ਸੜਕ ਹਾਦਸੇ ''ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਧੜ ਨਾਲੋਂ ਵੱਖ ਹੋਇਆ MBBS ਵਿਦਿਆਰਥੀ ਦਾ ਸਿਰ

Thursday, Nov 02, 2023 - 06:59 PM (IST)

ਸੜਕ ਹਾਦਸੇ ''ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਧੜ ਨਾਲੋਂ ਵੱਖ ਹੋਇਆ MBBS ਵਿਦਿਆਰਥੀ ਦਾ ਸਿਰ

ਪਟਿਆਲਾ- ਥਾਣਾ ਪਸਿਆਣਾ ਦੇ ਤਹਿਤ ਪਟਿਆਲਾ-ਸੰਗਰੂਰ ਰੋਡ 'ਤੇ ਧਬਲਾਨ ਮੋੜ ਦੇ ਕੋਲ ਮੰਗਲਵਾਰ ਰਾਤ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਐੱਮ. ਬੀ. ਬੀ. ਐੱਸ. ਵਿਦਿਆਰਥੀ ਅਰਸ਼ਦੀਪ ਸਿੰਘ (24) ਵਾਸੀ ਬਠਿੰਡਾ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਅਰਸ਼ਦੀਪ ਸਿੰਘ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਸੀ। ਘਟਨਾ ਸਥਾਨ 'ਤੇ ਪਹੁੰਚੀ ਥਾਣਾ ਪਸਿਆਣਾ ਦੀ ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕੀਤੀ। ਹਾਦਸੇ ਮਗਰੋਂ ਟਰੱਕ ਬੰਦ ਹੋ ਗਿਆ ਅਤੇ ਪੁਲਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ। 

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ 'ਕੁੱਲੜ੍ਹ ਪਿੱਜ਼ਾ ਕੱਪਲ' ਦੀ ਨਵੀਂ ਵੀਡੀਓ, ਕੈਮਰੇ ਸਾਹਮਣੇ ਆਈ ਪਤਨੀ

ਅਰਸ਼ਦੀਪ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜੋ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਤੋਂ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਿਹਾ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ 100 ਤੋਂ ਵੱਧ ਵਿਦਿਆਰਥੀ ਘਟਨਾ ਸਥਾਨ 'ਤੇ ਪਹੁੰਚੇ। ਬੁੱਧਵਾਰ ਨੂੰ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਲਾਸ਼ ਸੌਂਪ ਦਿੱਤੀ। ਥਾਣਾ ਇੰਚਾਰਜ ਕਰਨਵੀਰ ਸਿੰਘ ਮੁਤਾਬਕ ਟਰੱਕ ਚਾਲਕ ਦੀ ਗਲਤੀ ਕਾਰਨ ਉਕਤ ਹਾਦਸਾ ਵਾਪਰਿਆ। ਵਿਦਿਆਰਥੀ ਦੇ ਪਿਤਾ ਦਾ ਬਿਆਨਾਂ 'ਤੇ ਡਰਵਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ: ਭਰਾ ਦੇ ਵਿਆਹ ਗਏ ਪਤੀ ਨੂੰ ਮਿਲੀ ਖ਼ਬਰ ਨੇ ਖਿਸਕਾਈ ਪੈਰਾਂ ਹੇਠੋਂ ਜ਼ਮੀਨ, ਕਰਵਾਚੌਥ 'ਤੇ ਪਤਨੀ ਨੇ ਕੀਤਾ ਵੱਡਾ ਕਾਂਡ

ਸ਼ਿਕਾਇਤ ਕਰਤਾ ਜਗਮੇਲ ਸਿੰਘ ਵਾਸੀ ਬਾਬਾ ਫਰੀਦਨਗਰ ਵਾਰਡ ਨੰਬਰ-5 ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਹਨ। ਬੇਟੀ ਪਟਿਆਲਾ ਵਿਚ ਕੋਚਿੰਗ ਲੈ ਰਹੀ ਹੈ ਅਤੇ ਅਰਸ਼ਦੀਪ ਸਿੰਘ ਐੱਮ. ਬੀ. ਬੀ. ਐੱਸ. ਬੈਚ ਸਾਲ 2018 ਤੋਂ ਸਰਕਾਰੀ ਮੈਡੀਕਲ ਕਾਲਜ ਵਿਚ ਪੜ੍ਹਾਈ ਕਰ ਰਿਹਾ ਸੀ। 31 ਅਕਤੂਬਰ ਨੂੰ ਉਹ ਆਪਣੇ ਬੇਟੇ ਦੇ ਨਾਲ ਸ਼ਾਮ ਨੂੰ ਘਰੋਂ ਪਟਿਆਲਾ ਲਈ ਕਾਰ ਵਿਚ ਸਵਾਰ ਹੋ ਕੇ ਨਿਕਲੇ ਸਨ। ਕਾਰ ਨੂੰ ਬੇਟਾ ਚਲਾ ਰਿਹਾ ਸੀ। ਰਾਤ 8.30 ਵਜੇ ਦੇ ਕਰੀਬ ਉਹ ਬਾਈਪਾਸ ਪੁਲ ਨੇੜੇ ਧਬਲਾਨ ਮੋੜ ਕੋਲ ਪਹੁੰਚੇ ਤਾਂ ਗੱਡੀ ਨੂੰ ਸੜਕ ਦੀ ਇਕ ਸਾਈਡ ਵਿਚ ਰੋਕ ਕੇ ਉਹ ਅਤੇ ਬੇਟਾ ਬਾਥਰੂਮ ਕਰਨ ਲੱਗੇ। ਬਾਥਰੂਮ ਕਰਨ ਮਗਰੋਂ ਉਨ੍ਹਾਂ  ਦਾ ਬੇਟਾ ਖਿੜਕੀ ਖੋਲ੍ਹ ਕੇ ਗੱਡੀ ਵਿਚ ਬੈਠਣ ਲੱਗਾ ਤਾਂ ਕਾਰ ਚਾਲਕ ਨੇ ਜ਼ੋਰ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਗੱਡੀ ਦੂਰ ਜਾ ਕੇ ਖੇਤਾਂ ਵਿਚ ਡਿੱਗੀ। ਪੁੱਤ ਦਾ ਸਿਰ ਟਾਇਰ ਹੇਠਾਂ ਕੁਚਲਣ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਮੌਕੇ ਉਤੇ ਮੌਜੂਦ ਲੋਕਾਂ ਨੇ ਟਰੱਕ ਚਾਲਕ ਨੂੰ ਦਬੋਚ ਲਿਆ, ਜੋਕਿ ਸ਼ਰਾਬ ਦੇ ਨਸ਼ੇ ਵਿਚ ਸੀ। 

ਇਹ ਵੀ ਪੜ੍ਹੋ:  ਕਪੂਰਥਲਾ 'ਚ ਤੜਕਸਾਰ ਵੱਡਾ ਹਾਦਸਾ, 5 ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News