ਮਿਊਰ ਵਿਹਾਰ ਚੌਹਰੇ ਕਤਲ ਕਾਂਡ ''ਚ ਨਵਾਂ ਮੋੜ, ਮ੍ਰਿਤਕਾ ਦੇ ਭਰਾ ਨੇ ਫੇਸਬੁਕ ''ਤੇ ਆਖੀ ਵੱਡੀ ਗੱਲ

12/04/2020 6:27:34 PM

ਲੁਧਿਆਣਾ (ਰਾਜ) : ਹੰਬੜਾਂ ਰੋਡ ਸਥਿਤ ਮਿਊਰ ਵਿਹਾਰ ਵਿਚ ਹੋਏ ਕਤਲਕਾਂਡ ਦੇ ਮਾਮਲੇ ਦੇ ਮ੍ਰਿਤਕ ਗਰਿਮਾ ਦੇ ਭਰਾ ਗੌਰਵ ਨੇ ਫੇਸਬੁਕ 'ਤੇ ਇਕ ਸਟੇਟਸ ਪਾ ਕੇ ਮਦਦ ਮੰਗੀ ਹੈ। ਉਸ ਵਿਚ ਗੌਰਵ ਨੇ ਕਿਹਾ ਕਿ ਰਾਜੀਵ ਸੌਂਦਾ ਦੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਉਨ੍ਹਾਂ ਨਾਲ ਪੈਸੇ ਦਾ ਲੈਣ-ਦੇਣ ਸੀ ਅਤੇ ਧਮਕਾਉਂਦੇ ਸਨ ਪਰ ਉਸ ਦਾ ਜਾਂ ਉਸ ਦੇ ਪਿਤਾ ਦਾ ਰਾਜੀਵ ਸੌਂਦਾ ਨਾਲ ਕੋਈ ਪੈਸੇ ਦਾ ਲੈਣ-ਦੇਣ ਨਹੀਂ ਸੀ। ਉਨ੍ਹਾਂ ਵੱਲੋਂ ਕੋਈ ਧਮਕੀ ਨਹੀਂ ਦਿੱਤੀ ਗਈ ਸੀ, ਉਲਟਾ, ਰਾਜੀਵ ਉਸ ਦੀ ਭੈਣ ਅਤੇ ਭਾਣਜੇ ਨੂੰ ਮੈਂਟਲੀ ਟਾਰਚਰ ਕਰਦਾ ਸੀ। ਉਸ ਨੇ ਮਦਦ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕੇਸ ਦੀ ਜਾਂਚ ਚੱਲ ਰਹੀ ਹੈ। ਪੁਲਸ ਵੀ ਹੁਣ ਤੱਕ ਕਿਸੇ ਨਤੀਜੇ 'ਤੇ ਨਹੀਂ ਪੁੱਜ ਸਕੀ ਹੈ।

ਇਹ ਵੀ ਪੜ੍ਹੋ : ਹੱਥਾਂ 'ਤੇ ਮਹਿੰਦੀ ਲਾ ਸ਼ਾਮ ਤੱਕ ਲਾੜੇ ਦੀ ਰਾਹ ਤੱਕਦੀ ਰਹੀ ਲਾੜੀ, ਜਦੋਂ ਸੱਚ ਪਤਾ ਲੱਗਾ ਤਾਂ ਉੱਡੇ ਹੋਸ਼

ਇਹ ਦੱਸਦੇ ਚਲੀਏ ਕਿ ਬਿਲਡਰ ਰਾਜੀਵ ਸੌਂਦਾ ਨੇ 24 ਨਵੰਬਰ ਨੂੰ ਆਪਣੀ ਪਤਨੀ, ਪੁੱਤਰ, ਨੂੰਹ ਅਤੇ 13 ਸਾਲ ਦੇ ਪੋਤੇ ਦਾ ਕੁਲਹਾੜੀ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ। ਮਰਨ ਤੋਂ ਕੁਝ ਦੇਰ ਪਹਿਲਾਂ 13 ਸਾਲ ਦੇ ਬੱਚੇ ਨੇ ਆਪਣੇ ਮਾਮਾ ਨੂੰ ਕਾਲ ਕੀਤੀ ਸੀ ਪਰ ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਰਾਜੀਵ ਸੌਂਦਾ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਸੀ ਅਤੇ ਉਨ੍ਹਾਂ ਦੇ ਸਾਹਮਣੇ ਹੀ ਗੱਡੀ ਲੈ ਕੇ ਫਰਾਰ ਹੋ ਗਿਆ ਸੀ, ਜਿਸ ਦੀ ਗੱਡੀ ਕੁਝ ਦੂਰ ਦੁਰਘਟਨਾਗ੍ਰਸਤ ਹੋ ਗਈ ਸੀ ਅਤੇ ਉਸ ਵਿਚ ਅੱਗ ਲੱਗ ਗਈ ਸੀ। ਉੱਥੋਂ ਰਾਜੀਵ ਸੌਂਦਾ ਪੈਦਲ ਹੀ ਭੱਜ ਨਿਕਲਿਆ ਅਤੇ ਜਗਰਾਓਂ ਪੁੱਜ ਗਿਆ ਸੀ, ਜਿੱਥੇ ਉਸ ਨੇ ਟ੍ਰੇਨ ਦੇ ਅੱਗੇ ਕੁੱਦ ਕੇ ਖੁਦਕੁਸ਼ੀ ਕਰ ਲਈ ਸੀ। ਪੁਲਸ ਨੂੰ ਘਰੋਂ ਇਕ ਸੁਸਾਈਡ ਨੋਟ ਮਿਲਿਆ ਸੀ, ਉਸ ਵਿਚ ਉਸ ਨੇ ਮੌਤ ਦਾ ਜ਼ਿੰਮੇਵਾਰ ਗਰਿਮਾ ਦੇ ਭਰਾ ਅਤੇ ਪਿਤਾ ਨੂੰ ਠਹਿਰਾਇਆ ਸੀ।

ਇਹ ਵੀ ਪੜ੍ਹੋ : ਮਾਲੇਰਕੋਟਲਾ ਦੀ ਹੈਰਾਨ ਕਰਨ ਵਾਲੀ ਘਟਨਾ, ਨਾਬਾਲਗ ਕੁੜੀ ਨੇ ਦਿੱਤਾ ਬੱਚੀ ਨੂੰ ਜਨਮ


Gurminder Singh

Content Editor

Related News