ਅਰਜਨ ਨਗਰ ''ਚ ਘਟੀਆ ਤਰੀਕੇ ਨਾਲ ਬਣੀ ਸੜਕ ਦੇਖਣ ਪਹੁੰਚੇ ਰਾਜਾ

04/04/2018 5:42:06 AM

ਜਲੰਧਰ, (ਖੁਰਾਣਾ)- 31 ਮਾਰਚ ਖਤਮ ਹੁੰਦੇ ਹੀ ਮੇਅਰ ਜਗਦੀਸ਼ ਰਾਜ ਰਾਜਾ ਨੇ ਫੀਲਡ ਵਿਚ ਨਿਕਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਮੇਅਰ ਰਾਜਾ ਨੇ ਅਰਜੁਨ ਨਗਰ ਵਿਚ ਘਟੀਆ ਤਰੀਕੇ ਨਾਲ ਬਣ ਰਹੀ ਸੜਕ ਦਾ ਮੌਕਾ ਦੇਖਿਆ। ਇਸ ਮੌਕੇ 'ਤੇ ਉਨ੍ਹਾਂ ਨਾਲ ਨਿਗਮ ਕਮਿਸ਼ਨਰ ਡਾ. ਬਸੰਤ ਗਰਗ, ਐੱਸ. ਈ. ਕੁਲਵਿੰਦਰ ਸਿੰਘ ਤੇ ਐੱਸ. ਈ. ਅਸ਼ਵਨੀ ਚੌਧਰੀ, ਐਕਸੀਅਨ ਰਾਹੁਲ ਧਵਨ, ਕੌਂਸਲਰ ਤਰਸੇਮ ਲਖੋਤਰਾ, ਕੌਂਸਲਰ ਪਤੀ ਅਰੁਣ ਜੈਨ, ਮਨਮੋਹਨ ਸਿੰਘ ਮੋਹਨਾ ਆਦਿ ਸਬੰਧਤ ਠੇਕੇਦਾਰ ਮੌਜੂਦ ਸਨ। 
ਜ਼ਿਕਰਯੋਗ ਹੈ ਕਿ ਸੀਮੈਂਟ ਨਾਲ ਬਣੀ ਇਸ ਸੜਕ ਦਾ ਨਿਰਮਾਣ ਕਰੀਬ ਇਕ ਸਾਲ ਪਹਿਲਾਂ 40 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ। ਇਹ ਸੜਕ ਪੀ. ਆਈ. ਡੀ. ਬੀ. ਦੇ ਰਾਹੀਂ ਆਈ ਗ੍ਰਾਂਟ ਦੇ ਤਹਿਤ ਬਣੀ ਸੀ ਪਰ ਕੁਝ ਮਹੀਨਿਆਂ ਬਾਅਦ ਟੁੱਟਣੀ ਸ਼ੁਰੂ ਹੋ ਗਈ ਸੀ। ਇਸ ਸੜਕ ਦੇ ਨਿਰਮਾਣ ਬਾਰੇ ਮੇਅਰ ਨੂੰ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਸਨ। ਠੇਕੇਦਾਰ ਨੇ ਸੜਕ ਵਿਚ ਕਈ ਥਾਵਾਂ 'ਤੇ ਕਟਿੰਗ ਕਰ ਕੇ ਪੈਚ ਲਗਾਉਣ ਦਾ ਸਿਲਸਿਲਾ ਸ਼ੁਰੂ ਕਰ ਕੇ ਰੱਖਿਆ ਸੀ ਪਰ ਮੇਅਰ ਨੇ ਮੌਕੇ 'ਤੇ ਪਹੁੰਚ ਕੇ ਪੈਚ ਵਰਕ ਦਾ ਕੰਮ ਰੁਕਵਾ ਦਿੱਤਾ ਅਤੇ ਨਿਗਮ ਅਧਿਕਾਰੀਆਂ ਨੂੰ ਜਾਂਚ ਦੇ ਹੁਕਮ ਦਿੱਤੇ।
ਮੇਅਰ ਜਗਦੀਸ਼ ਰਾਜਾ ਨੇ ਖੁਦ ਸੜਕ ਦੀ ਮੋਟਾਈ ਦੀ ਜਾਂਚ ਕੀਤੀ। ਜੋ ਸੀਮੈਂਟ 4 ਇੰਚ ਮੋਟਾਈ ਵਾਲਾ ਹੋਣਾ ਚਾਹੀਦਾ ਹੈ ਪਰ ਕਈ ਥਾਵਾਂ ਤੋਂ 3 ਇੰਚ ਤੇ ਸਾਢੇ 3 ਇੰਚ ਵੀ ਨਿਕਲਿਆ ਅਤੇ 1-2 ਥਾਵਾਂ 'ਤੇ ਹੀ ਮਟੀਰੀਅਲ ਪੂਰਾ ਮਿਲਿਆ। ਠੇਕੇਦਾਰਾਂ ਦਾ ਕਹਿਣਾ ਹੈ ਕਿ ਸੜਕ ਬਣਾਉਂਦੇ ਸਮੇਂ ਗੁਰਦੁਆਰੇ ਨੂੰ ਜਾ ਰਹੀ ਟਰਾਲੀ ਕਾਰਨ ਕੁਝ ਹਿੱਸਾ ਬੈਠ ਗਿਆ ਸੀ, ਜਿਸ ਨੂੰ ਹੁਣ ਠੀਕ ਕੀਤਾ ਜਾ ਰਿਹਾ ਹੈ। ਇਕ ਥਾਂ 'ਤੇ ਪਾਣੀ ਦੀ ਲੀਕੇਜ ਕਾਰਨ ਸੜਕ ਖਰਾਬ ਹੋਈ ਪਰ ਮੇਅਰ ਦਾ ਕਹਿਣਾ ਸੀ ਕਿ ਪਾਣੀ ਦੀ ਲੀਕੇਜ ਸਾਰੀਆਂ ਥਾਵਾਂ 'ਤੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਟਰਾਲੀ ਕਾਰਨ ਸੜਕ ਖਰਾਬ ਹੋਈ ਤਾਂ ਸਿਰਫ ਇਕ ਹਿੱਸਾ ਹੀ ਨਹੀਂ, ਬਲਕਿ ਆਲੇ-ਦੁਆਲੇ ਦਾ ਹਿੱਸਾ ਵੀ ਖਰਾਬ ਹੋਣਾ ਚਾਹੀਦਾ ਹੈ ਪਰ ਮੇਅਰ ਦੀਆਂ ਇਨ੍ਹਾਂ ਗੱਲਾਂ ਦਾ ਜਵਾਬ ਠੇਕੇਦਾਰ ਅਤੇ ਅਧਿਕਾਰੀਆਂ ਕੋਲ ਨਹੀਂ ਸੀ। 
ਸਵੇਰੇ 10 ਵਜੇ ਤੱਕ ਰਿਪੋਰਟ ਮੰਗੀ : ਦੁਪਹਿਰ ਨਿਗਮ ਅਧਿਕਾਰੀਆਂ ਨੇ ਮੇਅਰ ਨੂੰ ਸਬੰਧਤ ਕੰਮ ਦੀਆਂ ਫਾਈਲਾਂ ਦਿਖਾਈਆਂ ਅਤੇ ਠੇਕੇਦਾਰਾਂ ਨੇ ਆਪਣੇ ਸਾਥੀਆਂ ਦੇ ਨਾਲ ਮੇਅਰ ਨਾਲ ਮੁਲਾਕਾਤ ਕੀਤੀ ਪਰ ਮੇਅਰ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਸੜਕ ਨਿਰਮਾਣ ਵਿਚ ਘਟੀਆ ਕੁਆਲਿਟੀ ਅਤੇ ਫੰਡ ਦੀ ਬਰਬਾਦੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਐਕਸੀਅਨ ਰਾਹੁਲ ਧਵਨ ਨਾਲ ਇਸ ਸੜਕ ਦੇ ਜਲਦੀ ਟੁੱਟਣ ਬਾਰੇ ਅਤੇ ਹੋਰ ਵੇਰਵੇ ਵਿਚ ਲਿਖਤੀ ਰਿਪੋਰਟ 4 ਅਪ੍ਰੈਲ ਸਵੇਰੇ 10 ਵਜੇ ਤੱਕ ਪੇਸ਼ ਕਰਨ ਲਈ ਕਿਹਾ ਹੈ। 
ਥਰਡ ਪਾਰਟੀ ਦੀ ਕਲੀਅਰੈਂਸ ਕਿਵੇਂ ਮਿਲੀ : ਅਕਾਲੀ-ਭਾਜਪਾ ਸਰਕਾਰ ਨੇ ਵਿਕਾਸ ਕੰਮਾਂ ਦੀ ਕੁਆਲਿਟੀ ਪਰਖਣ ਲਈ ਥਰਡ ਪਾਰਟੀ ਏਜੰਸੀ ਦਾ ਗਠਨ ਕੀਤਾ ਸੀ। ਜਿਵੇਂ ਇਸ ਕੰਮ ਦੇ ਬਦਲੇ ਵਿਚ ਟੈਂਡਰ ਅਮਾਊਂਟ ਦਾ ਕਾਫੀ ਸਾਰਾ ਪੈਸਾ ਦਿੱਤਾ ਜਾਂਦਾ ਹੈ। 
ਜਲੰਧਰ ਵਿਚ ਲੱਗੀ ਥਰਡ ਪਾਰਟੀ ਏਜੰਸੀ ਨੇ ਕਰੋੜਾਂ ਰੁਪਏ ਦੇ ਕੰਮ ਕਰਵਾਏ ਪਰ ਪਾਰਟੀ ਨੂੰ ਧਿਆਨ ਵਿਚ ਰੱਖਣ ਦੀ ਬਜਾਏ ਜ਼ਿਆਦਾਤਰ ਕੰਮਾਂ ਨੂੰ ਕਲੀਅਰੈਂਸ ਦਿੱਤੀ ਜਾਵੇ, ਜਿਸ ਕਾਰਨ ਥਰਡ ਪਾਰਟੀ ਏਜੰਸੀ 'ਤੇ ਦੋਸ਼ ਲੱਗੇ ਕਿ ਉਸ ਨੇ ਠੇਕੇਦਾਰਾਂ ਤੋਂ ਪੈਸੇ ਲੈ ਕੇ ਮੌਕੇ 'ਤੇ ਜਾਂਚ ਕੀਤੇ ਬਿਨਾਂ ਸਰਟੀਫਿਕੇਟ ਵੰਡੇ, ਜਿਸ ਦੇ ਆਧਾਰ 'ਤੇ ਨਿਗਮ ਨੇ ਉਨ੍ਹਾਂ ਕੰਮਾਂ ਦੀ ਪੇਮੈਂਟ ਵੀ ਕਰ ਦਿੱਤੀ। 
ਹੁਣ ਥਰਡ ਪਾਰਟੀ ਏਜੰਸੀ ਦੇ ਅਜਿਹੇ ਸਕੈਂਡਲ ਸਾਹਮਣੇ ਆ ਰਹੇ ਹਨ ਪਰ ਅਰਜੁਨ ਨਗਰ ਦੇ ਇਸ ਕੰਮ ਨੂੰ ਥਰਡ ਪਾਰਟੀ ਏਜੰਸੀ ਨੇ ਕਲੀਅਰੈਂਸ ਦਿੱਤੀ ਹੈ ਤਾਂ ਜੋ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਥਰਡ ਪਾਰਟੀ ਏਜੰਸੀ ਨੇ ਕੀ ਜਾਂਚ ਕੀਤੀ, ਅਜਿਹੇ ਮਾਮਲੇ ਵਿਚ ਥਰਡ ਪਾਰਟੀ ਏਜੰਸੀ 'ਤੇ ਵੀ ਕੇਸ ਦਰਜ ਕਰਵਾਇਆ ਜਾਣਾ ਚਾਹੀਦਾ ਹੈ।


Related News