MBBS ਦੀ ਪੜ੍ਹਾਈ ਕਰਨ ਯੁਕ੍ਰੇਨ ਗਿਆ ਗਗਨਦੀਪ ਅੱਜ ਪੁੱਜਾ ਅਜਨਾਲਾ, ਦੱਸੇ ਉਥੋਂ ਦੇ ਦਰਦਨਾਕ ਹਾਲਾਤ
Tuesday, Mar 08, 2022 - 01:14 PM (IST)
 
            
            ਅਜਨਾਲਾ (ਗੁਰਜੰਟ)- ਪਿਛਲੇ ਕਈ ਦਿਨ੍ਹਾਂ ਤੋਂ ਯੂਕ੍ਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਫਸੇ ਬਹੁਤ ਸਾਰੇ ਭਾਰਤੀ ਨਾਗਰੀਕਾ ਨੂੰ ਸਰਕਾਰ ਵੱਲੋਂ ਵਾਪਿਸ ਲਿਆਂਦਾ ਜਾ ਰਿਹਾ ਹੈ। ਇਸ ਦੇ ਚਲਦਿਆ ਅੱਜ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਬਰਲਾਸ ਦੇ ਰਹਿਣ ਵਾਲੇ ਪੁਲਸ ਇੰਸਪੈਕਟਰ ਚੰਨਣ ਸਿੰਘ ਦੇ ਸਪੁੱਤਰ ਗਗਨਦੀਪ ਸਿੰਘ ਯੁਕ੍ਰੇਨ ਤੋਂ ਵਾਪਿਸ ਆ ਗਿਆ। ਘਰ ਪੁੱਜਣ ’ਤੇ ਗਗਨਦੀਪ ਦੇ ਪਰਿਵਾਰ ਵੱਲੋਂ ਜਿਥੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ, ਉਥੇ ਸੰਯੁਕਤ ਸਮਾਜ ਸੁਧਾਰ ਸੰਸਥਾ ਵੱਲੋਂ ਉਸ ਨੂੰ ਵਾਪਿਸ ਆਉਣ ’ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: BSF ਦੇ ਜਵਾਨ ਨੇ ਸਰਵਿਸ ਕਾਰਬਾਈਨ ਨਾਲ ਕੀਤਾ 4 ਸਾਥੀਆਂ ਦਾ ਕਤਲ
ਇਸ ਮੌਕੇ ਗਗਨਦੀਪ ਸਿੰਘ ਨੇ ਕਿਹਾ ਕਿ ਉਹ ਐੱਮ.ਬੀ.ਬੀ.ਐੱਸ ਦੀ ਪੜ੍ਹਾਈ ਕਰਨ ਲਈ 2016 ਵਿਚ ਯੁਕ੍ਰੇਨ ਗਿਆ ਸੀ ਅਤੇ 2 ਮਹੀਨੇ ਬਾਅਦ ਉਸਦੀ ਪੜ੍ਹਾਈ ਪੂਰੀ ਹੋ ਜਾਣੀ ਸੀ। ਅਚਾਨਕ ਉਥੋ ਦੀ ਹਾਲਾਤ ਖ਼ਰਾਬ ਹੋਣ ਕਰਕੇ ਸਭ ਨੂੰ ਆਪਣੀ ਪੜ੍ਹਾਈ ਵਿਚਾਲੇ ਛੱਡ ਕੇ ਵਾਪਿਸ ਆਉਣਾ ਪਿਆ, ਕਿਉਂਕਿ ਯੂਕ੍ਰੇਨ ਵਿਚ ਜਗ੍ਹਾ-ਜਗ੍ਹਾ ਬੰਬਬਾਰੀ ਹੋ ਰਹੀ ਹੈ। ਕਈ ਸ਼ਹਿਰਾਂ ’ਤੇ ਰੂਸ ਕਬਜ਼ਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਹਾਲਾਤਾਂ ਵਿਚ ਬੜੀ ਮੁਸ਼ਕਿਲ ਨਾਲ ਵਾਪਸ ਆਏ ਹਨ ਅਤੇ ਅਜੇ ਵੀ ਕਰੀਬ 2000 ਵਿਦਿਆਰਥੀ ਉਥੇ ਬੇਸਮਿੰਟਾਂ ਵਿਚ ਫਸੇ ਹੋਏ ਹੈ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ
ਇਸ ਮੌਕੇ ਸੰਯੁਕਤ ਸਮਾਜ ਸੰਸਥਾ ਦੇ ਆਗੂ ਭਾਈ ਕਾਬਲ ਸਿੰਘ ਸ਼ਾਹਪੁਰ ਨੇ ਕਿਹਾ ਕਿ ਆਪਣੇ ਭੱਵਿਖ ਨੂੰ ਸਵਾਰਨ ਲਈ ਯੁਕ੍ਰੇਨ ਗਏ ਭਾਰਤੀ ਵਿਦਿਆਰਥੀ ਅਜੇ ਵੀ ਉਥੋ ਦੇ ਵੱਖ-ਵੱਖ ਸ਼ਹਿਰਾਂ ਵਿਚ ਫਸੇ ਹੋਏ ਹਨ। ਉਨ੍ਹਾਂ ਦੀ ਸਲਾਮਤੀ ਲਈ ਅਸੀ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਸਾਰੇ ਵਿਦਿਆਰਥੀ ਸਹੀ ਸਲਾਮਤ ਆਪਣੇ ਪਰਿਵਾਰਾਂ ਵਿਚ ਵਾਪਿਸ ਆਉਣ। ਸਰਕਾਰਾਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਵੱਡੇ ਪੱਧਰ ’ਤੇ ਉਪਰਾਲੇ ਕਰਕੇ ਜਿੰਨੀ ਜਲਦੀ ਹੋ ਸਕੇ ਸਾਰੇ ਭਾਰਤੀਆਂ ਨੂੰ ਵਾਪਿਸ ਲਿਆਂਦਾ ਜਾਵੇ। ਇਸ ਮੌਕੇ ਗਗਨਦੀਪ ਸਿੰਘ ਦੇ ਪਿਤਾ ਇੰਸਪੈਕਟਰ ਚੰਨਣ ਸਿੰਘ ਬਰਲਾਸ, ਧਰਮਿੰਦਰ ਸਿੰਘ ਪ੍ਰਿੰਸ ਠੇਕੇਦਾਰ, ਪ੍ਰਧਾਨ ਵਰਿਆਮ ਸਿੰਘ ਨੰਗਲ, ਗੁਲਜ਼ਾਰ ਸਿੰਘ ਆਦਿ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੇ ਹਸਪਤਾਲ ’ਚ ਕੁੱਤਿਆਂ ਅਤੇ ਚੂਹਿਆਂ ਵਲੋਂ ਨੋਚੀ ਅੱਧ-ਕੱਟੀ ਲਾਸ਼ ਬਰਾਮਦ, ਫੈਲੀ ਸਨਸਨੀ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            