰੀਜ਼ਾਂ ਦੀ ਜਾਂਚ

ਸਿਰਸਾ 265 ਜੀਂਦ 375
ਪਾਣੀਪਤ 252  ਝੱਜਰ 150
ਹਿਸਾਰ 262 ਫਤਿਹਾਬਾਦ 190
ਕੁਰੂਕਸ਼ੇਤਰ 300 ਫਰੀਦਾਬਾਦ 1735
ਸੋਨੀਪਤ 348 ਭਿਵਾਨੀ 220
ਯਮੁਨਾਨਗਰ 524 ਰੋਹਤਕ 656
ਗੁੜਗਾਓਂ 372 ਕੈਥਲ 524
ਅੰਬਾਲਾ 2200 ਨਰਵਾਨਾ 111
 ਕਰਨਾਲ 86  

ਜੰਮੂ-ਕਸ਼ਮੀਰ 11 ਸ਼ਹਿਰ 3532 ਮਰੀਜ਼ਾਂ ਦੀ ਜਾਂਚ

ਰਾਮਬਨ 879 ਕਿਸ਼ਤਵਾੜ 139
ਪੁੰਛ 524 ਰਿਆਸੀ 242
ਕਠੂਆ 210 ਡੋਡਾ 75
ਊਧਮਪੁਰ 147 ਸੁੰਦਰਬਣੀ 201
ਸਾਂਬਾ 304 ਮਿਸ਼ਰੀਵਾਲਾ 173
ਰਾਜੌਰੀ 334  ਆਰ. ਐੱਸ. ਪੁਰਾ 304

 


Related News