ਮੀਟ ਪਲਾਂਟ ਦੇ ਕਰਮਚਾਰੀ ਦੀ ਹੱਤਿਆ, ਭਰਾ ਕਾਬੂ

06/05/2021 3:22:41 AM

ਡੇਰਾਬੱਸੀ (ਜ. ਬ.) - ਪਿੰਡ ਬੇਹੜੋ ਵਿਚ ਸਥਿਤ ਮੀਟ ਪਲਾਂਟ ਵਿਚ ਕੰਮ ਕਰਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਹੱਤਿਆ ਕਰ ਦਿੱਤੀ ਗਈ । ਪੁਲਸ ਨੂੰ ਮ੍ਰਿਤਕ ਦੇ ਭਰੇ ’ਤੇ ਹੱਤਿਆ ਕਰਨ ਦਾ ਸ਼ੱਕ ਹੈ । ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ । ਮ੍ਰਿਤਕ ਦੀ ਪਛਾਣ ਰਿਜਵਾਨ ਵਜੋਂ ਹੋਈ । ਪਿੰਡ ਵਿਚ ਹਾਲਤ ਐਲਮ ਮੀਟ ਪਲਾਂਟ ਵਿਚ ਰਿਜਵਾਨ ਅਤੇ ਉਸਦਾ ਭਰਾ ਸਲਮਾਨ ਨੌਕਰੀ ਕਰਦੇ ਸਨ ਅਤੇ ਉਹ ਉੱਥੇ ਹੀ ਬਣੇ ਕਮਰਿਆਂ ਵਿਚ ਰਹਿੰਦੇ ਸਨ। ਸ਼ੁੱਕਰਵਾਰ ਸ਼ਾਮ 4 ਵਜੇ ਉਨ੍ਹਾਂ ਦੇ ਕਿਸੇ ਜਾਣ-ਪਛਾਣ ਵਾਲੇ ਫਰਮਾਨ ਨੂੰ ਸਲਮਾਨ ਨੇ ਫੋਨ ਕਰ ਦੱਸਿਆ ਕਿ ਉਨ੍ਹਾਂ ਦੇ ਭਰਾ ਦੀ ਤਬੀਅਤ ਕਾਫ਼ੀ ਖ਼ਰਾਬ ਹੋ ਗਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਣਾ ਹੈ ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਕੁਵੈਤ ਨੂੰ 3-0 ਨਾਲ ਹਰਾਇਆ, UAE ਦੀ ਵੱਡੀ ਜਿੱਤ


ਫਰਮਾਨ ਨੇ ਦੱਸਿਆ ਕਿ ਉਹ ਥ੍ਰੀ-ਵੀਲ੍ਹਰ ਲੈ ਕੇ ਸਲਮਾਨ ਦੇ ਕੋਲ ਪਹੁੰਚਿਆ ਜਿੱਥੇ ਉਸਨੇ ਆਪਣੇ ਭਰਾ ਰਿਜਵਾਨ ਦੇ ਢਿੱਡ ਨੂੰ ਕੱਪੜੇ ਨਾਲ ਬੰਨ੍ਹਿਆ ਹੋਇਆ ਸੀ ਅਤੇ ਕਾਫ਼ੀ ਖੂਨ ਵਗ ਰਿਹਾ ਸੀ । ਉਹ ਦੋਵੇਂ ਥ੍ਰੀ-ਵੀਲ੍ਹਰ ਲੈ ਕੇ ਡੇਰਾਬੱਸੀ ਦੇ ਇਕ ਨਿੱਜੀ ਹਸਪਤਾਲ ਪੁੱਜੇ, ਜਿੱਥੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ । ਉਸਦਾ ਭਰਾ ਸਲਮਾਨ ਉਸ ਨੂੰ ਕਿਸੇ ਹੋਰ ਹਸਪਤਾਲ ਵਿਚ ਵਿਖਾਉਣ ਦੀ ਗੱਲ ਕਹਿ ਕੇ ਲਾਸ਼ ਉੱਥੋਂ ਲੈ ਗਿਆ । ਜਦੋਂਕਿ ਉਸਦੀ ਮੌਤ ’ਤੇ ਸ਼ੱਕ ਹੋਣ ’ਤੇ ਫਰਮਾਨ ਉੱਥੋਂ ਆ ਗਿਆ । ਥੋੜ੍ਹੀ ਦੇਰ ਬਾਅਦ ਉਸਨੇ ਰਿਜਵਾਨ ਦੀ ਲਾਸ਼ ਆਪਣੇ ਕੁਆਟਰ ਦੇ ਨਜ਼ਦੀਕ ਪਈ ਵੇਖ ਕੇ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਦੇਰ ਸ਼ਾਮ ਸਾਢੇ 8 ਵਜੇ ਮ੍ਰਿਤਕ ਦੇ ਭਰੇ ਸਲਮਾਨ ਨੂੰ ਇਕ ਢਾਬੇ ਤੋਂ ਹਿਰਾਸਤ ਵਿਚ ਲੈ ਲਿਆ ਹੈ, ਜੋ ਢਾਬੇ ਤੋਂ ਮੋਬਾਇਲ ਦਾ ਚਾਰਜਰ ਮੰਗ ਰਿਹਾ ਸੀ ।

ਇਹ ਖ਼ਬਰ ਪੜ੍ਹੋ- ਡਿਵੀਲੀਅਰਸ ਦਾ ਬਹੁਤ ਵੱਡਾ ਫੈਨ ਹੈ ਇਹ ਪਾਕਿ ਖਿਡਾਰੀ, ਕਿਹਾ- ਚਾਹੁੰਦਾ ਹਾਂ ਉਹ PSL ਖੇਡੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News