ਮੇਅਰ ਸੁਨੀਲ ਇੰਗਲੈਂਡ ਤੋਂ ਵਾਪਸ ਪਰਤਣਗੇ ਅੱਜ, ਕਾਰਜਕਾਲ ਦੇ ਆਖਰੀ ਦਿਨ ਕਰਨਗੇ ਬੈਠਕ

Tuesday, Sep 19, 2017 - 11:27 AM (IST)

ਮੇਅਰ ਸੁਨੀਲ ਇੰਗਲੈਂਡ ਤੋਂ ਵਾਪਸ ਪਰਤਣਗੇ ਅੱਜ, ਕਾਰਜਕਾਲ ਦੇ ਆਖਰੀ ਦਿਨ ਕਰਨਗੇ ਬੈਠਕ

ਜਲੰਧਰ(ਖੁਰਾਣਾ)— ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਪਿਛਲੇ 5 ਸਾਲ ਮੇਅਰਸ਼ਿਪ ਦਾ ਚਾਰਜ ਸੰਭਾਲਣ ਵਾਲੇ ਮੇਅਰ ਸੁਨੀਲ ਜੋਤੀ ਆਪਣੇ ਕਾਰਜਕਾਲ ਦੇ ਆਖਰੀ ਦਿਨ ਜਲੰਧਰ ਨਗਰ ਨਿਗਮ ਦੀ ਐੱਫ. ਐਂਡ ਸੀ. ਸੀ. ਬੈਠਕ ਦੀ ਪ੍ਰਧਾਨਗੀ ਕਰਨਗੇ। ਜ਼ਿਕਰਯੋਗ ਹੈ ਕਿ ਮੇਅਰ ਸੁਨੀਲ ਜੋਤੀ ਅਤੇ ਕੌਂਸਲਰਾਂ ਦਾ ਕਾਰਜਕਾਲ 24 ਸਤੰਬਰ ਨੂੰ ਖਤਮ ਹੋ ਰਿਹਾ ਹੈ। ਇਨ੍ਹੀਂ ਦਿਨੀਂ ਮੇਅਰ ਇੰਗਲੈਂਡ ਦੀ ਯਾਤਰਾ 'ਤੇ ਹਨ ਅਤੇ 19 ਸਤੰਬਰ ਨੂੰ ਉਨ੍ਹਾਂ ਦਾ ਪਰਤਣ ਦਾ ਪ੍ਰੋਗਰਾਮ ਹੈ। 22 ਸਤੰਬਰ ਨੂੰ ਹੋਣ ਜਾ ਰਹੀ ਐੱਫ. ਐਂਡ ਸੀ. ਸੀ. ਬੈਠਕ ਦੌਰਾਨ ਵਿਕਾਸ ਕਾਰਜਾਂ ਨਾਲ ਸੰਬੰਧਤ ਕਈ ਪ੍ਰਸਤਾਵ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਨਗਰ ਨਿਗਮ ਦੀ ਐੱਫ. ਐਂਡ ਸੀ. ਸੀ. ਬੈਠਕ ਹੀ ਨਹੀਂ ਹੋ ਸਕੀ।
ਕਮਿਸ਼ਨਰ ਦੇ ਹਵਾਲੇ ਹੋਵੇਗਾ ਨਿਗਮ, ਆਈ ਮਨਜ਼ੂਰੀ
ਮੇਅਰ ਦਾ ਕਾਰਜਕਾਲ 24 ਸਤੰਬਰ ਨੂੰ ਖਤਮ ਹੋ ਰਿਹਾ ਹੈ ਅਤੇ 25 ਸਤੰਬਰ ਨੂੰ ਜਲੰਧਰ ਨਗਰ ਨਿਗਮ ਕਮਿਸ਼ਨਰ ਦੇ ਹਵਾਲੇ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਨੇ ਬਸੰਤ ਗਰਗ ਨੂੰ ਨਿਗਮ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ। ਇਸ ਸਬੰਧ ਵਿਚ ਅਧਿਕਾਰਤ ਤੌਰ 'ਤੇ ਪੱਤਰ ਵੀ ਜਾਰੀ ਹੋ ਗਿਆ ਹੈ।


Related News